ਜਲ ਸਪਲਾਈ ਅਤੇ ਸੈਨੀਟੇਸ਼ਨ ਠੇਕਾ ਕਾਮੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਹੁਸ਼ਿਆਰਪੁਰ ਪਹੁੰਚਣ ਤੇ ਕਾਲੇ ਝੰਡਿਆਂ ਨਾਲ ਵਿਰੋਧ ਪ੍ਰਦਰਸ਼ਨ ਕਰਨਗੇ
ਜਲ ਸਪਲਾਈ ਅਤੇ ਸੈਨੀਟੇਸ਼ਨ ਠੇਕਾ ਕਾਮੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਹੁਸ਼ਿਆਰਪੁਰ ਪਹੁੰਚਣ ਤੇ ਕਰਨਗੇ ਵਿਰੋਧ
ਆਲੋਵਾਲ ਜਲ ਸਪਲਾਈ ਅਤੇ ਸ਼ੈਨੀਟੇਸਨ ਕੰਨਟਰੈਕਟ ਵਰਕਰ ਯੂਨੀਅਨ ਰਜਿ.31ਦੀ ਮੀਟਿੰਗ ਬਰਾਂਚ ਪ੍ਰਧਾਨ ਸੁਖਵਿੰਦਰ ਸਿੰਘ ਚੁੰਬਰ ਦੀ ਪ੍ਧਾਨਗੀ ਹੇਠ ਹੋਈ ਜਿਸ ਵਿੱਚ ਜਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਸੰਧੂ ਅਤੇ ਸੂਬਾ ਆਗੂ ਉਂਕਾਰ ਸਿੰਘ ਢਾਂਡਾ ਨੇ ਸ਼ਮੂਲੀਅਤ ਕੀਤੀ ਉਹਨਾਂ ਦੱਸਿਆ ਕਿ ਠੇਕਾ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਹੁਸ਼ਿਆਰਪੁਰ ਪਹੁੰਚਣ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਠੇਕਾ ਕਾਮਿਆ ਵਲੋ ਕਾਲੇ ਝੰਡਿਆਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ ਪਿਛਲੀ ਦਿਨੀਂ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਹੁਸ਼ਿਆਰਪੁਰ ਵਿਖੇ ਵੀ ਕਈ ਵਾਰ ਮੀਟਿੰਗਾਂ ਕੀਤੀਆ ਗਈਆ ਅਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਵਲੋਂ 9ਦਸੰਬਰ2023 ਨੂੰ ਲਾਡੋਵਾਲ ਟੋਲ ਪਲਾਜ਼ਾ ਤੇ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਸੀ
ਜਿਸ ਤੋਂ ਬਾਅਦ ਲੁਧਿਆਣਾ ਪ੍ਰਸ਼ਾਸਨ DCP ਜਸਕਰਨ ਸਿੰਘ ਤੇਜਾ, ਮੈਡਮ ਰੁਪਿੰਦਰ ਸਰਾਂ ਲਾਅ, ADC A.S ਬੈਂਸ ਅਤੇ SDM ਹਰਜਿੰਦਰ ਸਿੰਘ ਵੱਲੋਂ ਠੇਕਾ ਮੁਲਾਜ਼ਮਾਂ ਦੇ ਧਰਨੇ ਵਿੱਚ ਅਨਾਊਸ ਕਰਕੇ 20ਦਸੰਬਰ ਨੂੰ ਚੰਡੀਗੜ੍ਹ ਵਿਖੇ, ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਦਾ ਸਮਾਂ ਤਹਿਤ ਕਰਵਾਇਆ ਗਿਆ ਸੀ
ਪ੍ਰੰਤੂ ਅੱਜ 19ਵੀਂ ਵਾਰ ਜਦੋਂ ਹਜ਼ਾਰਾਂ ਰੁਪਏ ਖ਼ਰਚ ਕਰਕੇ ਆਗੂ ਚੰਡੀਗੜ੍ਹ ਮੀਟਿੰਗ ਕਰਨ ਲਈ ਪਹੁੰਚੇ, ਤਾਂ ਇਕ ਵਾਰ ਫੇਰ ਉਹੀ ਪੁਰਾਣਾ ਬਹਾਨਾ ਮੁੱਖ ਮੰਤਰੀ ਜ਼ਰੂਰੀ ਰੁਝੇਵੇਂ ਹਨ ਇਸ ਲਈ ਮੀਟਿੰਗ ਨਹੀਂ ਕਰ ਸਕਦੇ, ਇਹ ਲਾਰਾ ਲਗਾ ਦਿੱਤਾ ਗਿਆ, ਇਹ ਪਹਿਲੀ ਵਾਰ ਨਹੀਂ ਠੇਕਾ ਮੁਲਾਜ਼ਮਾਂ ਨੂੰ ਪਹਿਲਾਂ ਵੀ ਮੁੱਖ ਮੰਤਰੀ ਪੰਜਾਬ ਵੱਲੋਂ 18ਵਾਰ ਮੀਟਿੰਗਾਂ ਦੇ ਲਿਖਤੀ ਪੱਤਰ ਦੇ ਕੇ ਇਕ ਵੀ ਮੀਟਿੰਗ ਨਹੀਂ ਕੀਤੀ ਗਈ
ਮੋਰਚੇ ਵੱਲੋਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਅੜੀਅਲ ਰਵੱਈਏ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ। ਜਿਸ ਦੇ ਰੋਸ਼ ਵਜੋਂ ਆਗੂਆਂ ਨੇ ਪ੍ਰਸ਼ਾਸਨ ਤੇ ਬੇ-ਭਰੋਸਗੀ ਜਤਾਉਂਦੇ ਹੋਏ ਫੈਸਲਾ ਕੀਤਾ। ਕਿ ਅੱਗੇ ਤੋਂ ਪੁਲਿਸ ਪ੍ਰਸ਼ਾਸਨ ਦੇ ਭਰੋਸੇ ਤੇ ਕੋਈ ਵੀ ਪ੍ਰੋਗਰਾਮ ਸਮਾਪਤ ਨਹੀਂ ਕੀਤਾ ਜਾਵੇਗਾ।
ਵਾਰ ਵਾਰ ਮੀਟਿੰਗਾਂ ਤੋਂ ਭੱਜਣ ਦੇ ਰੋਸ਼ ਵਜੋਂ ਆਗੂ ਨੇ ਫੈਸਲਾ ਕੀਤਾ ਕਿ 30ਦਸੰਬਰ ਨੂੰ ਪੰਜਾਬ ਭਰ ਵਿੱਚ ਵੱਡੇ ਇਕੱਠ ਕਰਕੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਾਣਗੀ*
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਸੂਬਾ ਮੀਟਿੰਗ ਕਰਕੇ ਅੱਗੇ ਤਿੱਖਾ ਐਕਸ਼ਨ ਜਲਦੀ ਹੀ ਉਲੀਕਿਆ ਜਾਵੇਗਾ।