BJP ਮੰਡਲ ਕੰਧਾਲਾ ਜੱਟਾਂ ਵਿੱਚ ਦੀਨ ਦਿਆਲ ਉਪਾਧਿਆਏ ਦੀ ਮਨਾਈ ਗਈ ਜਯੰਤੀ

BJP ਮੰਡਲ ਕੰਧਾਲਾ ਜੱਟਾਂ ਵਿੱਚ ਦੀਨ ਦਿਆਲ ਉਪਾਧਿਆਏ ਦੀ ਮਨਾਈ ਗਈ ਜਯੰਤੀ

BJP ਮੰਡਲ ਕੰਧਾਲਾ ਜੱਟਾਂ ਵਿੱਚ ਦੀਨ ਦਿਆਲ ਉਪਾਧਿਆਏ  ਦੀ  ਮਨਾਈ ਗਈ ਜਯੰਤੀ
mart daar

ਅੱਜ  BJP ਮੰਡਲ ਕੰਧਾਲਾ ਜੱਟਾਂ ਵਿੱਚ ਮੰਡਲ ਪ੍ਰਧਾਨ ਸ਼੍ਰੀ ਸਤਪਾਲ ਸਿੰਘ ਦੀ ਪ੍ਰਧਾਨਗੀ ਹੇਠ ਇਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ  ਪਾਰਟੀ ਸੰਸਥਾਪਕ ਸ਼੍ਰੀ ਪੰਡਿਤ ਦੀਨ ਦਿਆਲ ਉਪਾਦੀਆਏ ਜੀ ਦੀ ਜੈਅੰਤੀ  ਮੰਡਲ ਅਹੁਦੇ ਦਾਰਾ ਅਤੇ ਵਰਕਰਾਂ ਨੇ ਮਨਾਈ । ਜਿਸ ਵਿੱਚ ਮੁਖ ਮਹਿਮਾਨ ਵਜੋਂ ਸ਼੍ਰੀ ਰਾਜਿੰਦਰ ਮਹਾਜਨ ਜਿਲਾ  ਪ੍ਰਧਾਨ NGO ਸੈੱਲ ਨੇ ਮੁਖ ਮਹਿਮਾਨ  ਵਜੋਂ  ਸ਼ਿਰਕਤ ਕੀਤੀ ।  ਮੰਡਲ ਪ੍ਰਧਾਨ ਸ਼੍ਰੀ ਸਤਪਾਲ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸ਼੍ਰੀ ਰਫੀ ਮੁਹੱਮਦ ਮੰਡਲ ਅਲਪ ਸਿੱਖਿਅਕ ਪ੍ਰਧਾਨ ਜੀ ਦੁਵਾਰਾ ਸ਼੍ਰੀ ਰਾਜਿੰਦਰ ਮਹਾਜਨ ਜੀ ਦਾ ਸਿਰੋਪਾ ਪਾ ਕੇ ਸਨਮਾਨ ਕੀਤਾ । ਸ਼੍ਰੀ ਰਾਜਿੰਦਰ ਮਹਾਜਨ ਜੀ ਨੇ ਪੰਡਿਤ ਦੀਨ ਦੀਆਲ ਜੀ ਦੇ ਜੀਵਨ  ਅਤੇ ਪਾਰਟੀ ਦੀ ਉਤਪਤੀ ਅਤੇ ਸੰਘਰਸ਼ ਬਾਰੇ ਜਾਣਕਾਰੀ ਦਿੱਤੀ।  ਪ੍ਰੋਗਰਾਮ ਦੇ ਅਖੀਰ ਵਿੱਚ ਮੰਡਲ ਪ੍ਰਧਾਨ ਸ਼੍ਰੀ ਸਤਪਾਲ ਸਿੰਘ ਦੁਵਾਰਾ ਆਏ ਹੋਏ ਮੁਖ ਮਹਿਮਾਨ ਜੀ ਦਾ ਧੰਨਵਾਦ ਕੀਤਾ। ਇਸ ਸਮੇ  ਰੇਸ਼ਮ ਸਿੰਘ ,ਰਫੀ ਮੁਹੱਮਦ ,ਕੁਲਵੰਤ ਸਿੰਘ,  ਜਸਵੀਰ ਸਿੰਘ, ਵਰਿੰਦਰ ਸਿੰਘ ,ਤੇਜਾ ਸਿੰਘ, ਮੋਹਨ ਸਿੰਘ, ਮੋਹਿੰਦਰ ਸਿੰਘ ,ਰਾਮ ਲਾਲ , ਨਵਦੀਪ ਸਿੰਘ , ਕਰਨੈਲ ਸਿੰਘ ,ਦਿਲਬਾਗ ਸਿੰਘ ਅਤੇ  ਪਾਰਟੀ ਵਰਕਰ ਹਾਜਰ ਸਨ !