ਵਿਧਾਇਕ ਰਾਜਾ ਗਿੱਲ ਦੇ ਪਿਤਾ ਮਾਸਟਰ ਮੋਹਿੰਦਰ ਸਿੰਘ ਨੇ ਕੀਤਾ ਪਿੰਡ ਦਾਰਾਪੁਰ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ
ਵਿਧਾਇਕ ਰਾਜਾ ਗਿੱਲ ਦੇ ਪਿਤਾ ਮਾਸਟਰ ਮੋਹਿੰਦਰ ਸਿੰਘ ਨੇ ਕੀਤਾ ਪਿੰਡ ਦਾਰਾਪੁਰ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ
ਅੱਡਾ ਸਰਾਂ 14 ਅਗਸਤ (ਜਸਵੀਰ ਕਾਜਲ) - ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਹਿੱਤ ਖੋਲ੍ਹ ਜਾ ਰਹੇ ਆਮ ਆਦਮੀ ਕਲੀਨਿਕ ਦੀ ਕੜੀ ਤਹਿਤ ਅੱਜ ਸਬਸਿਡ੍ਰੀ ਹੈਲਥ ਸੈਂਟਰ ਦੁਆਰਾ ਨੂੰ ਅਪਗ੍ਰੇਡ ਕਰਕੇ ਆਮ ਆਦਮੀ ਕਲੀਨਿਕ ਵਿਚ ਤਬਦੀਲ ਕੀਤਾ ਗਿਆ।ਜਿਸਦਾ ਉਦਘਾਟਨ ਹਲਕਾ ਵਧਾਇਕ ਜਸਵੀਰ ਸਿੰਘ ਰਾਜਾ ਗਿੱਲ ਦੇ ਪਿਤਾ ਮਾਸਟਰ ਸ. ਮੋਹਿੰਦਰ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਇਸੇ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਜਿਲ੍ਹਾ ਯੂਥ ਵਿੰਗ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਅਤੇ ਏ.ਡੀ.ਸੀ (ਡ) ਸ. ਬਲਰਾਜ ਸਿੰਘ ਨੇ ਕਿਹਾ ਕਿ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਦੇ ਉਪਰਾਲੇ ਸਦਕਾ ਦਾਰਾਪੁਰ ਵਿਖੇ ਆਮ ਆਦਮੀ ਕਲੀਨਿਕ ਖੋਲ੍ਹ ਕੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਬਹੁਤ ਵੱਡਾ ਉਪਰਾਲਾ ਕੀਤਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵੱਡੇ ਪੱਧਰ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਦੇ ਤਹਿਤ ਸਰਕਾਰ ਵਲੋਂ ਲੋਕਾਂ ਸਿਹਤ ਸਹੂਲਤਾਂ ਦੇਣ ਦੇ ਮਕਸਦ ਨਾਲ ਵੱਡੇ ਪੱਧਰ ਆਮ ਆਦਮੀ ਕਲੀਨਿਕ ਖੋਲ੍ਹ ਕੇ ਲੋਕਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਥੋਂ ਦੇ ਕਈ ਪਿੰਡਾਂ ਦੇ ਲੋਕਾਂ ਨੂੰ ਇਲਾਜ ਕਰਵਾਉਣ ਲਈ ਦੂਰ ਦਰਾਡੇ ਜਾਣਾ ਪੈਂਦਾ ਸੀ ਜਿੱਥੇ ਟੈਸਟਾਂ ਅਤੇ ਦਵਾਈਆਂ ਉੱਤੇ ਬਹੁਤ ਖਰਚਾ ਆਉਂਦਾ ਸੀ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਵਾਅਦਾ ਕੀਤਾ ਸੀ ਕਿ ਸਿਹਤ ਸਹੂਲਤਾਂ ਨੂੰ ਮੁੱਖ ਰੱਖਦਿਆਂ ਹਲਕੇ ਵਿਚ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅਜਿਹੇ ਹੋਣਹਾਰ ਅਤੇ ਵਾਅਦੇ ਦੇ ਪੱਕੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਵੱਲੋਂ ਸਲਾਂਘਾ ਯੋਗ ਉਪਰਾਲਾ ਕਰਨਾ ਫ਼ਕਰ ਦੀ ਗੱਲ ਹੈ । ਪਿੰਡ ਦਾਰਾਪੁਰ ਵਿਖੇ ਇਸ ਆਮ ਆਦਮੀ ਕਲੀਨਿਕ ਦੇ ਖੁੱਲਣ ਨਾਲ ਬਹੁਤ ਸਾਰੇ ਲੋਕਾਂ ਨੂੰ ਲਾਭ ਪ੍ਰਾਪਤ ਹੋਵੇਗਾ।
ਇਸ ਮੌਕੇ ਆਮ ਆਦਮੀ ਕਲੀਨਿਕ ਦੇ ਇੰਚਾਰਜ ਮੈਡੀਕਲ ਅਫ਼ਸਰ ਡਾਕਟਰ ਨਿਰਮਲ ਸਿੰਘ ਨੇ ਉਦਘਾਟਨ ਦੌਰਾਨ ਹਾਜਰ ਹੋਈਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਆਮ ਆਦਮੀ ਕਲੀਨਿਕ ਵਿੱਚ 145 ਪ੍ਰਕਾਰ ਦੀਆਂ ਦਵਾਈਆਂ ਅਤੇ ਕਰੀਬ 37 ਤੋਂ ਵੱਧ ਟੈਸਟ ਫ੍ਰਰੀ ਹੋਣਗੇ । ਇਸ ਨਾਲ ਆਮ ਜਨਤਾ ਨੂੰ ਕਾਫੀ ਰਾਹਤ ਮਿਲੇਗੀ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਕਿਹਾ ਕਿ ਇਨ੍ਹਾਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕੀਤਾ ਜਾਵੇ। ਇਸ ਮੌਕੇ ਏ. ਸੀ. ਐਸ. ਪਵਨ ਕੁਮਾਰ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਹਰਮੀਤ ਸਿੰਘ ਔਲਖ, ਡੀ. ਐਮ. ਸੀ. ਹਰਬੰਸ ਕੌਰ, ਨਾਇਬ ਤਹਿਸੀਲਦਾਰ ਗੜਦੀਵਾਲਾ ਲਵਦੀਪ ਸਿੰਘ ਧੂਤ, ਐਸ. ਐਮ. ਓ. ਭੂੰਗਾ ਡਾਕਟਰ ਹਰਜੀਤ ਸਿੰਘ, ਆਪ ਆਗੂ ਨੰਬਰਦਾਰ ਮਾਸਟਰ ਰਛਪਾਲ ਸਿੰਘ, ਸਾਬਕਾ ਸਰਪੰਚ ਗੁਰਾਸ਼ਮਿੰਦਰ ਸਿੰਘ ਰੰਮੀ, ਐਮ.ਸੀ. ਸੁਦੇਸ਼ ਟੋਨੀ, ਕਰਨੈਲ ਸਿੰਘ ਕਲਸੀ, ਰਾਜੂ ਗੁਪਤਾ, ਬਲਾਕ ਪ੍ਰਧਾਨ ਰਜਿੰਦਰ ਸਿੰਘ ਦਾਰਾਪੁਰ, ਪੰਚ ਸਿੰਗਾਰਾ ਸਿੰਘ, ਸਾਬਕਾ ਸਰਪੰਚ ਸਰਵਣ ਸਿੰਘ, ਸਾਬਕਾ ਸਰਪੰਚ ਗੁਰਦੀਪ ਸਿੰਘ ਦਾਰਾਪੁਰ. ਸਰਪੰਚ ਮਨੋਹਰ ਸਿੰਘ ਜੱਬੋਵਾਲ, ਫਾਰਮੇਸੀ ਅਫਸਰ ਦੀਪਕ ਸ਼ਰਮਾ, ਹੈਲਥ ਇੰਸਪੈਕਟਰ ਗੁਰਿੰਦਰਜੀਤ ਸਿੰਘ, ਸੀ. ਐਚ. ਓ. ਰਜਨੀ ਅਤਰੀ, ਕਲੀਨੀਕਲ ਅਸੀਸਟੈਂਟ ਮੀਨਾ ਦੇਵੀ,ਕਲੀਨੀਕਲ ਅਸੀਸਟੈਂਟ ਰਵਿੰਦਰ ਕੌਰ, ਹੈਲਥ ਵਰਕਰ ਇੰਦਰਜੀਤ ਸਿੰਘ ਸਮੇਤ ਭਾਰੀ ਗਿਣਤੀ ਵਿਚ ਲੋਕ ਹਾਜ਼ਰ ਸਨ