ਪਿੰਡ ਬਾਹਗਾ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ
ਪਿੰਡ ਬਾਹਗਾ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ
14 ਅਗਸਤ (ਜਸਵੀਰ ਕਾਜਲ) ਗੜ੍ਹਦੀਵਾਲਾ ਦੇ ਨਜ਼ਦੀਕ ਪਿੰਡ ਬਾਹਗਾ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਪਹਿਲਾ ਬਲਾਕ ਭੂੰਗਾ ਦੇ ਸੰਮਤੀ ਮੈਂਬਰ ਬੀਬੀ ਸੁਰਿੰਦਰ ਕੌਰ ਬਾਹਗਾ ਅਤੇ ਸਰਪੰਚ ਸ. ਚੰਚਲ ਸਿੰਘ ਬਾਹਗਾ ਨੇ ਰਿਬਨ ਕੱਟ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਤੀਆਂ ਦਾ ਤਿਉਹਾਰ ਲਗਾਤਾਰ ਤਿੰਨ ਘੰਟੇ ਚਲਿਆ ਜਿਸ ਵਿੱਚ ਸੁਆਣੀਆਂ ਵੱਲੋਂ ਗਿੱਧਾ, ਭੰਗੜਾ, ਬੋਲੀਆਂ, ਕਿੱਕਲੀ, ਅਤੇ ਮੁਟਿਆਰਾਂ ਵੱਲੋਂ ਰੰਗ ਬਿਰੰਗੀਆਂ ਫੁੱਲਕਾਰੀਆਂ ਲੈਕੇ ਗਿੱਧੇ, ਭੰਗੜੇ ਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ।
ਸਟੇਜ ਸੈਕਟਰੀ ਦੀ ਸੇਵਾ ਮਨਦੀਪ ਕੌਰ ਪੂਜਾ ਵੱਲੋਂ ਬਾਖ਼ੂਬੀ ਨਿਭਾਈ ਗਈ। ਅਖੀਰ ਵਿੱਚ ਸਰਪੰਚ ਸ. ਚੰਚਲ ਸਿੰਘ ਬਾਹਗਾ ਨੇ ਆਏ ਹੋਏ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਇਸ ਤਰ੍ਹਾਂ ਦੇ ਪੰਜਾਬੀ ਸੱਭਿਆਚਾਰ ਪ੍ਰੋਗਰਾਮ ਮਨਾਉਣੇ ਚਾਹੀਦੇ ਹਨ। ਕਿਉਂਕਿ ਸਾਡੀ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਵੀ ਤੀਆਂ ਦੇ ਤਿਉਹਾਰ ਅਤੇ ਪੰਜਾਬੀ ਸੱਭਿਆਚਾਰ ਬਾਰੇ ਪਤਾ ਲੱਗ ਸਕੇ। ਅਖੀਰ ਵਿੱਚ ਗੁਰੂ ਕਾ ਅਟੁੱਟ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਸੰਮਤੀ ਮੈਂਬਰ ਬੀਬੀ ਸੁਰਿੰਦਰ ਕੌਰ ਬਹਗਾ, ਸਰਪੰਚ ਸ. ਚੰਚਲ ਸਿੰਘ ਬਾਹਗਾ, ਕਮਲਜੀਤ ਕੌਰ ਪੰਚ, ਬਾਵਾ ਸਿੰਘ ਪੰਚ, ਕਿਰਨਪ੍ਰੀਤ ਕੌਰ (ਨੀਤੂ) ਕੁਲਵਿੰਦਰ ਕੌਰ, ਸੁਖਵਿੰਦਰ ਕੌਰ, ਰਾਜ ਰਾਣੀ, ਹਰਜੀਤ ਕੌਰ, ਕਮਲਜੀਤ ਕੌਰ, ਰੱਜੀ, ਮਨੀਤਾ, ਛੋਟੀਆਂ ਬੱਚੀਆਂ, ਮਨਦੀਪ, ਆਂਚਲ, ਲਖਵੀਰ, ਪਾਇਲ, ਅਮਨ, ਮਨਪ੍ਰੀਤ, ਜੱਸ, ਅੰਜੂ, ਪ੍ਰੀਤੀ, ਈਸਾ ਆਦਿ ਹਾਜ਼ਰ ਸਨ