ਬਲਾਕ ਭੂੰਗਾ ਦੇ ਸਰਕਲ ਸਰਹਾਲਾ ਦੇ ਸਾਰੇ ਆਂਗਣਵਾੜੀ ਸੈਂਟਰਾਂ ਵਿੱਚ ਈ.ਸੀ.ਸੀ.ਈ. ਦਿਵਸ ਮਨਾਇਆ
ਬਲਾਕ ਭੂੰਗਾ ਦੇ ਸਰਕਲ ਸਰਹਾਲਾ ਦੇ ਸਾਰੇ ਆਂਗਣਵਾੜੀ ਸੈਂਟਰਾਂ ਵਿੱਚ ਈ.ਸੀ.ਸੀ.ਈ. ਦਿਵਸ ਮਨਾਇਆ
ਅੱਡਾ ਸਰਾਂ (ਜਸਵੀਰ ਕਾਜਲ)- ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਤੇ ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਹਰਦੀਪ ਕੌਰ ਜੀ ਦੇ ਦਿਸ਼ਾ ਨਿਰਦੇਸ਼ਾ ਅਤੇ ਸੀ.ਡੀ.ਪੀ.ਓ ਸ਼੍ਰੀਮਤੀ ਜਸਵਿੰਦਰ ਕੌਰ ਜੀ ਦੀ ਯੋਗ ਅਗਵਾਈ ਹੇਠ ਬਲਾਕ ਭੂੰਗਾ ਦੇ ਸਰਕਲ ਸਰਹਾਲਾ ਦੇ ਸਾਰੇ ਆਂਗਣਵਾੜੀ ਸੈਂਟਰਾਂ ਵਿੱਚ ਅੱਜ 11 ਅਗਸਤ ਨੂੰ ਸੁਤੰਤਰਤਾ ਦਿਵਸ ਨੂੰ ਸਮਰਪਿਤ ਕਰਦੇ ਹੋਏ ਈ.ਸੀ.ਸੀ.ਈ. ਦਿਵਸ ਮਨਾਇਆ ਗਿਆ।ਇਸ ਦੌਰਾਨ ਗਰਭਵਤੀ ਔਰਤਾਂ, ਨਰਸਿੰਗ ਮਾਵਾਂ ਅਤੇ ਇੱਕ ਸਾਲ ਤੋਂ 6 ਸਾਲ ਦੇ ਬੱਚਿਆਂ ਤੇ ਪਤਵੰਤੇ ਵਿਅਕਤੀਆਂ ਨੇ ਹਿੱਸਾ ਲਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡੀਸ਼ਨਲ ਸਰਕਲ ਸੁਪਰਵਾਈਜਰ ਸ਼੍ਰੀਮਤੀ ਰਾਜ ਰਾਣੀ ਨੇ ਸੰਬੋਧਨ ਕਰਦੇ ਹੋਏ ਕਿਹਾ ਭਾਰਤ ਨੂੰ 15 ਅਗਸਤ 1947 ਨੂੰ ਬ੍ਰਿਟਿਸ਼ ਰਾਜ ਤੋਂ ਲੰਬੇ ਸੰਘਰਸ਼ ਤੋਂ ਬਾਅਦ ਸਾਨੂੰ ਆਜ਼ਾਦੀ ਮਿਲੀ।ਉਦੋਂ ਤੋਂ ਅਸੀਂ ਇਸ ਦਿਨ ਨੂੰ ਆਜ਼ਾਦੀ ਦਿਵਸ ਵਜੋਂ ਮਨਾਉਂਦੇ ਹਾਂ। ਇਸ ਅਜਾਦੀ ਲਈ ਕਈ ਦੇਸ਼ ਭਗਤਾਂ ਨੇ
ਆਪਣੀਆਂ ਜਾਨਾਂ ਵਾਰ ਦਿੱਤੀਆਂ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਮਨਾਏ ਸੁਤੰਤਰਤਾ ਦਿਵਸ ਤੇ ਸਾਡੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸਵ: ਜਵਾਹਰ ਲਾਲ ਨਹਿਰੂ ਨੇ ਲਾਲ ਕਿਲ੍ਹੇ ਤੇ ਤਿਰੰਗਾ ਲਹਿਰਾਇਆ ਸੀ। ਤਰੰਗੇ ਦੇ ਰੰਗਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਸੰਤਰੀ ਰੰਗ ਯੋਧਿਆਂ ਦੀ ਕੁਰਬਾਨੀ, ਚਿੱਟਾ ਰੰਗ ਸ਼ਾਂਤੀ ਤੇ ਸੱਚਾਈ ਦਾ ਪ੍ਰਤੀਕ ਅਤੇ ਹਰਾ ਰੰਗ ਹਰਿਆਲੀ ਦਾ ਪ੍ਰਤੀਕ ਹੁੰਦਾ ਹੈ। ਤਰੰਗੇ ਵਿਚ ਚਿੱਟੇ ਰੰਗ ਦੀ ਪਿੱਠਭੂਮੀ 'ਤੇ ਨੇਵੀ ਨੀਲੇ ਰੰਗ ਵਿੱਚ ਅਸ਼ੋਕ ਚੱਕਰ ਬਹਾਦਰੀ ਦਾ ਪ੍ਰਤੀਕ ਹੈ। ਇਸ ਮੌਕੇ ਬੱਚਿਆ ਨੂੰ ਰੰਗ਼ਾ ਬਾਰੇ ਗਿਆਨ ਦਿੱਤਾ ਗਿਆ । ਇਸ ਸਬੰਧੀ ਸਰਕਲ ਸੁਪਰਵਾਈਜਰ ਸ਼੍ਰੀਮਤੀ ਰਾਜ ਰਾਣੀ ਨੇ ਦੱਸਿਆ ਕਿ ਇਸ ਮੌਕੇ ਵੱਖ ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ ਜਿਸ ਵਿਚ ਬੱਚਿਆਂ ਨੂੰ ਰਾਸ਼ਟਰੀ ਗਾਇਣ ਅਤੇ ਦੇਸ਼ ਭਗਤੀ ਦੇ ਗੀਤ ਸਿਖਾਏ ਅਤੇ ਉਨ੍ਹਾਂ ਤੋਂ ਸੁਣੇ ਗਏ ਅਤੇ ਦੇਸ਼ ਤੇ ਪੰਜਾਬ ਦੇ ਸਭਿਆਚਾਰਕ ਤੇ ਰਚਨਾਤਮਿਕ ਵਿਕਾਸ ਕਰਵਾਇਆ ਗਿਆ। ਇਸ ਮੌਕੇ ਆਂਗਣਵਾੜੀ ਵਰਕਰ, ਹੈਲਪਰ, ਮੋਹਤਵਾਰ ਵਿਅਕਤੀ, ਗਰਵਵਤੀ ਔਰਤਾਂ,ਨਰਸਿੰਗ ਮਾਵਾਂ ਅਤੇ ਇੱਕ ਸਾਲ ਤੋਂ 6 ਸਾਲ ਦੇ ਬੱਚਿਆ ਨੇ ਭਾਗ ਲਿਆ।