ਐੱਫ ਪੀ ਓ ਕਿਸਾਨਾਂ ਲਈ ਵਰਦਾਨ ਸਾਬਿਤ ਹੋਵੇਗੀ ਕਾਹਲੋਂ ਚੌਹਾਨ
ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ਪੰਜਾਬ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੋਸਾਇਟੀ ਪੰਜਾਬ ਵੱਲੋਂ ਫਾਰਮਰ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ ਦੇ ਕਿਸਾਨ ਮੈਂਬਰਾਂ ਦੇ ਆਰਥਿਕ ਵਿਕਾਸ ਦਿ ਦੀ ਮੁਹਿੰਮ ਤਹਿਤ ਰੱਜਤ ਛਾਬਡ਼ਾ ਕਲੱਸਟਰ ਮੈਂਬਰ ਜਲੰਧਰ ਨਾਬਾਰਡ
ਅੱਡਾ ਸਰਾਂ ਟਾਂਡਾ 23 ਅਪ੍ਰੈਲ ਜਸਬੀਰ ਕਾਜਲ - ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ਪੰਜਾਬ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੋਸਾਇਟੀ ਪੰਜਾਬ ਵੱਲੋਂ ਫਾਰਮਰ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ ਦੇ ਕਿਸਾਨ ਮੈਂਬਰਾਂ ਦੇ ਆਰਥਿਕ ਵਿਕਾਸ
ਦੀ ਮੁਹਿੰਮ ਤਹਿਤ ਰੱਜਤ ਛਾਬਡ਼ਾ ਕਲੱਸਟਰ ਮੈਂਬਰ ਜਲੰਧਰ ਨਾਬਾਰਡ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਪਿੰਡ ਜਾਜਾ ਵਿਖੇ ਹਿਮਾਲਿਆ ਫਾਰਮਰ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ ਦੇ ਸੀ ਈ ਓ ਦੀ ਅਗਵਾਹੀ ਹੇਠ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਕਿਸਾਨਾਂ ਨਾਲ ਖੇਤੀ ਬਾੜੀ ਨੂੰ ਲਾਹੇਵੰਦ ਬਣਾਉਣ ਸਬੰਧੀ ਵਿਚਾਰ ਚਰਚਾ ਕਰਦਿਆਂ ਗਰੇਡਿੰਗ ਪ੍ਰੋਸੈਸਿੰਗ ਬ੍ਰੈਂਡਿੰਗ ਅਤੇ ਡਾਇਰੈਕਟ ਮਾਰਕੀਟਿੰਗ ਆਦਿ ਵਿਸ਼ਿਆਂ ਤੇ ਵਿਚਾਰ ਪੇਸ਼ ਕੀਤੇ ਗਏ ਇਸ ਮੌਕੇ ਬਤੌਰ ਮੁੱਖ ਮਹਿਮਾਨ ਜੰਗਵੀਰ ਸਿੰਘ ਚੌਹਾਨ ਪ੍ਰਧਾਨ ਦੋਆਬਾ ਕਿਸਾਨ ਕਮੇਟੀ ਪੰਜਾਬ, ਜਰਨੈਲ ਸਿੰਘ ਚੇਅਰਮੈਨ ਟਾਂਡਾ, ਰਵਿੰਦਰ ਸਿੰਘ ਕਾਹਲੋਂ ਪ੍ਰਧਾਨ ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੋਸਾਇਟੀ ਪੰਜਾਬ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਸੰਬੋਧਨ ਕਰਦਿਆਂ ਜੰਗਵੀਰ ਸਿੰਘ ਚੌਹਾਨ ਨੇ ਕਿਸਾਨਾਂ ਨੂੰ ਖੇਤੀ ਵਿੱਚ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਲਈ ਐਫਪੀਓ ਨਾਲ ਜੁੜਨ ਲਈ ਕਿਹਾ ਤਾਂ ਜੋ ਕਿਸਾਨ ਆਰਥਿਕ ਸੰਕਟ ਵਿੱਚੋਂ ਨਿਕਲ ਸਕਣ । ਇਸ ਮੌਕੇ ਰਵਿੰਦਰ ਸਿੰਘ ਕਾਹਲੋਂ ਨੇ ਨਾਬਾਰਡ ਅਤੇ ਐੱਸਪੀਓ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਜੋਕੇ ਸਮੇਂ ਅੰਦਰ ਖੇਤੀਬਾੜੀ ਅਤੇ ਕਿਸਾਨਾਂ ਦੇ ਵਿਕਾਸ ਲਈ ਐਫਪੀਓ ਇੱਕ ਵਰਦਾਨ ਹੈ। ਇਸ ਮੌਕੇ ਜਰਨੈਲ ਸਿੰਘ ਚੇਅਰਮੈਨ ਟਾਂਡਾ ਨੇ ਕਿਸਾਨਾਂ ਨੂੰ ਇਕੱਠੇ ਹੋ ਕੇ ਖੇਤੀਬਾੜੀ ਕਰਕੇ ਖ਼ਰਚੇ ਘੱਟ ਅਤੇ ਆਮਦਨ ਵੱਧ ਪ੍ਰਾਪਤ ਕਰਨ ਦੀ ਅਪੀਲ ਕੀਤੀ । ਇਸ ਮੌਕੇ ਸੁਮਨਾ ਦੇਵੀ ਪ੍ਰਾਜੈਕਟ ਕੋਆਰਡੀਨੇਟਰ ਸੁਸਾਇਟੀ ਨੇ ਪਿੰਡ ਜਾਜਾ ਵਿੱਚ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਵੇਕ ਸਿੰਘ ਸੀ ਈ ਓ ਰਮਿੰਦਰਜੀਤ ਸਿੰਘ ਸੀ ਈ ਓ ਮਮਤਾ ਦੇਵੀ ਨੇ ਕਿਸਾਨਾਂ ਨੂੰ ਐਫਪੀਓ ਨਾਲ ਵੱਧ ਤੋਂ ਵੱਧ ਕਿਸਾਨ ਮੈਂਬਰ ਜੋੜਨ ਅਤੇ ਜ਼ਹਿਰਾਂ ਮੁਕਤ ਖੇਤੀ ਕਰਨ ਦੀ ਅਪੀਲ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਰਮਜੀਤ ਕੌਰ ਸੁਖਵਿੰਦਰਜੀਤ ਸਿੰਘ ਝਾਵਰ, ਗੋਪਾਲ ਸਿੰਘ ,ਸੋਮਾ ਦੇਵੀ, ਰਾਜ ਕੁਮਾਰੀ ਆਦਿ ਸ਼ਾਮਿਲ ਸਨ।