ਚੇਅਰਮੈਨ ਪਨੂੰ ਨੇ ਸ਼ੁਸ਼ੀਲ ਰਿੰਕੂ ਦੇ ਹੱਕ ਚ ਜ਼ਬਰਦਸਤ ਲਹਿਰ ਬਣਾਈ
ਰੋਜ਼ਾਨਾਂ ਦਰਜਨਾਂ ਪਰਿਵਾਰ ਹੋ ਰਹੇ ਨੇ ਆਪ ਚ ਸ਼ਾਮਲ
ਫ਼ਤਿਹਗੜ੍ਹ ਚੂੜੀਆਂ/ *ਰਾਜੀਵ ਸੋਨੀ / ਪਨਸਪ ਪੰਜਾਬ ਦੇ ਚੇਅਰਮੈਨ ਸ੍ਰ ਬਲਬੀਰ ਸਿੰਘ ਪਨੂੰ ਨੇ ਆਮ ਆਦਮੀ ਪਾਰਟੀ ਹਾਈਕਮਾਂਡ ਵੱਲੋਂ ਲਗਾਈ ਗਈ ਡਿਊਟੀ ਨੂੰ ਬਾਖੂਬੀ ਨਿਭਾ ਕੇ ਜਲੰਧਰ ਜਿਮਨੀ ਚੋਣ ਵਿਚ ਆਪ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਜ਼ਬਰਦਸਤ ਲਹਿਰ ਬਣਾਈ ਹੋਈ ਹੈ। ਜ਼ਿਕਰਯੋਗ ਕਿ ਇਹਨਾਂ ਚੋਣਾਂ ਵਿਚ ਚੇਅਰਮੈਨ ਬਲਬੀਰ ਸਿੰਘ ਪਨੂੰ ਨੂੰ ਜਲੰਧਰ ਦੇ ਕੇਂਟ ਹਲਕੇ ਦੀ ਕਮਾਂਡ ਸੌਂਪੀ ਗਈ ਹੈ, ਜਿੱਥੇ ਉਹਨਾਂ ਵੱਲੋਂ ਹਾਈਕਮਾਂਡ ਦੀਆਂ ਉਮੀਦਾਂ ਤੇ ਖ਼ਰੇ ਉਤਰਦੇ ਹੋਏ ਰੌਜ਼ਾਨਾ ਦਰਜਨਾਂ ਪਰਿਵਾਰਾਂ ਨੂੰ ਆਪ ਵਿਚ ਸ਼ਾਮਲ ਕਰਕੇ ਸ਼ੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਤੋਰਿਆ ਜਾ ਰਿਹਾ ਹੈ। ਇਸ ਕੰਮ ਵਿਚ ਪਨੂੰ ਦੀ ਹਲਕਾ ਫ਼ਤਿਹਗੜ੍ਹ ਚੂੜੀਆਂ ਟੀਮ ਦੇ ਕੱਟੜ ਸਮਰਥਕ ਵਰਕਰ ਵੀ ਲੜੀਵਾਰ ਡਿਊਟੀਆਂ ਨਿਭਾ ਕੇ ਪਨੂੰ ਦਾ ਨਿਰੰਤਰ ਸਾਥ ਦੇ ਰਹੇ ਹਨ।
ਜਿਹਨਾਂ ਵਿਚ ਲਖਵਿੰਦਰ ਸਿੰਘ ਸੰਘੇੜਾ, ਲਵਪ੍ਰੀਤ ਖੁਸਰ, ਤੇਜਵਿਦਰ ਰੰਧਾਵਾ, ਕੈਪਟਨ ਸੁਰਜਨ ਸਿੰਘ, ਲਖਵਿੰਦਰ ਸਿੰਘ ਬੱਦੋਵਾਲ, ਪਰਮਜੀਤ ਸਿੰਘ ਖੋਖਰ ਫੌਜੀਆਂ, ਗੁਰਪਾਲ ਸਿੰਘ, ਨਦਿਆਂ ਵਾਲੀ, ਸਚਿਨ ਬਾਠ, ਸੈਮੂਅਲ ਦਾਖਲਾ, ਕੁਲਵੰਤ ਸਿੰਘ ਵਿਰਦੀ, ਅਮਰਜੀਤ ਦਿਓ, ਕਿਸ਼ਨ ਕੁਮਾਰ ਗਾਮਾ, ਰਸ਼ਪਾਲ ਸਿੰਘ ਕਾਹਲੋ, ਸਖਵਿੰਦਰ ਚੋਲੀਆ, ਅੰਕੁਸ਼ ਜੋਸ਼ੀ, ਲਖਵਿੰਦਰ ਸਿੰਘ ਬੱਲ, ਬਲਜੀਤ ਚੌਹਾਨ, ਅਨੂਪ ਜਨੋਤਰਾ, ਕੇਵਲ ਮਸੀਹ, ਆਦਿ ਪ੍ਰਮੁੱਖ ਹਨ।