ਚੇਅਰਮੈਨ ਪਨੂੰ ਨੇ ਜਲੰਧਰ ਚ ਚੋਣ ਮੁਹਿੰਮ ਭਖਾਈ
ਦਰਜਨਾਂ ਪਰਿਵਾਰਾਂ ਦੀ ਆਪ ਚ ਸ਼ਮੂਲੀਅਤ ਕਰਵਾਈ

ਫ਼ਤਿਹਗੜ੍ਹ ਚੂੜੀਆਂ/ ਰਾਜੀਵ ਸੋਨੀ / ਪਨਸਪ ਦੇ ਚੇਅਰਮੈਨ ਅਤੇ ਹਲਕਾ ਫਤਿਹਗੜ੍ਹ ਚੂੜੀਆਂ ਦੇ ਇੰਚਾਰਜ ਬਲਬੀਰ ਸਿੰਘ ਪਨੂੰ ਨੂੰ ਪਾਰਟੀ ਹਾਈਕਮਾਂਡ ਵੱਲੋਂ ਜਲੰਧਰ ਲੋਕ ਸਭਾ ਚੋਣਾਂ ਵਿਸ਼ੇਸ਼ ਜੁੰਮੇਵਾਰੀ ਦੇਂਦੇ ਹੋਏ ਜਲੰਧਰ ਦੇ ਕੇਂਟ ਹਲਕੇ ਦੀ ਕਮਾਂਡ ਸੌਂਪੀ ਗਈ ਹੈ। ਜਿੱਥੇ ਚੇਅਰਮੈਨ ਪਨੂੰ ਨੇ ਆਪਣੇ ਸਾਥੀਆਂ ਪ੍ਰਧਾਨ ਤੇਜਵਿੰਦਰ ਸਿੰਘ ਰੰਧਾਵਾ, ਕਰਮਬੀਰ ਸਿੰਘ ਬਰਾੜ, ਯੂਥ ਪ੍ਰਧਾਨ ਗੁਰਬਿੰਦਰ ਸਿੰਘ, ਕੁਲਵੰਤ ਸਿੰਘ ਵਿਰਦੀ, ਰਸ਼ਪਾਲ ਸਿੰਘ, ਜਸਬੀਰ ਸਿੰਘ ਰੰਧਾਵਾ, ਗੁਰਮੀਤ ਸਿੰਘ ਦਾਦੁਜੋਧ, ਅਨੂਪ ਜਨੋਤਰਾ, ਰਾਮ ਸਿੰਘ ਹਵੇਲੀਆਂ, ਕੇਵਲ ਮਸੀਹ, ਅਮਰਜੀਤ ਸਿੰਘ ਦਿਓ, ਡਾਕਟਰ ਮੰਗਲ ਸਿੰਘ, ਧਰਮਪਾਲ ਜੋਸ਼ੀ, ਪ੍ਰਧਾਨ ਰਾਜੀਵ ਸ਼ਰਮਾਂ ਰਾਜੂ, ਸਚਿਨ ਪਾਂਧੀ, ਲਖਵਿੰਦਰ ਸਿੰਘ ਬੱਲ, ਬਲਜੀਤ ਸਿੰਘ ਚੌਹਾਨ, ਕਿਸ਼ਨ ਕੁਮਾਰ ਗਾਮਾ, ਸੁਖਵਿੰਦਰ ਚੋਲੀਆ, ਬਚਿੱਤਰ ਸਿੰਘ, ਗੋਪੀ ਰੰਧਾਵਾ ਅਤੇ ਬੰਟੀ ਰੰਧਾਵਾ ਸਮੇਤ ਆਪਣੀ ਜੁੰਮੇਵਾਰੀ ਨੂੰ ਤਨਦੇਹੀ ਨਾਲ ਨਿਭਾ ਨੇ ਧੂੰਆਂਧਾਰ ਪ੍ਰਚਾਰ ਕਰਕੇ ਰੌਜ਼ਾਨਾ ਦਰਜਨਾਂ ਪਰਿਵਾਰਾਂ ਨੂੰ ਪਾਰਟੀ ਚ ਸ਼ਾਮਲ ਕਰਕੇ ਆਪ ਉਮੀਦਵਾਰ ਸ਼ੁਸ਼ੀਲ ਰਿੰਕੂ ਦੇ ਹੱਕ ਚ ਤੋਰਿਆ ਜਾ ਰਿਹਾ ਹੈ। ਚੇਅਰਮੈਨ ਪਨੂੰ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਲੋਕ ਸਭਾ ਦੀ ਇਹ ਸੀਟ ਆਮ ਆਦਮੀ ਪਾਰਟੀ ਸ਼ਾਨ ਨਾਲ਼ ਜਿੱਤੇਗੀ।