ਟਾਂਡਾ ਵਿਧਾਇਕ ਜਸਵੀਰ ਰਾਜਾ ਤੇ ਬਾਬਾ ਤੇਜਾ ਸਿੰਘ ਨੇ ਡਾ ਪ੍ਰੀਤ ਮਹਿੰਦਰ ਸਿੰਘ ਦੇ ਉਪਰਾਲੇ ਸਦਕਾ ਲਗਾਏ ਚੀਲ ਦੇ ਬੂਟੇ
ਆਰਮੀ ਗਰਾਊਂਡ ਟਾਂਡਾ ਚ ਬੂਟੇ ਲਾਉਣ ਦੀ ਮੁਹਿੰਮ ਨੂੰ ਅੱਗੇ ਤੋਰਿਆ
ਅੱਡਾ ਸਰਾਂ( ਜਸਵੀਰ ਕਾਜਲ )
ਟਾਂਡਾ ਵਿਧਾਇਕ ਜਸਵੀਰ ਰਾਜਾ ਤੇ ਬਾਬਾ ਤੇਜਾ ਸਿੰਘ ਨੇ ਡਾ ਪ੍ਰੀਤ ਮਹਿੰਦਰ ਸਿੰਘ ਦੇ ਉਪਰਾਲੇ ਸਦਕਾ ਲਗਾਏ ਚੀਲ ਦੇ ਬੂਟੇ
ਪਰਮਾਤਮਾ ਦੀ ਬਣਾਈ ਹੋਈ ਕੁਦਰਤ ਨੂੰ ਹੋਰ ਜ਼ਿਆਦਾ ਸੁੰਦਰ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਉਪਰਾਲੇ ਕਰਨੇ ਚਾਹੀਦੇ ਹਨ ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਸਬੀਰ ਰਾਜਾ ਅਤੇ ਸੰਤ ਬਾਬਾ ਤੇਜਾ ਸਿੰਘ ਜੀ ਡੇਰਾ ਗੁਰੂਸਰ ਖੁੱਡਾ ਵਾਲਿਆਂ ਨੇ ਆਰਮੀ ਗਰਾਊਂਡ ਟਾਂਡਾ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਦੌਰਾਨ ਕੀਤਾ ।
ਇਸ ਮੌਕੇ ਐੱਸ ਐੱਮ ਓ ਟਾਂਡਾ ਡਾ ਪ੍ਰੀਤ ਮਹਿੰਦਰ ਸਿੰਘ ਦੇ ਉਪਰਾਲੇ ਸਦਕਾ ਚੀਲ ਦੇ ਲਗਾਏ ਜਾ ਰਹੇ ਬੂਟਿਆਂ ਅਤੇ ਹੋਰਨਾਂ ਬੂਟਿਆਂ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਸੰਤ ਬਾਬਾ ਤੇਜਾ ਸਿੰਘ ਜੀ ਦੇ ਵਿਧਾਇਕ ਜਸਵੀਰ ਰਾਜਾ ਨੇ ਕਿਹਾ ਕਿ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਦੀ ਸੇਵਾ ਸੰਭਾਲ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਉਪਰਾਲਾ ਕਰਨਾ ਚਾਹੀਦਾ ਹੈ ।ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਇਨ੍ਹਾਂ ਬੂਟਿਆਂ ਦੀ ਦੇਖ ਭਾਲ ਵੀ ਕਰਨੀ ਚਾਹੀਦੀ ਹੈ ।
ਇਸ ਮੌਕੇ ਆਰਮੀ ਗਰਾਊਂਡ ਡਿਵੈਲਮੈਂਟ ਕਮੇਟੀ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਡਾ ਬਲਰਾਮ ਸੈਣੀ ਵਿਕਾਸ ਬਹਿਲ ਤੇ ਤੇਜਿੰਦਰ ਸਿੰਘ ਢਿੱਲੋਂ ਨੇ ਇਸ ਮੌਕੇ ਪਹੁੰਚੇ ਡੀ ਐੱਸ ਪੀ ਟਾਂਡਾ ਕੁਲਵੰਤ ਸਿੰਘ ਤਹਿਸੀਲਦਾਰ ਗੁਰਸੇਵਕ ਚੰਦ ਐਸ ਐਚ ਓ ਟਾਂਡਾ ਉਂਕਾਰ ਸਿੰਘ ਬਰਾੜ ਡੀ ਈ ਓ ਕਮਲ ਕਮਲਜਿੰਦਰ ਸਿੰਘ ,ਆਪ ਆਗੂ ਹਰਮੀਤ ਸਿੰਘ ਔਲਖ ਤੇ ਹੋਰਨਾਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ।
ਇਸ ਮੌਕੇ ਕੇਸ਼ਵ ਸਿੰਘ ਸੈਣੀ, ਸੇਵਾਦਾਰ ਸੁਖਜੀਤ ਸਿੰਘ ਲਸ਼ਕਰ ਸਿੰਘ ਖੁੱਡਾ, ਨਰਿੰਦਰ ਸਿੰਘ ਖੁੱਡਾ ਗੁਰਦੀਪ ਸਿੰਘ ਖੁੱਡਾ, ਜਗਜੀਵਨ ਜੱਗੀ ਸੁਖਵਿੰਦਰ ਅਰੋੜਾ ਹਰਕ੍ਰਿਸ਼ਨ ਸੈਣੀ ,ਸਤਵਿੰਦਰਜੀਤ ਸਿੰਘ ਬਿੱਲੂ, ਸੁਖਨਿੰਦਰ ਸਿੰਘ ਕਲੋਟੀ ਡਾ ਜੇਕੇ ਨਾਗਰਥ ,ਦਿਲਦਾਰ ਸਿੰਘ ਨੀਟਾ ਵਿੱਕੀ ,ਮਹਿੰਦਰੂ ਜਸਬੀਰ ਸਿੰਘ ਖੁੱਡਾ, ਪ੍ਰੇਮ ਪਡਵਾਲ ਆਦਿ ਵੀ ਹਾਜ਼ਰ ਸਨ ।