ਜੋ ਬੋਲੇ ਸੋ ਨਿਰਭੈ ਦੇ ਜੈਕਾਰਿਆਂ ਨਾਲ ਸੰਪੰਨ ਹੋਇਆ ਪਿੰਡ ਗੋਰਾਇਆਂ ਦਾ ਨਗਰ ਕੀਰਤਨ

ਜੋ ਬੋਲੇ ਸੋ ਨਿਰਭੈ ਦੇ ਜੈਕਾਰਿਆਂ ਨਾਲ ਸੰਪੰਨ ਹੋਇਆ ਪਿੰਡ ਗੋਰਾਇਆਂ ਦਾ ਨਗਰ ਕੀਰਤਨ

ਜੋ ਬੋਲੇ ਸੋ ਨਿਰਭੈ ਦੇ ਜੈਕਾਰਿਆਂ ਨਾਲ ਸੰਪੰਨ ਹੋਇਆ ਪਿੰਡ ਗੋਰਾਇਆਂ ਦਾ ਨਗਰ ਕੀਰਤਨ
mart daar

ਅੱਡਾ  ਸਰਾਂ (ਜਸਵੀਰ ਕਾਜਲ)  ਧੰਨ ਧੰਨ ਭਗਤ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ  ਮਨਾਉਂਦੇ ਹੋਏ  ਭਗਤ ਰਵਿਦਾਸ ਨੌਜਵਾਨ ਸਭਾ ਪਿੰਡ  ਗੋਰਾਇਆਂ ਵਲੋਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਅੱਜ  ਨਗਰ ਕੀਰਤਨ ਸਜਾਇਆ ਗਿਆ।  
        ਨਗਰ ਕੀਰਤਨ ਦੌਰਾਨ ਵੱਖ-ਵੱਖ ਪੜਾਵਾਂ  ਵਿੱਚ  ਪਿੰਡ ਦੇ ਗੁਰੂ ਘਰ ਦੀ  ਪ੍ਰਬੰਧਕ ਕਮੇਟੀ ਵੱਲੋਂ ਛੋਲੇ ਪੂੜੀਆਂ , ਹੋਰ ਸੇਵਕਾ ਵਲੋਂ ਚਾਹ-ਪਕੌੜਿਆਂ ਦੇ ਲੰਗਰ ,ਖੀਰ, ਗੰਨੇ ਦੇ ਜੂਸ ਦੇ ਲੰਗਰ' ਅਤੇ  ਫ਼ਲ ਫਰੂਟ ਦੇ ਲੰਗਰ ਸੰਗਤ ਵਾਸਤੇ ਲਗਾਏ ਗਏ ।  ਕਈ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਆਮਦ ਦੀ ਖੁਸ਼ੀ ਵਿੱਚ ਫੁੱਲਾਂ ਦੀ ਵਰਖਾ ਸੰਗਤ ਵੱਲੋਂ ਕੀਤੀ ਗਈ ਅਤੇ  ਪਟਾਖੇ ਵੀ ਚਲਾਏ ਗਏ।
   

 ਭਾਈ  ਸੰਤੋਖ ਸਿੰਘ  ਅਤੇ ਭਾਈ ਇੰਦਰਜੀਤ ਸਿੰਘ ਦੇ ਰਾਗੀ ਜਥੇ ਨੇ ਕੀਰਤਨ ਰਾਂਹੀ  ਨਗਰ ਕੀਰਤਨ ਵਿਚ ਆਈਆਂ ਹੋਈਆਂ ਸੰਗਤਾ ਨੂੰ ਗੁਰੂ ਰਵਿਦਾਸ ਦੇ ਜੀਵਨ ਸਬੰਧੀ  ਸਾਖੀਆਂ   ਸੁਣਾ ਕੇ  ਮੰਤਰ ਮੁਗਦ ਕਰ ਰੱਖਿਆ ।  ਉਨ੍ਹਾਂ ਨੇ ਗੁਰੂ ਰਵਿਦਾਸ ਜੀ ਦੁਆਰਾ ਰਚੀ ਬਾਣੀ 40 ਸ਼ਬਦਾਂ ਅਤੇ ਇੱਕ ਸਲੋਕ ਦੀ ਵਿਆਖਿਆ ਕਰਦੇ ਹੋਏ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਅਤੇ ਆਪਣੇ ਜੀਵਨ ਵਿੱਚ  ਲਾਗੂ ਕਰਕੇ ਚੱਲਣ  ਲਈ ਜ਼ੋਰ ਦਿੱਤਾ।
       ਇਸ ਮੌਕੇ   ਭਗਤ ਰਵਿਦਾਸ ਨੌਜਵਾਨ ਸਭਾ ਪਿੰਡ ਗੋਰਾਇਆਂ, ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਗੋਰਾਇਆਂ, ਐਨ ਆਰ ਆਈ ਵੀਰ,ਅਤੇ  ਪਿੰਡ ਅਤੇ  ਇਲਾਕੇ ਦੀਆਂ  ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ!

 ਪ੍ਰਬੰਧਕ  ਵੀਰਾਂ ਨੇ ਦੱਸਿਆ  ਕਿ ਮਹਾਨ ਕੀਰਤਨ ਦਰਬਾਰ  5 ਫਰਵਰੀ   ਨੂੰ ਸ਼ਾਮ 5 ਵਜੇ ਤੋਂ ਰਾਤ 11 ਵਜੇ ਤੱਕ ਕਰਵਾਇਆ ਜਾ ਰਿਹਾ ਹੈ !
        ਜਿਸ ਵਿਚ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਕੀਰਤਨੀ ਜੱਥੇ ਭਾਈ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲੇ, ਭਾਈ ਹਰਭਜਨ ਸਿੰਘ ਜੀ ਸੋਤਲਾ ਵਾਲੇ ,ਭਾਈ ਸਰਬਜੀਤ ਸਿੰਘ ਨੂਰਪੁਰੀ ਕਪੂਰਥਲੇ ਵਾਲੇ, ਭਾਈ ਤਰਲੋਚਨ ਸਿੰਘ ਜੀ  ਢਾਡੀ ,ਭਾਈ ਮਨਜੀਤ ਸਿੰਘ ਜੀ ਪਠਾਨਕੋਟ , ਭਾਈ ਸੰਤੋਖ ਸਿੰਘ ਥੂਤ ਕਲਾਂ ਅਤੇ ਭਾਈ  ਇੰਦਰਜੀਤ  ਸਿੰਘ ਜੀ ਆਈਆਂ ਸੰਗਤਾਂ ਨੂੰ  ਕੀਰਤਨ ਨਾਲ ਨਿਹਾਲ ਕਰਨਗੇ।
       5 ਫਰਵਰੀ ਵਾਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉਪਰੰਤ ਆਈਆਂ ਸੰਗਤਾਂ ਵਾਸਤੇ ਚਾਹ ਪਕੌੜਿਆ ਦਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ  ਜਾਵੇਗਾ।