ਅੱਜ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਗੱਜੂਗਾਜੀ ਦੀ ਸਾਰੀ ਪੰਚਾਇਤ "ਆਪ" ਚ ਸ਼ਾਮਿਲ
ਅੱਜ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਗੱਜੂਗਾਜੀ ਦੀ ਸਾਰੀ ਪੰਚਾਇਤ "ਆਪ" ਚ ਸ਼ਾਮਿਲ

ਅੱਜ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਗੱਜੂਗਾਜੀ ਦੀ ਸਾਰੀ ਪੰਚਾਇਤ "ਆਪ" ਚ ਸ਼ਾਮਿਲ
ਅੱਜ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਗੱਜੂਗਾਜੀ ਤੋ ਹਰਤਾਜ ਸਿੰਘ ਪਹਿਲਵਾਨ (ਘੁੰਮਣ) ਦੇ ਯਤਨਾਂ ਸਦਕਾ ਪਾਰਟੀ ਨੂੰ ਵੱਡਾ ਬਲ ਮਿਲਿਆ ਜਦੋ ਸਰਬਜੀਤ ਸਿੰਘ ਗਿੱਲ ( ਬਹੁਜਨ ਸਮਾਜ ਪਾਰਟੀ ਤੋ ਹਲਕਾ ਇੰਚਾਰਜ ਡੇਰਾ ਬਾਬਾ ਨਾਨਕ , ਪੰਜਾਬ ਪ੍ਰਧਾਨ ਲੋਕ ਭਲਾਈ ਯੂਵਾ ਦਲ ) ਆਪਣੇ ਸਾਥੀਆਂ ਤੇ ਪਿੰਡ ਦੀ ਪੂਰੀ ਪੰਚਾਇਤ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ | ਇਸ ਮੌਕੇ ਸਰਪੰਚ ਭਰਭੂਰ ਸਿੰਘ,ਮੈਬਰ ਪੰਚਾਇਤ ਸੱਤਨਾਮ ਸਿੰਘ,ਗੁਰਪਾਲ ਸਿੰਘ, ਜਸਪਾਲ ਸਿੰਘ,ਦਲਬੀਰ ਸਿੰਘ, ਰਛਪਾਲ ਸਿੰਘ, ਬਿਕਰਮਜੀਤ ਸਿੰਘ, ਗੁਰਵਿੰਦਰ ਸਿੰਘ ਆਦਿ ਮੌਜੂਦ ਸਨ
ਗੁਰਦੀਪ ਸਿੰਘ ਰੰਧਾਵਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਡੇਰਾ ਬਾਬਾ ਨਾਨਕ ਨੇ ਸਾਰਿਆਂ ਦਾ ਪਾਰਟੀ ਵਿੱਚ ਆਉਣ ਤੇ ਜੀ ਆਇਆਂ ਆਖਿਆ ਤੇ ਵਿਸ਼ਵਾਸ ਦਵਾਇਆ ਕਿ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਸਾਰਿਆਂ ਨੂੰ ਦਿੱਤਾ ਜਾਵੇਗਾ। ਤੇ ਨਾਲ ਹੀ 2024 ਦੀਆਂ ਚੋਣ ਚ ਆਪਣਾ ਹਲਕਾ ਆਮ ਆਦਮੀ ਪਾਰਟੀ ਦੀ ਝੋਲੀ ਚ ਪਾਉਣ ਦਾ ਦਾਅਵਾ ਵੀ ਕੀਤਾ। ਉਨ੍ਹਾਂ ਕਿਹਾ ਕੇ ਪਾਰਟੀ ਦੀਆਂ ਨੀਤੀਆਂ ਕਰਕੇ ਲੋਕ ਆਪਣੇ ਆਪ "ਆਪ" ਨਾਲ ਜੁੜਦੇ ਜਾ ਰਹੇ ਹਨ।