ਚੇਅਰਮੈਨ ਤੱਕ ਪਹੁੰਚਣ ਪਿੱਛੇ ਮੇਰੇ ਪਰਿਵਾਰ ਦਾ ਵੱਡਾ ਸਹਿਯੋਗ - ਰਾਜੀਵ ਸ਼ਰਮਾਂ

ਮੇਰੇ ਮਾਤਾ ਪਿਤਾ ਨੇ ਮੈਨੂੰ ਆਮ ਆਦਮੀ ਪਾਰਟੀ ਲਈ ਕੰਮ ਕਰਨ ਲਈ ਪ੍ਰੇਰਿਆ

ਚੇਅਰਮੈਨ ਤੱਕ ਪਹੁੰਚਣ ਪਿੱਛੇ ਮੇਰੇ ਪਰਿਵਾਰ ਦਾ ਵੱਡਾ ਸਹਿਯੋਗ - ਰਾਜੀਵ ਸ਼ਰਮਾਂ

ਚੇਅਰਮੈਨ ਤੱਕ ਪਹੁੰਚਣ ਪਿੱਛੇ ਮੇਰੇ ਪਰਿਵਾਰ ਦਾ ਵੱਡਾ ਸਹਿਯੋਗ - ਰਾਜੀਵ ਸ਼ਰਮਾਂ
ਕਿਹਾ- ਮੇਰੇ ਮਾਤਾ ਪਿਤਾ ਨੇ ਮੈਨੂੰ ਆਮ ਆਦਮੀ ਪਾਰਟੀ ਲਈ ਕੰਮ ਕਰਨ ਲਈ ਪ੍ਰੇਰਿਆ
ਫ਼ਤਿਹਗੜ੍ਹ ਚੂੜੀਆਂ/ ਰਾਜੀਵ ਸੋਨੀ /   ਫ਼ਤਿਹਗੜ੍ਹ ਚੂੜੀਆਂ ਦੇ ਸਧਾਰਨ ਪਰਿਵਾਰ ਚ ਪੈਦਾ ਹੋਏ ਰਾਜੀਵ ਸ਼ਰਮਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਚੇਅਰਮੈਨ ਵਰਗਾ ਵੱਕਾਰੀ ਅਹੁੱਦਾ ਦੇਣ ਨਾਲ ਪੂਰੇ ਇਲਾਕੇ ਵਿਚ ਇਹ ਸੰਦੇਸ਼ ਪਹੁੰਚਿਆ ਹੈ ਕਿ ਜੇਕਰ ਕੋਈ ਇੰਨਸਾਨ ਪੂਰੀ ਲਗਨ ਅਤੇ ਮਿਹਨਤ ਨਾਲ ਆਮ ਆਦਮੀ ਪਾਰਟੀ ਲਈ ਕੰਮ ਕਰਦਾ ਹੈ, ਤਾਂ ਪਾਰਟੀ ਹਾਈਕਮਾਂਡ ਵੱਲੋਂ ਉਸ ਦੀ ਮਿਹਨਤ ਦਾ ਮੁੱਲ ਸਮੇਂ ਮੁਤਾਬਕ ਜਰੂਰ ਪਾਇਆ ਜਾਵੇਗਾ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਾ ਕੰਮ ਕਾਜ ਸੰਭਾਲਣ ਤੋਂ ਬਾਅਦ ਫੁਰਸਤ ਦੇ ਪਲਾਂ ਵਿਚ ਰਾਜੀਵ ਸ਼ਰਮਾਂ ਨੇ ਗੱਲ ਬਾਤ ਕਰਦਿਆਂ ਦੱਸਿਆ ਕਿ ਮੈਂ ਜਦੋਂ ਸ਼ੁਰੁ ਵਿਚ ਆਮ ਆਦਮੀ ਪਾਰਟੀ ਨਾਲ ਜੁੜਿਆਂ ਸੀ ਤਾਂ ਉਸ ਵੇਲੇ ਰਿਵਾਇਤੀ ਪਾਰਟੀਆਂ ਦੀ ਦਹਿਸ਼ਤ ਲੋਕਾਂ ਦੇ ਦਿਲਾਂ ਵਿਚ ਸੀ। ਅਤੇ  ਲੋਕ ਅਤੇ ਸਾਡੇ ਸਕੇ ਸਬੰਧੀ ਮੈਨੂੰ ਮਖੌਲ ਕਰਦੇ ਸਨ, ਅਤੇ ਮੇਰੇ ਪਿਤਾ ਸ਼੍ਰੀ ਸੁਭਾਸ਼ ਸ਼ਰਮਾ ਜੀ ਨੂੰ ਸ਼ਿਕਾਇਤ ਕਰਦੇ ਸਨ ਕਿ ਤੁਹਾਡਾ ਪੁੱਤ ਕਿਹੜੇ ਪਾਸੇ ਤੁਰ ਪਿਆ ਹੈ, ਹਵਾ ਦੇ ਉਲਟ ਚੱਲਣਾ ਕਿੱਥੋਂ ਦੀ ਸਿਆਣਪ ਹੈ। ਪਰ ਮੈਨੂੰ ਮੇਰੇ ਮਾਤਾ-ਪਿਤਾ ਫ਼ਖ਼ਰ ਹੈ ਕਿ ਉਹਨਾਂ ਨੇ ਮੈਨੂੰ ਆਮ ਆਦਮੀ ਪਾਰਟੀ ਦੀ ਵਰਕਰੀ ਕਰਨ ਤੋਂ ਕਦੇ ਵੀ ਨਹੀਂ ਰੋਕਿਆ। ਅਤੇ ਸਦਾ ਹੀ ਲੋਕਾਂ ਦੀਆਂ ਗੱਲਾਂ ਉਲਟ ਜਾ ਕੇ ਮੈਨੂੰ ਇਸ ਸੱਚੀ ਸੁੱਚੀ ਪਾਰਟੀ ਦੀ ਵਰਕਰੀ ਕਰਨ ਦੀ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਤੂੰ ਲੋਕਾਂ ਦੀ ਪ੍ਰਵਾਹ ਕੀਤੇ ਬਗੈਰ ਪੂਰੀ ਲਗਨ ਨਾਲ ਇਸ ਪਾਰਟੀ ਲਈ ਕੰਮ ਕਰ । ਚੇਅਰਮੈਨ ਰਾਜੀਵ ਸ਼ਰਮਾਂ ਨੇ ਕਿਹਾ ਕਿ ਅੱਜ ਮੈਂ ਜਿਸ ਵੀ ਮੁਕਾਮ ਤੇ ਪੁੱਜਾ ਹਾਂ, ਇਸ ਦੇ ਮਗਰ ਮੇਰੇ ਮਾਤਾ- ਪਿਤਾ ਦਾ ਬਹੁਤ ਵੱਡਾ ਹੱਥ ਅਤੇ ਅਸ਼ੀਰਵਾਦ ਸ਼ਾਮਲ ਹੈ। ਜਿਸ ਨੂੰ ਮੈ ਕਦੇ ਵੀ ਭੁਲਾ ਨਹੀਂ ਸੱਕਦਾ। ਸ਼ਰਮਾਂ ਨੇ ਇਲਾਕੇ ਦੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਸੀਂ ਵਾਕਿਆ ਹੀ ਪੰਜਾਬ ਨੂੰ ਰੰਗਲਾ ਦੇਖਣਾ ਚਾਹੁੰਦੇ ਹੋ ਤਾਂ ਤਕੜੇ ਹੋ ਕੇ ਆਮ ਆਦਮੀ ਪਾਰਟੀ ਦੇ ਨਾਲ ਜੁੜੋ, ਕਿਉਂਕਿ ਸਾਡੇ ਸੀ ਐਮ ਸ੍ਰ ਭਗਵੰਤ ਸਿੰਘ ਮਾਨ ਦੇ ਦਿਲ ਵਿਚ ਪੰਜਾਬ ਨੂੰ ਹਰ ਪੱਖੋਂ ਬੁਲੰਦੀਆਂ ਤੇ ਕੇ ਕੇ ਜਾਣ ਦੀ ਖ਼ਵਾਹਿਸ਼ ਹੈ ਅਤੇ ਇਸ ਨੇਕ ਸੋਚ ਨੂੰ ਪੂਰਾ ਕਰਨ ਲਈ ਪੰਜਾਬ ਹਰ ਵਰਗ ਨੂੰ ਆਮ ਆਦਮੀ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ।