ਚੇਅਰਮੈਨ ਬਲਬੀਰ ਸਿੰਘ ਪਨੂੰ ਚੇਅਰਮੈਨ ਰਾਜੀਵ ਸ਼ਰਮਾਂ ਨੂੰ ਮੁਬਾਰਕ ਦੇਣ ਪਹੁੰਚੇ

ਸਾਥੀਆਂ ਨਾਲ ਸ਼ਰਮਾਂ ਦੇ ਗ੍ਰਹਿ ਪਹੁੰਚ ਕੇ ਸ਼ਰਮਾਂ ਨੂੰ ਗਲ਼ ਨਾਲ ਲਾ ਕੇ ਹੌਸਲਾ ਵਧਾਇਆ

ਚੇਅਰਮੈਨ ਬਲਬੀਰ ਸਿੰਘ ਪਨੂੰ  ਚੇਅਰਮੈਨ ਰਾਜੀਵ ਸ਼ਰਮਾਂ ਨੂੰ ਮੁਬਾਰਕ ਦੇਣ ਪਹੁੰਚੇ
mart daar

ਫ਼ਤਿਹਗੜ੍ਹ ਚੂੜੀਆਂ/ ਰਾਜੀਵ ਸੋਨੀ /  ਹਲਕੇ ਦੇ ਸਿਆਸੀ ਗਲਿਆਰਿਆਂ ਵਿਚ ਚੱਲ ਕਨਸੋਆਂ ਨੂੰ ਉਸ ਵੇਲੇ ਵਿਰਾਮ ਲੱਗ ਗਿਆ, ਅੱਜ ਜਦੋਂ ਹਲਕਾ ਫਤਿਹਗੜ੍ਹ ਚੂੜੀਆਂ ਦੇ ਇੰਚਾਰਜ ਬਲਬੀਰ ਸਿੰਘ ਪਨੂੰ  ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜੀਵ ਸ਼ਰਮਾਂ ਰਾਜੂ ਦੀ ਨਿਯੁਕਤੀ ਉਪਰੰਤ ਆਪਣੇ ਸਾਥੀਆਂ  ਨਾਲ ਸ਼ਰਮਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਉਹਨਾਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਰਾਜੂ ਸ਼ਰਮਾਂ ਨੂੰ ਘੁੱਟ ਕੇ ਗਲ਼ ਨਾਲ ਲਾਉਂਦਿਆਂ ਉਸਦਾ ਹੌਸਲਾ ਵਧਾਇਆ। ਪਨੂੰ ਨੇ ਚੇਅਰਮੈਨ ਰਾਜੂ ਸ਼ਰਮਾਂ ਦਾ ਸਨਮਾਨ ਕਰਦੇ ਹੋਏ ਕਿਹਾ ਕਿ ਸਾਡੀ ਪਾਰਟੀ ਨੇ ਗਰਾਉਂਡ ਲੈਵਲ ਦੇ  ਵਰਕਰਾਂ ਨੂੰ ਸਨਮਾਨ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਇੱਥੇ ਕੰਮ ਦਾ ਮੁੱਲ ਹੈ, ਨਾਂ ਕਿ ਚੰਮ ਦਾ। ਇਸ ਲਈ ਸਾਰੇ ਵਰਕਰ ਡੱਟ ਕੇ ਪਾਰਟੀ ਦੀ ਮਜ਼ਬੂਤੀ ਲਈ ਮਿਹਨਤ ਕਰਨ, ਸਮੇਂ-ਸਮੇਂ ਅਨੁਸਾਰ ਸਭ ਨੂੰ ਬਣਦਾ ਸਤਿਕਾਰ ਮਿਲੇਗਾ । ਪਨੂੰ ਨੇ ਰਾਜੀਵ ਸ਼ਰਮਾਂ ਨੂੰ ਚੇਅਰਮੈਨ ਬਣਾਉਣ ਲਈ ਪਾਰਟੀ ਹਾਈਕਮਾਂਡ ਦੇ ਫੈਸਲੇ ਦੀ ਪੁਰਜ਼ੋਰ ਸ਼ਲਾਘਾ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪਾਰਟੀ ਵੱਲੋਂ ਹਲਕਾ ਫਤਿਹਗੜ੍ਹ ਚੂੜੀਆਂ ਚ ਲੋਕ ਭਲਾਈ ਲਈ ਬਹੁਤ ਚੰਗੇ ਫੈਸਲੇ ਲਏ ਜਾਣਗੇ, ਅਤੇ ਸਾਡਾ ਹਲਕਾ ਵਿਕਾਸ ਪੱਖੋਂ ਬੁਲੰਦੀਆਂ ਨੂੰ ਛੂਹੇਗਾ। ਪਨੂੰ ਨੇ ਕਿਹਾ ਕਿ ਪਾਰਟੀ ਵੱਲੋ ਗਰਾਊਂਡ ਲੈਵਲ ਤੇ ਪਾਰਟੀ ਲਈ ਕੰਮ ਕਰਨ ਵਾਲੇ ਵਰਕਰਾਂ ਨੂੰ ਚੰਗੇ ਅਹੁਦੇ ਦੇ ਕੇ ਉਹਨਾਂ ਅੰਦਰ ਨਵੀਂ ਊਰਜਾ ਪੈਦਾ ਕੀਤੀ ਜਾਵੇਗੀ। ਤਾਂ ਕਿ ਪਾਰਟੀ ਵਰਕਰ ਪਹਿਲਾਂ ਨਾਲੋ ਵੀ ਜਿਆਦਾ ਮਿਹਨਤ ਕਰਨ। ਇਸ ਮੌਕੇ ਲੋਕ ਸਭਾ ਇੰਚਾਰਜ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਜੀਵ ਸ਼ਰਮਾਂ, ਕੌਂਸਲਰ ਰਾਜੀਵ ਸੋਨੀ, ਪ੍ਰਧਾਨ ਤੇਜਵਿੰਦਰ ਰੰਧਾਵਾ, ਲਖਵਿੰਦਰ ਸਿੰਘ ਬੱਲ, ਸਚਿਨ ਪਾਂਧੀ, ਕਿਸ਼ਨ ਕੁਮਾਰ ਗਾਮਾ, ਰਾਘਵ ਸੋਨੀ, ਬਲਜੀਤ ਸਿੰਘ ਚੌਹਾਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਪ ਵਰਕਰ ਅਤੇ ਆਗੂ ਹਾਜ਼ਰ ਸਨ।