ਰਾਹੁਲ ਗਾਂਧੀ ਮਕੈਨਿਕ ਦੀ ਦੁਕਾਨ 'ਤੇ ਕਰੋਲ ਬਾਗ ਵਿਖੇ ਪਹੁੰਚੇ
ਸਕਰਿਉ ਡਰਾਈਵਰ ਲੈ ਸ਼ੁਰੂ ਕੀਤੀ ਬਾਈਕ ਦੀ ਮੁਰੰਮਤ
ਰਾਹੁਲ ਗਾਂਧੀ ਦਿੱਲੀ ਵਿੱਚ ਕਰੋਲ ਬਾਗ ਵਿਖੇ ਇੱਕ ਮੋਟਰਸਾਈਕਲ ਮਕੈਨਿਕ ਦੀ ਦੁਕਾਨ ਵਿੱਚ ਦਿਖੇ । ਇਸ ਦੌਰਾਨ ਰਾਹੁਲ ਗਾਂਧੀ ਨੇ ਮਕੈਨਿਕ ਤੋਂ ਬਾਈਕ ਠੀਕ ਕਰਨਾ ਸਿੱਖਿਆ। ਕਾਂਗਰਸ ਨੇ ਫੇਸਬੁੱਕ 'ਤੇ ਸਾਬਕਾ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਮੋਟਰਸਾਈਕਲ ਨੂੰ ਠੀਕ ਕਰਨਾ ਸਿੱਖਦੇ ਹੋਏ ਤੇ ਮਕੈਨਿਕ ਨਾਲ ਗੱਲ ਕਰਦੇ ਉਹ ਨਜ਼ਰ ਆ ਰਹੇ ਹਨ।
ਵੈਸੇ ਤਾਂ ਕਾਂਗਰਸ ਦੇ ਸਾਰੇ ਹੀ ਊੱਘੇ ਲੀਡਰ ਹਰ ਕੰਮ ਕਰਨਾ ਜਾਣਦੇ ਹਨ ਜਾਂ ਸਿੱਖਣਾ ਚਾਹੁੰਦੇ ਹਨ। ਪੰਜਾਬ ਦੇ ਪੁਰਾਣੇ CM ਚਰਨਜੀਤ ਸਿੰਘ ਚਨੀ ਦੀਆਂ ਤਸਵੀਰਾਂ ਤੇ ਵੀਡੀਓ ਹਮੇਸ਼ਾਂ ਵਾਇਰਲ ਹੁੰਦੀਆਂ ਰਹਿੰਦੀਆਂ ਸਨ। ਇਸੇ ਕੜੀ ਚ ਰਾਹੁਲ ਗਾਂਧੀ ਵੀ ਆਉਂਦੇ ਹਨ ਤੇ ਲਗਾਤਾਰ ਚੋਣਾਂ ਨਜਦੀਕ ਆਉਣ ਤੇ ਲੋਕਾਂ ਨਾਲ ਮਿਲਵਰਤਣ ਵਧਾਉਣ ਲਈ ਬੜੇ ਸਰਗਰਮ ਦਿਖਾਈ ਦੇਂਦੇ ਹਨ।
ਬੀਤੇ ਦਿਨ ਰਾਹੁਲ ਗਾਂਧੀ ਨੂੰ ਦਿੱਲੀ ਦੇ ਕਰੋਲ ਬਾਗ਼ ਵਿੱਚ ਸਥਿਤ ਇੱਕ ਮੋਟਰਸਾਈਕਲ ਮਕੈਨਿਕ ਦੀ ਦੁਕਾਨ ਵਿੱਚ ਦੇਖਿਆ ਗਿਆ। ਮੋਟਰਸਾਈਕਲ ਮਕੈਨਿਕ ਨਾਲ ਕਾਂਗਰਸੀ ਆਗੂ ਰਾਹੁਲ ਗਾਂਧੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਰਾਹੁਲ ਗਾਂਧੀ ਨੇ ਇਨ੍ਹਾਂ ਲੋਕਾਂ ਨਾਲ ਆਪਣੀ ਗੱਲਬਾਤ ਦੀਆਂ ਤਸਵੀਰਾਂ ਫੇਸਬੁੱਕ 'ਤੇ ਪੋਸਟ ਕੀਤੀਆਂ ਤੇ ਇਸ ਦੇ ਨਾਲ ਹੀ ਇੱਕ ਕੈਪਸ਼ਨ ਵੀ ਲਿਖਿਆ, "ਮੈਂ ਉਨ੍ਹਾਂ ਹੱਥਾਂ ਤੋਂ ਸਿੱਖ ਰਿਹਾ ਹਾਂ ਜੋ ਰੈਂਚ ਨੂੰ ਮੋੜਦੇ ਹਨ ਅਤੇ ਭਾਰਤ ਦੇ ਪਹੀਏ ਨੂੰ ਚਲਾਉਂਦੇ ਰਹਿੰਦੇ ਹਨ"। ਦੱਸ ਦਈਏ ਕਿ ਇਸ ਤੋਂ ਪਹਿਲਾਂ ਕਰਨਾਟਕ ਚੋਣਾਂ ਦੌਰਾਨ ਉਨ੍ਹਾਂ ਨੂੰ ਬੈਂਗਲੁਰੂ 'ਚ ਡਿਲੀਵਰੀ ਬੁਆਏ ਨਾਲ ਸਕੂਟਰ 'ਤੇ ਸਵਾਰ ਦੇਖਿਆ ਗਿਆ ਸੀ।