ਦਮਨਦੀਪ ਬਿੱਲਾ ਦੀ ਅਗਵਾਈ ਵਿਚ ਯੂਥ ਕਾਂਗਰਸ ਨੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ

ਦਮਨਦੀਪ ਬਿੱਲਾ ਦੀ ਅਗਵਾਈ ਵਿਚ ਯੂਥ ਕਾਂਗਰਸ ਨੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ ਅਗਨੀ ਪੱਥ ਯੋਜਨਾ ਦੇਸ਼ ਦੇ ਨੌਜਵਾਨਾਂ ਨਾਲ ਭੱਦਾ ਮਜ਼ਾਕ "ਦਮਨਦੀਪ ਬਿੱਲਾ "

mart daar

ਕ੍ਰਿਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ - ਹੇਠਾਂ ਦਿਤੇ ਨਿਸ਼ਾਨ ਨੂੰ ਕਲਿਕ ਕਰੋ ਜੀ, ਸਬਸਕ੍ਰਾਈਬ ਕਰਨ ਤੋਂ ਬਾਦ ਬੈੱਲ ਨਿਸ਼ਾਨ ਦਬਾ ਕੇ ਆਲ ਚੁਣੋ ਜੀ

ਅੱਡਾ ਸਰ੍ਹਾਂ 20 ਜੂਨ ( ਜਸਬੀਰ   ਕਾਜਲ  )

ਅੱਡਾ ਸਰਾਂ ਵਿਖੇ ਯੂਥ ਕਾਂਗਰਸ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਦਮਨਦੀਪ ਸਿੰਘ ਬਿੱਲਾ ਨਰਵਾਲ ਦੀ ਅਗਵਾਈ ਹੇਠ ਯੂਥ ਕਾਂਗਰਸ ਅਤੇ ਸੀਨੀਅਰ  ਵਰਕਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਦਾ ਅਗਨੀਪੱਥ ਭਰਤੀ ਯੋਜਨਾ ਦੇ ਵਿਰੋਧ ਵਿੱਚ ਪੁਤਲਾ ਫੂਕਿਆ ਗਿਆ  । ਬੀਤੇ ਦਿਨੀਂ ਮਿਤੀ 14 ਜੂਨ 2022  ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਅਤੇ ਤਿੰਨਾਂ   ਸੈਨਾ ਦੇ ਮੁਖੀਆਂ ਵੱਲੋਂ ਜੋ ਅਗਨੀਪੱਥ ਭਰਤੀ ਯੋਜਨਾ  ਦਾ ਅੈਲਾਨ ਕੀਤਾ ਗਿਆ ਸੀ ਉਸ ਦੇ ਰੋਸ ਵਜੋਂ ਪੂਰੇ ਦੇਸ਼ ਵਿੱਚ ਜ਼ਬਰਦਸਤ ਪ੍ਰਦਰਸ਼ਨ ਹੋ ਰਿਹਾ ਹੈ  ।ਯੂਥ ਕਾਂਗਰਸ ਅਤੇ ਕਾਂਗਰਸ ਵੱਲੋਂ ਇਸ ਪ੍ਰਤੀ ਤਿੱਖਾ ਵਿਰੋਧ ਪੂਰੇ ਦੇਸ਼ ਵਿਚ ਦੇਖਣ ਨੂੰ ਮਿਲ ਰਿਹਾ ਹੈ  ।ਪੁਤਲਾ ਫੂਕਣ ਉਪਰੰਤ ਨੌਜਵਾਨਾਂ  ਵੱਲੋਂ ਮੋਦੀ ਸਰਕਾਰ ਮੁਰਦਾਬਾਦ ਅਤੇ ਅਗਨੀ ਸਕੀਮ ਵਾਪਸ ਲਓ ਦੇ ਨਾਅਰੇ ਜ਼ੋਰ ਸ਼ੋਰ ਨਾਲ ਲਗਾਏ ਗਏ ।
ਇਸ ਮੌਕੇ ਦਮਨਦੀਪ ਬਿੱਲਾ ਨਰਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੂਰੇ ਦੇਸ਼ ਦੇ ਨੌਜਵਾਨਾਂ ਨਾਲ ਭੱਦਾ ਮਜ਼ਾਕ ਕੀਤਾ ਹੈ ਕੇਵਲ 4 ਸਾਲ ਨੌਕਰੀ ਬਾਅਦ ਇਹ ਭਰਤੀ ਹੋਏ ਅਗਨੀ ਵੀਰ ਨੌਜਵਾਨ ਕਿੱਥੇ ਜਾਵੇਗਾ  ।ਕੇਂਦਰ ਸਰਕਾਰ ਵੱਲੋਂ ਹਰ ਵੇਲੇ ਜਬਰੀ ਕਾਨੂੰਨ ਬਣਾ ਕੇ ਠੋਸੇ ਜਾ ਰਹੇ ਹਨ । ਜਿਸ ਤਰ੍ਹਾਂ ਖੇਤੀ ਕਾਨੂੰਨ ਵਾਪਸ ਲੈਣ ਲਈ ਕੇਂਦਰ ਸਰਕਾਰ ਨੂੰ ਮਜਬੂਰ ਕੀਤਾ ਗਿਆ ਸੀ    , ਇਸੇ ਤਰ੍ਹਾਂ ਅਸੀਂ ਕਾਨੂੰਨ ਵਾਪਸ ਹੋਣ ਤੱਕ ਸੰਘਰਸ਼ ਜਾਰੀ ਰੱਖਾਂਗੇ , ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ  ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੈ  ਵਰਗਿਆਂ ਦੇ ਬਿਆਨ ਹੀ ਅਗਨੀ ਵੀਰਾਂ ਨੂੰ ਭਾਜਪਾ ਦਫ਼ਤਰਾਂ ਵਿਚ ਨੌਕਰੀ ਦੇਵਾਂਗੇ ਕਿ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ  ।ਇਸ ਮੌਕੇ ਐਡਵੋਕੇਟ ਗੁਰਵੀਰ ਚੌਟਾਲਾ ਨੇ  ਸੰਬੋਧਨ  ਵਿੱਚ  ਇਸ ਫ਼ੈਸਲੇ ਨੂੰ ਤੁਗਲੀਕੀ ਫੁਰਮਾਨ ਦੱਸਿਆ ਅਤੇ ਕਿਹਾ ਕਿ ਨੌਜਵਾਨ ਯੂਥ  ਕਾਂਗਰਸ ਦੇ ਝੰਡੇ ਹੇਠ ਮੋਦੀ ਤੋਂ ਫ਼ੈਸਲੇ ਬਦਲ ਕੇ ਰਹਿਣਗੇ  ।
      ਇਸ ਮੌਕੇ ਬੀਰਾ ਝੱਜੀ ਪਿੰਡ, ਅਮਨਦੀਪ ਘੁੰਮਣ ਐਡਵੋਕੇਟ, ਹੈਪੀ ਪ੍ਰਧਾਨ ਬਸਤੀ  ,ਮਨੀ ਗਿੱਲ, ਪਰਵਿੰਦਰ ਸਹਿਬਾਜਪੁਰ, ਸੁੱਖਾ ਸਰਪੰਚ ,ਅੰਮ੍ਰਿਤ ਲਿੱਤਰ, ਸੂਬੇਦਾਰ ਗੁਰਮੇਲ ਸਿੰਘ, ਕਰਤਾਰ ਹੰਬੜਾਂ ਪਰਮਜੀਤ  ਦਰੀਆ, ਲਾਲੀ ਦੁੱਗਰੀ ਜੋਤੀ ਜੰਡੀ ,ਕਾਲਾ ਪ੍ਰਧਾਨ ਸਰਾਂ, ਸਨੀ ਨਰਵਾਲ ,ਜਸਪ੍ਰੀਤ, ਨਰਵਾਲ, ਇੰਦਰਜੀਤ ਕੰਧਾਲੀ, ਅਜੇ ਕੁਮਾਰ, ਲਾਲ ਚੰਦ, ਪਲਟਾ ਟਾਂਡਾ ,ਪਾਬਲਾ ਮਸੀਤੀ,ਬਿੱਲਾ ਖਰਲ  ,ਲਾਲੀ ਦੁੱਗਰੀ ਪ੍ਰਧਾਨ ਟਾਂਡਾ ਕਾਲਜ, ਅਮਨ ਟਾਂਡਾ, ਪੰਡਤ ਮਾਨਪੁਰ ਆਦਿ ਬਹੁਤ ਸਾਰੇ ਕਾਂਗਰਸੀ ਯੂਥ  ਦੇ ਮੈਂਬਰ ਹਾਜ਼ਰ ਸਨ