ਥਾਣਾ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਹਪੁਰ ਜਾਜਨ ਚ ਕੋਪਰੇਟਿਵ ਬੈਂਕ ਦੀ ਬ੍ਰਾਂਚ ਵਿੱਚ ਦੂਜੀ ਵਾਰੀ ਚੋਰੀ

ਮਾਲੀ ਨੁਕਸਾਨ ਤੋਂ ਬਚਾ, ਬੈਟਰੀਆਂ ਲੈ ਹੋਏ ਫਰਾਰ

mart daar

ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅੰਦਰ ਪੈਂਦੇ ਪਿੰਡ ਸ਼ਾਹਪੁਰ ਜਾਜਨ ਚ ਚੋਰਾਂ ਵੱਲੋਂ ਲਗਾਤਾਰ ਦੂਸਰੀ ਵਾਰ ਕੋਪਰੇਟਿਵ ਬੈਂਕ ਦੀ ਬ੍ਰਾਂਚ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੈਂਕ ਦੇ ਮੈਨੇਜਰ ਅਬਸੇਕ ਸ਼ਰਮਾ ਨੇ ਦੱਸਿਆ ਕਿ ਜਦ ਬੈਂਕ ਦੇ ਸੇਵਾਦਾਰ ਬੈਂਕ ਖੋਲਣ ਗਏ ਤਾਂ ਮੇਨ ਸਟਰ , ਕੈਂਚੀ ਗੇਟ ਦੀਆਂ ਕੁੰਡੀਆਂ ਟੁੱਟੀਆਂ ਪਈਆਂ ਸਨ ਅਤੇ ਮੇਨ ਦਰਵਾਜ਼ਿਆਂ ਦੇ ਤਾਲੇ ਭੰਨੇ ਹੋਏ  ਸਨ। ਉਹਨਾਂ ਦੱਸਿਆ ਕਿ ਚੋਰਾਂ ਵੱਲੋਂ ਸਟਰੋਂਗ ਰੂਮ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਚੋਰ ਉਸ ਨੂੰ ਤੋੜਨ ਵਿੱਚ ਅਸਫਲ ਰਹੇ । ਉਹਨਾਂ ਦੱਸਿਆ ਕਿ ਪੈਸੇ ਦਾ ਨੁਕਸਾਨ ਤਾਂ ਨਹੀਂ ਹੋਇਆ ਪਰ ਚੋਰ ਯੂਪੀਐਸ ਦੀਆਂ ਬੈਟਰੀਆਂ ਅਤੇ ਬੈਂਕ ਦੇ ਵੱਡੇ ਜਨਰੇਟਰ ਦਾ ਬੈਟਰਾ ਚੋਰੀ ਕਰਕੇ ਲੈ ਗਏ ਹਨ। ਉਨਾਂ ਦੱਸਿਆ ਕਿ ਇਸ ਸਭ ਦੀ ਸੂਚਨਾ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅਤੇ ਹੈਡ ਆਫਿਸ ਗੁਰਦਾਸਪੁਰ ਨੂੰ ਦਿੱਤੀ ਗਈ ਹੈ।

ਉਧਰ ਘਟਨਾ ਦਾ ਪਤਾ ਲੱਗਦਿਆ ਹੀ ਡੀਐਸਪੀ ਡੇਰਾ ਬਾਬਾ ਨਾਨਕ ਮਨਿੰਦਰ ਪਾਲ ਸਿੰਘ ਅਤੇ ਐਸਐਚਓ ਬਿਕਰਮ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ । ਡੀਐਸਪੀ ਮਨਿੰਦਰ ਪਾਲ ਸਿੰਘ ਨੇ ਦੱਸਿਆ ਬੈਂਕ ਦੇ ਪੈਸੇ ਚੋਰੀ ਹੋਣ ਤੋਂ ਬਚਾ ਹੋ ਗਿਆ ਹੈ ਪਰ ਚੋਰ ਜਾਂਦੇ ਹੋਏ ਸੀਸੀਟੀਵੀ ਕੈਮਰੇ ਦਾ ਡੀਵੀਆਰ ਚੋਰੀ ਕਰਕੇ ਲੈ ਗਏ ਹਨ। ਉੱਥੇ ਹੀ ਡੀਐਸਪੀ ਨੇ ਦੱਸਿਆ ਕਿ ਬੈਂਕ ਅਧਿਕਾਰੀਆਂ ਦੀ ਲਾਪਰਵਾਈ ਸਾਹਮਣੇ ਆਈ ਹੈ  
ਨਾ ਤਾਂ ਬੈਂਕ ਦੇ ਕੈਮਰੇ ਆਨਲਾਈਨ ਹਨ ਅਤੇ ਨਾ ਹੀ ਬੈਂਕ ਦਾ ਐਮਰਜੈਂਸੀ ਅਲਾਰਮ ਕੰਮ ਕਰ ਰਿਹਾ ਹੈ ਤੇ ਨਾ ਹੀ ਉਨਾਂ ਵੱਲੋਂ ਰਾਤ ਦਾ ਚੌਂਕੀਦਾਰ ਰੱਖਿਆ ਗਿਆ ਹੈ। ਉਨਾਂ ਦੱਸਿਆ ਕਿ ਬੈਂਕ ਮੈਨੇਜਰ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਚੋਰਾਂ ਦੇ ਖਿਲਾਫ ਚੋਰੀ ਦਾ ਮਾਮਲਾ ਦਰਜ ਕਰ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ।