ਐਸ.ਐਚ.ਓ ਬਿਕਰਮ ਸਿੰਘ ਨੇ ਥਾਣਾ ਡੇਰਾ ਬਾਬਾ ਨਾਨਕ ਵਿਖੇ ਅਹੁਦਾ ਸੰਭਾਲਿਆ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਜੀ ਆਇਆਂ ਆਖਿਆ

ਐਸ.ਐਚ.ਓ ਬਿਕਰਮ ਸਿੰਘ ਨੇ ਥਾਣਾ ਡੇਰਾ ਬਾਬਾ ਨਾਨਕ ਵਿਖੇ ਅਹੁਦਾ ਸੰਭਾਲਿਆ
SHO Bikram Singh, dera baba nanak, aam admi party,
mart daar

ਪੁਲਿਸ ਜਿਲੵਾ ਬਟਾਲਾ ਦੇ ਅਧੀਨ ਥਾਣਾ ਸੇਖਵਾਂ ਤੋਂ ਬਦਲ ਕੇ ਆਏ ਐਸ. ਐਚ. ਓ ਬਿਕਰਮ ਸਿੰਘ ਨੇ ਥਾਣਾ ਡੇਰਾ ਬਾਬਾ ਨਾਨਕ ਵਿਖੇ ਆਪਣਾ ਅਹੁਦਾ ਸੰਭਾਲ ਕੇ ਕੰਮਕਾਜ ਸ਼ੁਰੂ ਕਰ ਦਿੱਤਾ ਹੈ। ਇਸ ਮੋਕੇ  ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪਰਵੇਜ਼ ਮਸੀਹ ਬਿੱਟਾਂ ਪੱਖੋਕੇ ਟਹਾਲੀ ਸਾਹਿਬ   ਵੱਲੋਂ ਐਸ. ਐਚ. ਓ ਬਿਕਰਮ ਸਿੰਘ ਦਾ ਥਾਣਾ ਡੇਰਾ ਬਾਬਾ ਨਾਨਕ ਦਾ ਚਾਰਜ ਸੰਭਾਲਣ ਮੋਕੇ ਫੁੱਲਾਂ ਦੇ ਬੁੱਕੇ ਦੇ ਕੇ ਜੀ ਆਇਆ ਨੂੰ ਆਖਿਆ ਗਿਆ ਚਾਰਜ ਸੰਭਾਲਣ ਉਪੰਰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵ - ਨਿਯੁਕਤ ਐਸ. ਐਚ. ਓ  ਬਿਕਰਮ ਸਿੰਘ ਨੇ ਕਿਹਾ ਕਿ ਇਲਾਕੇ ਵਿੱਚ ਪੁਲਿਸ ਵੱਲੋਂ ਪੂਰੀ ਮੁਸਤੈਦੀ ਵਰਤੀ ਜਾਵੇਗੀ ਅਤੇ ਕਨੂੰਨ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਮਾੜੇ ਅਨਸਰ ਨੂੰ ਬਖਸ਼ਿਆ ਨਹੀ ਜਾਵੇਗਾ ਉਨ੍ਹਾਂ ਕਿਹਾ ਕਿ ਕਸਬੇ ਵਿੱਚ ਕਿਸੇ ਵੀ ਪ੍ਰਕਾਰ ਦੇ ਨਸ਼ੇ ਦੀ ਵਿਕਰੀ ਅਤੇ ਨਸ਼ਾ ਕਰਨ ਵਾਲੇ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਠੱਲ ਪਾਈ ਜਾਵੇਗੀ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਨਸ਼ਾ ਕਰਨ ਵਾਲਾ ਜਾ ਵੇਚਣ ਵਾਲੇ ਦਾ ਪਤਾ ਲੱਗਦਾ ਹੈ। ਤਾਂ ਉਹ ਮੇਰੇ ਨਾਲ ਤਰੁੰਤ ਸੰਪਰਕ ਕਰਕੇ ਮੈਨੂੰ ਦੱਸ ਸਕਦਾ ਹੈ। ਪੁਲਿਸ ਵੱਲੋਂ ਉਸਦਾ ਨਾਮ ਗੁਪਤ ਰੱਖਿਆ ਜਾਵੇਗਾ ਐਸ. ਐਚ. ਓ ਬਿਕਰਮ ਸਿੰਘ ਨੇ ਅੱਗੇ ਕਿਹਾ ਕਿ ਥਾਣੇ ਵਿੱਚ ਆਉਣ ਵਾਲੇ ਹਰੇਕ ਵਿਅਕਤੀ ਦਾ ਸਤਿਕਾਰ ਕੀਤਾ ਜਾਵੇਗਾ ਇਸ ਮੋਕੇ ਪਰਵੇਜ਼ ਮਸੀਹ ਬਿੱਟਾਂ ਆਮ ਆਦਮੀ ਪਾਰਟੀ, ਪ੍ਰੇਮ ਮਸੀਹ ਸਰਪੰਚ ਹਰੂਵਾਲ, ਪਰਮਜੀਤ ਸਿੰਘ ਹਰੂਵਾਲ, ਬਲਜਿੰਦਰ ਸਿੰਘ ਰੰਧਾਵਾ, ਰਾਹੂਲ ਰੰਧਾਵਾ, ਆਦਿ ਹਾਜਰ ਸਨ।