ਡੇਰਾ ਬਾਬਾ ਨਾਨਕ ਸਿਟੀ ਵੈਲਫੇਅਰ ਕਲੱਬ ਵਲੋਂ ਕੰਬਲ, ਦੀਵਾਲੀ ਦੇ ਤੋਹਫੇ ਦਿੱਤੇ ਗਏ
ਗੁਰਦੀਪ ਸਿੰਘ ਰੰਧਾਵਾ ਨੂੰ ਕੀਤਾ ਸਨਮਾਨਿਤ
ਅੱਜ ਡੇਰਾ ਬਾਬਾ ਨਾਨਕ ਮਿਉਂਸਿਪਲ ਕਮੇਟੀ ਵਿਖੇ ਸਿਟੀ ਵੈਲਫੇਅਰ ਕਲੱਬ ਵਲੋਂ ਸਫ਼ਾਈ ਕਰਮਚਾਰੀ, ਸੀਵਰੇਜ ਅਤੇ ਅਸਥਾਈ ਸਟਾਫ਼ ਨੂੰ 30 ਕੰਬਲ ਵੰਡੇ ਗਏ ਅਤੇ ਦੀਵਾਲੀ ਦੇ ਗਿਫਟ ਵੀ ਦਿੱਤੇ ਗਏ। ਸਿਟੀ ਵੈਲਫੇਅਰ ਕਲੱਬ ਡੇਰਾ ਬਾਬਾ ਨਾਨਕ ਦੇ ਪ੍ਰਧਾਨ ਰਾਜੇਸ਼ ਹਾਂਡਾ ਨੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਅਤੇ ਕਮੇਟੀ ਦੇ ਇਓ ਨੂੰ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ।
ਓਥੇ ਹੀ ਰੰਧਾਵਾ ਵਲੋਂ ਕਲੱਬ ਦੀ ਤਾਰੀਫ ਕੀਤੀ ਗਈ ਤੇ ਨੇਕ ਕੰਮਾਂ ਨੂੰ ਕਰਨ ਵਾਸਤੇ ਸਿਟੀ ਵੈਲਫੇਅਰ ਕਲੱਬ ਦਾ ਸ਼ੁਕਰੀਆ ਵੀ ਅਦਾ ਕਰਦੇ ਹੋਏ ਕਲੱਬ ਮੇਮ੍ਬਰਾਂ ਨੂੰ ਪ੍ਰੋਸਾਹਿਤ ਵੀ ਕੀਤਾ ।
ਓਥੇ ਹੀ ਕਲੱਬ ਪ੍ਰਧਾਨ ਰਾਜੇਸ਼ ਹਾਂਡਾ ਨੇ ਕਿਹਾ ਕਿ ਦੀਵਾਲੀ ਅਤੇ ਕਲੱਬ ਦੀ 10ਵੀਂ ਵਰ੍ਹੇ ਗੰਢ ਨੂੰ ਮੁੱਖ ਰੱਖਦੇ ਹੋਏ ਇਹ ਛੋਟਾ ਜਿਹਾ ਉਪਰਾਲਾ ਕਲੱਬ ਮੇਮ੍ਬਰਾਂ ਵਲੋਂ ਕੀਤਾ ਗਿਆ ਹੈ।
ਇਸ ਮੋਕੇ ਬਲਾਕ ਪ੍ਰਧਾਨ ਗਗਨਦੀਪ ਸਿੰਘ , ਵਪਾਰ ਮੰਡਲ ਪ੍ਰਧਾਨ ਵਿਪਿਨ ਸੋਨੀ, ਰਮੇਸ਼ ਬੱਬਰ, ਹਰਭਜਨ ਡਿਗਰਾ, ਵਿਜੇ ਵਿਗ, ਚੇਤੰਨ ਕੁਮਾਰ, ਰਜਤ ਮਰਵਾਹਾ, ਸਤਪਾਲ ਜ਼ਖਮੀ, ਹਰਿੰਦਰ ਸਿੰਘ, ਬਿੱਟਾ ਮਹਾਜਨ, ਰਜਤ ਮਰਵਾਹ, ਸੱਤਪਾਲ ਸ਼ੌਂਕੀ , ਅਸ਼ੋਕ ਕੁਮਾਰ ਸੋਨੀ, ਰਾਜੇਸ਼ ਹਾਂਡਾ, ਮਾਸਟਰ ਓਮ ਪ੍ਰਕਾਸ਼ , ਹਰਪਾਲ ਸਿੰਘ ਠੇਕੇਦਾਰ , ਬਲਦੇਵ ਰਾਜ ਡਾਇਮੰਡ, ਪੀ ਏ ਲਵਪੀ੍ਤ ਸਿੰਘ ਆਦਿ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਹਾਜਰ ਸਨ।