ਡੇਰਾ ਬਾਬਾ ਨਾਨਕ ਭਗਤ ਸਿੰਘ ਸਟੇਡੀਅਮ ਤੋਂ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ, ਮੁਖ ਮਹਿਮਾਨ ਗੁਰਦੀਪ ਸਿੰਘ ਰੰਧਾਵਾ

ਮੁਖ ਮਹਿਮਾਨ ਗੁਰਦੀਪ ਸਿੰਘ ਰੰਧਾਵਾ

ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਗੁਰਦੀਪ ਸਿੰਘ ਰੰਧਾਵਾ  ਡੇਰਾ ਬਾਬਾ ਨਾਨਕ ਇਲਾਕਾ ਇੰਚਾਰਜ ਆਮ ਆਦਮੀ ਪਾਰਟੀ  ਵਲੋਂ ਵੱਡੀ ਗਰਾਉਂਡ ਸ਼ਹੀਦ ਭਗਤ ਸਿੰਘ ਸਟੇਡੀਅਮ ਡੇਰਾ ਬਾਬਾ ਨਾਨਕ ਤੋਂ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕੀਤੀ ਗਈ। ਨੌਜਵਾਨਾਂ ਵਿਚ ਖੇਡਾਂ ਪ੍ਰਤੀ ਰੁਝਾਨ ਨੂੰ ਵਧਾਉਣ ਲਈ ਪੰਜਾਬ ਸਰਕਾਰ ਦੀ ਇਹ ਨਿਵੇਕਲੀ ਪਹਿਲ ਹੈ। ਜਿਸ ਵਿਚ ਕਬੱਡੀ, ਵਾਲੀਵਾਲ, ਰੱਸਾ ਕਸ਼ੀ, ਖੋ ਖੋ ਆਦਿ ਖੇਡਾਂ ਦਾ ਆਯੋਜਨ ਕੀਤਾ ਜਾਵੇਗਾ । ਪਿਛਲੇ ਸਾਲ ਵੀ ਇਹਨਾਂ ਖੇਡਾਂ ਦਾ ਬਹੁਤ ਵਧੀਆ ਆਯੋਜਨ ਕੀਤਾ ਗਿਆ ਸੀ। ਗੁਰਦੀਪ ਸਿੰਘ ਰੰਧਾਵਾ ਵੱਲੋਂ ਖੇਡਾਂ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਉਨ੍ਹਾਂ ਨੂੰ ਅੱਗੇ ਵਧਣ ਲਈ ਪ੍ਰੇਰਿਆ ਗਿਆ । ਇਸ ਮੌਕੇ ਨੌਜਵਾਨਾਂ ਵਿੱਚ ਵੀ ਖੇਡਾਂ ਪ੍ਰਤੀ ਬਹੁਤ ਉਤਸ਼ਾਹ ਦਿਖਾਈ ਦਿੱਤਾ । ਇਸ ਮੌਕੇ ਤਹਿਸੀਲਦਾਰ ਹਰਸਿਮਰਨ ਸਿੰਘ , DSP ਮਨਿੰਦਰ ਪਾਲ ਸਿੰਘ, SHO ਬਿਕਰਮ ਸਿੰਘ ਵਿਸ਼ੇਸ਼ ਤੋਰ ਤੇ ਹਾਜਰ ਸਨ। ਤੁਸੀਂ ਦੇਖ ਰਹੇ ਹੋ ਜਤਿੰਦਰ ਕੁਮਾਰ ਨਾਲ ਕ੍ਰਿਸ਼ਨ ਗੋਪਾਲ ਦੀ ਵਿਸ਼ੇਸ਼ ਰਿਪੋਰਟ।