ਡੇਰਾ ਬਾਬਾ ਨਾਨਕ ਦੇ ਪਿੰਡ ਚਾਕਾਵਾਲੀ ਸੁਖਮਨੀ ਪਬਲਿਕ ਸਕੂਲ ਦੀ ਬੱਸ ਪਲਟੀ
ਦੱਸ ਜ਼ਖਮੀ ਬੱਚਿਆਂ ਚੋਂ ਦੋ ਬੱਚਿਆ ਦੇ ਆਈਆ ਗੰਭੀਰ ਸਟਾਂ
ਡੇਰਾ ਬਾਬਾ ਨਾਨਕ ਦੇ ਪਿੰਡ ਚਾਕਾਵਾਲੀ ਵਿੱਚ ਸੁਖਮਨੀ ਪਬਲਿਕ ਸਕੂਲ ਦੀ ਬੱਸ ਪਲਟਣ ਦਾ ਦੁਖਦ ਸਮਾਚਾਰ ਮਿਲਿਆ ਹੈ । ਬੱਸ ਵਿੱਚ ਪੰਜਾਹ ਦੇ ਕਰੀਬ ਬੱਚੇ ਤੇ ਚਾਰ ਅਧਿਆਪਕਾਵਾਂ ਸਵਾਰ ਸਨ। ਦੱਸਿਆ ਜਾ ਰਿਹਾ ਕਿ 10 ਦੇ ਕਰੀਬ ਬੱਚਿਆ ਅਤੇ ਅਧਿਆਪਕਾਂ ਨੂੰ ਮਾਮੂਲੀ ਸਟਾਂ ਲਗੀਆਂ ਹਨ। ਜਦ ਕਿ ਦੋ ਬੱਚਿਆਂ ਦੇ ਗੰਭੀਰ ਸਟਾਂ ਲੱਗੀਆਂ ਹਨ। ਪਰ ਗ਼ਨੀਮਤ ਰਹੀ ਕਿ ਸਾਰੇ ਖ਼ਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ।
ਸਕੂਲ ਦੇ ਪ੍ਰਿੰਸੀਪਲ ਰੇਣੁ ਬਾਲਾ ਨੇ ਦੱਸਿਆ ਕਿ ਪਹਿਲਾਂ ਤਾਂ ਬੱਚਿਆਂ ਨੂੰ ਫਸਟ ਏਡ ਲਾਇ ਡੇਰਾ ਬਾਬਾ ਨਾਨਕ ਖੜ੍ਹਿਆ ਗਿਆ। ਜੋ ਗੰਭੀਰ ਸਟਾਂ ਵਾਲੇ ਦੋ ਬੱਚੇ ਸਨ ਉਨ੍ਹਾਂ ਨੂੰ ਬਟਾਲੇ ਰੈਫਰ ਕਰ ਦਿੱਤਾ ਗਿਆ ਹੈ।
ਇਕ ਬੱਚੇ ਨੇ ਵੱਲੋਂ ਦੱਸਿਆ ਗਿਆ ਕਿ ਡਰਾਇਵਰ ਮੋਬਾਇਲ ਤੇ ਗੱਲ ਕਰ ਰਿਹਾ ਸੀ ਜਦ ਇਸ ਦੇ ਬਾਰੇ ਸਕੂਲ ਦੀ ਪ੍ਰਿੰਸੀਪਲ ਨਾਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਨੂੰ ਕਦੇ ਵੀ ਕਿਸੇ ਨੇ ਇਸ ਦੇ ਸੰਬੰਧ ਵਿੱਚ ਕੋਈ ਸਕਾਇਤ ਦਰਜ ਨਹੀਂ ਕਰਵਾਈ ਫੇਰ ਵੀ ਅਸੀਂ ਇਸ ਦੀ ਜਾਂਚ ਜ਼ਰੂਰ ਕਰਾਂਗੇ।