ਡੇਰਾ ਬਾਬਾ ਨਾਨਕ ਦੇ ਪਿੰਡ ਕਹਾਲਾਵਾਲੀ ਵਿੱਚ ਪੁਲੀਸ ਤੇ ਗੈਗਸਟਰਾ ਵਿੱਚ ਚੱਲੀ ਗੋਲੀ

ਡੇਰਾ ਬਾਬਾ ਨਾਨਕ ਦੇ ਪਿੰਡ ਕਹਾਲਾਵਾਲੀ ਵਿੱਚ ਪੁਲੀਸ ਤੇ ਗੈਗਸਟਰਾ ਵਿੱਚ ਚੱਲੀ ਗੋਲੀ ਪੰਜ ਗੈਗਸਟਰ ਕੀਤੇ ਕਾਬੂ

ਡੇਰਾ ਬਾਬਾ ਨਾਨਕ ਵਿੱਚ ਪੰਜ ਗੈਗਸਟਰ ਬਟਾਲਾ ਸਾਈਡ ਤੋਂ ਡੇਰਾ ਬਾਬਾ ਨਾਨਕ ਵੱਲ ਆ ਰਹੇ ਪਰ ਸੀ ਆਈ ਏ ਸਟਾਫ਼ ਬਟਾਲਾ ਨੇ ਪਿੱਛਾ ਕਰਕੇ ਕਹਾਲਾਵਾਲੀ ਚੌਕ ਵਿੱਚ ਰੁਕਣ ਨੂੰ ਕਿਹਾ ਪਰ ਬਦਮਾਸ਼ਾ ਨੇ ਗੱਡੀ ਭਜਾ ਲਈ ਅਤੇ ਸਾਹਮਣੇ ਤੋਂ ਗੋਲੀ ਚਲਾ ਦਿੱਤੀ। ਪੁਲੀਸ ਨੇ ਜਦ ਜਵਾਬੀ ਗੋਲੀ ਚਲਾਈ ਤੇ ਗੈਗਸਟਰਾ ਦੀ ਸਵੀਫਟ ਕਾਰ ਨੰਬਰ DL2C BB 0410 ਕਹਾਲਾਵਾਲੀ ਲਾਗੇ ਸੜਕ ਤੇ ਕਰਿਆਨੇ ਦੀ ਦੁਕਾਨ ਵਿੱਚ ਜਾ ਵੱਜੀ ਜਿਸ ਤੋਂ ਬਾਅਦ ਇਕ ਗੈਗਸਟਰ ਦੇ ਪੈਰ ਵਿੱਚ ਗੋਲੀ ਲੱਗ ਗਈ। ਸੀਆਈ ਸਟਾਫ਼ ਇੰਚਾਰਜ ਮੰਗਲ ਸਿੰਘ ਨੇ ਦੱਸਿਆ ਕਿ ਇਹ ਓਪਰੇਸ਼ਨ ਸੀਆਈ ਸਟਾਫ਼ ਬਟਾਲਾ ਤੇ ਡੇਰਾ ਬਾਬਾ ਨਾਨਕ ਦੀ ਪੁਲੀਸ ਤੇ ਕੋਟਲੀ ਪੁਲਿਸ ਨੇ ਸਾਂਝੇ ਅਪਰੇਸਨ ਵਿੱਚ ਪੰਜ ਦੇ ਪੰਜ ਗੈਗਸਟਰ ਜੋ ਕਿ ਏਸੇ ਇਲਾਕੇ ਦੇ ਦੱਸੇ ਜਾਂਦੇ ਨੇ ਮੋਕੇ ਤੇ ਕਾਬੂ ਕਰ ਲਏ। ਇਕ ਗੈਗਸਟਰ ਜਿਸਦੇ ਪੈਰ ਵਿੱਚ ਗੋਲੀ ਲੱਗੀ ਹੈ ਉਸ ਨੂੰ ਡੇਰਾ ਬਾਬਾ ਨਾਨਕ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਜਦ ਮੋਕੇ ਤੇ ਮਜੂਦ ਡਾਕਟਰ ਨਾਲ ਗੱਲ ਕੀਤੀ ਗਈ ਤੇ ਉਹਨਾ ਕਿਹਾ ਕੇ ਮਰੀਜ਼ ਦੇ ਪੈਰ ਵਿੱਚ ਗੋਲੀ ਵੱਜੀ ਹੈ ਅਤੇ ਕੁਝ ਗੂਝੀਆ ਸੱਟਾ ਲੱਗੀਆਂ ਨੇ।