ਟਾਂਡਾ ਪੁਲਿਸ ਵੱਲੋ ਨਜਾਇਜ ਮਾਈਨਿੰਗ ਕਰਨ ਵਾਲੀਆਂ ਖਿਲਾਫ ਕਾਰਵਾਈ
ਟਾਂਡਾ ਪੁਲਿਸ ਵੱਲੋ ਨਜਾਇਜ ਮਾਈਨਿੰਗ ਕਰਨ ਵਾਲੀਆਂ ਖਿਲਾਫ ਕਾਰਵਾਈ

ਅੱਡਾ ਸਰਾਂ 18 ਅਗਸਤ (ਜਸਵੀਰ ਕਾਜਲ )
ਅੱਜ ਇਸਪੈਕਟਰ ਉਂਕਾਰ ਸਿੰਘ ਬਰਾੜ, ਮੁੱਖ ਅਫਸਰ, ਥਾਣਾ ਟਾਂਡਾ ਨੇ ਦੱਸਿਆ ਕਿ ਜਿਲ੍ਹਾ ਹੁਸ਼ਿਆਰਪੁਰ ਦੇ ਮਾਨਯੋਗ ਸੀਨੀਅਰ ਕਪਤਾਨ, ਪੁਲਿਸ ਸ੍ਰੀ ਸਰਤਾਜ ਸਿੰਘ ਚਾਹਲ, ਆਈ.ਪੀ.ਐਸ ਜੀ ਨੇ ਜਿਲੇ ਅੰਦਰ ਮਾੜੇ ਅਨਸਰਾਂ ਉਤੇ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ ਜਿਸ ਦੇ ਤਹਿਤ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਸ੍ਰੀ ਮਨਪ੍ਰੀਤ ਸਿੰਘ ਢਿਲੋਂ, ਐਸ.ਪੀ.ਡੀ. ਸ੍ਰੀ ਕੁਲਵੰਤ ਸਿੰਘ, ਪੀ.ਪੀ.ਐਸ. ਉਪ ਕਪਤਾਨ ਪੁਲਿਸ, ਸਬ ਡਵੀਜਨ ਟਾਂਡਾ ਦੀ ਅਗਵਾਈ ਹੇਠ ਥਾਣਾ ਟਾਂਡਾ ਦੇ ਅਧੀਨ ਆਉਂਦੇ ਏਰੀਆ ਵਿੱਚ ਮਾੜਾ ਅਨਸਰਾਂ ਅਤੇ ਨਜਾਇਜ ਮਾਈਨਿੰਗ ਕਰਨ ਵਾਲੀਆਂ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਦੇ ਤਹਿਤ ਏ ਐਸ ਆਈ ਜਗਜੀਤ ਸਿੰਘ ਨੇ ਇਕ ਗੈਰ ਕਾਨੂੰਨੀ ਤਰੀਕੇ ਨਾਲ ਕੱਢੀ ਹੋਈ ਰੇਤਾ ਦੀ ਭਰੀ ਟਰੈਕਟਰ ਟਰਾਲੀ ਨੂੰ ਕਾਬੂ ਕੀਤਾ। ਜਿਸ ਦੀ ਮਾਲਕ ਨੂੰ ਜਲਦੀ ਹੀ ਤਲਾਸ਼ ਕਰਕੇ ਕਾਬੂ ਕਰ ਲਿਆ ਜਾਵੇਗਾ।
ਮੁਕੱਦਮਾ ਨੰਬਰ 230 ਮਿਤੀ 27-08-2022 ਅ/ਧ 21(1) Mines and Minerals Act,1957 ਥਾਣਾ ਟਾਂਡਾ, ਜਿਲਾ ਹੁਸਿਆਰਪੁਰ