ਪਰਮਿੰਦਰ ਢੀਂਡਸਾ ਦੀ 2 ਸਤੰਬਰ ਟਾਂਡਾ ਫੇਰੀ ਸਬੰਧੀ ਅਕਾਲੀ ਦਲ ਸੰਯੁਕਤ ਦੇ ਆਗੂਆ ਦੀ ਵਿਸੇਸ਼ ਮੀਟਿੰਗ ਹੋਈ।

ਪਰਮਿੰਦਰ ਢੀਂਡਸਾ ਦੀ 2 ਸਤੰਬਰ ਟਾਂਡਾ ਫੇਰੀ ਸਬੰਧੀ ਅਕਾਲੀ ਦਲ ਸੰਯੁਕਤ ਦੇ ਆਗੂਆ ਦੀ ਵਿਸੇਸ਼ ਮੀਟਿੰਗ ਹੋਈ।

ਪਰਮਿੰਦਰ ਢੀਂਡਸਾ ਦੀ 2 ਸਤੰਬਰ ਟਾਂਡਾ ਫੇਰੀ ਸਬੰਧੀ ਅਕਾਲੀ ਦਲ ਸੰਯੁਕਤ ਦੇ ਆਗੂਆ ਦੀ ਵਿਸੇਸ਼ ਮੀਟਿੰਗ ਹੋਈ।
mart daar

ਅੱਡਾ  ਸਰਾਂ 28 ਅਗਸਤ (   ਜਸਵੀਰ ਕਾਜਲ)
ਸੈਂਟਰਲ ਕੋਆਪ੍ਰੇਟਿਵ ਬੈਂਕ ਹੁਸ਼ਿਆਰਪੁਰ ਦੇ ਡਾਇਰੈਕਟਰ ਬਣਨ ਨੇ ਪਰਮਿੰਦਰ ਪੰਨੂ ਦਾ ਕੀਤਾ ਸਨਮਾਨ। 
ਅੱਜ ਗ੍ਰੇਟ ਪੰਜਾਬ ਰਿਜੋਰਟ ਟਾਂਡਾ ਵਿਖੇ ਪੰਜਾਬ ਦੇ ਸਾਬਕਾ ਖਜਾਨਾ ਮੰਤਰੀ ਤੇ 
ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਦੀ 2 ਸਤੰਬਰ ਨੂੰ ਟਾਂਡਾ ਫੇਰੀ ਸਬੰਧੀ ਜਿਲਾ ਹੁਸ਼ਿਆਰਪੁਰ ਦੇ ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂਆ ਦੀ ਵਿਸੇਸ਼ ਮੀਟਿੰਗ ਜਿਲਾ ਪ੍ਰਧਾਨ ਹੁਸ਼ਿਆਰਪੁਰ ਸਤਵਿੰਦਰਪਾਲ ਸਿੰਘ ਢੱਟ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਸਤਵਿੰਦਰਪਾਲ ਸਿੰਘ ਢੱਟ ਤੇ ਹਲਕਾ ਇੰਚਾਰਜ ਮਨਜੀਤ ਸਿੰਘ ਦਸੂਹਾ ਨੇ ਕਿਹਾ 2 ਸਤੰਬਰ ਨੂੰ ਹੋਣ ਵਾਲੀ ਵਰਕਰ ਮਿਲਣੀ ਲਾਮਿਸਾਲ ਹੋਵੇਗੀ। ਇਸ ਸਬੰਧੀ ਸਾਰੇ ਆਗੂਆ ਤੇ ਸਰਗਰਮ ਵਰਕਰਾ ਦੀਆ ਡਿਊਟੀਆ ਲਗਾ ਦਿੱਤੀਆ ਗਈਆ ਹਨ। ਉਹਨਾ ਕਿਹਾ ਕਿ ਅੱਜ ਪੰਜਾਬ ਦੇ ਲੋਕ ਭਗਵੰਤ ਮਾਨ ਦੀ ਸਰਕਾਰ ਬਣਾ ਕੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਪੰਜਾਬ ਦੇ ਲੋਕਾ ਨੇ ਬਾਦਲਾ ਤੇ ਕਾਂਗਰਸੀਆ ਤੋ ਦੁੱਖੀ ਹੋ ਕੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਸੀ। ਤੇ ਦਿੱਲੀ ਦੇ ਮੁੱਖ ਮੰਤਰੀ  ਅਰਵਿੰਦ ਕੇਜਰੀਵਾਲ ਨੇ ਜਿਸ ਤਰਾ ਪੰਜਾਬ ਦੀ ਭੋਲੀ ਭਾਲੀ ਜਨਤਾ ਨੂੰ ਗਰੰਟੀਆ ਦੇ ਕੇ ਗੁੰਮਰਾਹ ਕੀਤਾ। ਅੱਜ ਪੰਜਾਬ ਦੇ ਲੋਕ ਥੋੜੇ ਸਮੇ ਵਿੱਚ ਇਨਾ ਤੋ ਛੁਟਕਾਰਾ ਪਾਉਣਾ ਚਾਹੁੰਦੇ ਹਨ। ਜੋ ਹਾਲ ਸੰਗਰੂਰ ਜਿਮਨੀ ਲੋਕ ਸਭਾ ਚੋਣ ਵਿੱਚ ਭਗਵੰਤ ਮਾਨ ਦੇ ਆਪਣੇ ਇਲਾਕੇ ਹੋਇਆ ਉਹ ਹਾਲ 2024 ਲੋਕ ਸਭਾ ਚੋਣਾ ਵਿੱਚ ਪੂਰੇ ਪੰਜਾਬ ਵਿੱਚ ਹੋਵੇਗਾ। ਉਹਨਾ ਕਿਹਾ ਕਿ ਪੰਜਾਬ ਨੂੰ ਅੱਜ ਪਰਮਿੰਦਰ ਸਿੰਘ ਢੀਂਡਸਾ ਵਰਗੇ ਇਮਾਨਦਾਰ ਅਗਾਂਹਵਧੂ ਨੌਜਵਾਨ ਲੀਡਰਸ਼ਿਪ ਦੀ ਲੋੜ ਹੈ। ਜੋ ਪੰਜਾਬ ਦੀ ਆਰਥਿਕ ਸਥਿਤੀ ਤੋ ਪੂਰੀ ਤਰਾ ਜਾਣੂ ਹਨ। ਪੰਜਾਬ ਨੂੰ ਕਿਸ ਤਰਾ ਨਵੀਆ ਬੁਲੰਦੀਆ ਤੇ ਲਿਜਾਣਾ ਹੈ।ਮਨਜੀਤ ਸਿੰਘ ਦਸੂਹਾ ਨੇ ਸਮੂਹ ਵਰਕਰਾ ਨੂੰ 2 ਸਤੰਬਰ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਬਿਨਾ ਮੁਕਾਬਲੇ ਜੇਤੂ  ਰਹੇ ਸੈਂਟਰਲ ਕੋਆਪ੍ਰੇਟਿਵ ਬੈਕ ਹੁਸ਼ਿਆਰਪੁਰ ਦੇ ਡਾਇਰੈਕਟਰ ਪਰਮਿੰਦਰ ਸਿੰਘ ਪੰਨੂ ਦਾ ਸਮੁੱਚੀ ਲੀਡਰਸ਼ਿਪ ਵੱਲੋ ਵਿਸੇਸ਼ ਸਨਮਾਨ ਕੀਤਾ ਗਿਆ। ਢੱਟ ਤੇ ਦਸੂਹਾ ਨੇ ਕਿਹਾ ਸ੍ਰੋਮਣੀ ਅਕਾਲੀ ਦਲ ਸੰਯੁਕਤ ਲਈ ਮਾਣ ਵਾਲੀ ਗੱਲ ਹੈ ਕਿ ਪਰਮਿੰਦਰ ਸਿੰਘ ਪੰਨੂ ਡਾਇਰੈਕਟਰ ਬਣੇ ਹਨ। ਇਸ ਮੌਕੇ ਸਾਬਕਾ ਜਿਲਾ ਪ੍ਰੀਸ਼ਦ ਮੈਂਬਰ ਹੁਸ਼ਿਆਰਪੁਰ ਸੁਖਵਿੰਦਰ ਸਿੰਘ ਮੂਨਕ, ਸੁਰਿੰਦਰ ਜਾਜਾ, ਪਰਮਿੰਦਰ ਸਿੰਘ ਪੰਨੂ, ਗੁਰਸਮਿੰਦਰ ਸਿੰਘ ਕੰਗ ਸਾਬਕਾ ਸਰਪੰਚ, ਰਤਨ ਸਿੰਘ ਖੋਖਰ, ਅਮਰਜੀਤ ਸਿੰਘ ਖੋਖਰ, ਜਸਵਿੰਦਰ ਕੌਰ ਵੇਵੀ, ਰਣਜੀਤ ਸਿੰਘ ਢਡਿਆਲਾ ਤੇ ਹੋਰ ਵਰਕਰ ਹਾਜ਼ਰ ਸਨ। 
ਫੋਟੋ ਕੈਪਸਨ--ਕੋਆਪ੍ਰੇਟਿਵ ਬੈਕ ਹੁਸ਼ਿਆਰਪੁਰ ਦੇ ਡਾਇਰੈਕਟਰ ਬਣਨ ਤੇ ਪਰਮਿੰਦਰ ਸਿੰਘ ਪੰਨੂ ਦਾ ਸਨਮਾਨ ਕਰਦੇ ਸਤਵਿੰਦਰਪਾਲ ਸਿੰਘ ਢੱਟ, ਮਨਜੀਤ ਸਿੰਘ ਦਸੂਹਾ, ਸੁਖਵਿੰਦਰ ਸਿੰਘ ਮੂਨਕ ਤੇ ਹੋਰ।