ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ,ਸੁਖਦੇਵ ਜੀ ਦੇ ਸ਼ਹੀਦੀ  ਦਿਨ ਨੂੰ ਸਮਰਪਿਤ ਸਮਾਗਮ  

ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ,ਸੁਖਦੇਵ ਜੀ ਦੇ ਸ਼ਹੀਦੀ  ਦਿਨ ਨੂੰ ਸਮਰਪਿਤ ਸਮਾਗਮ  

ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ,ਸੁਖਦੇਵ ਜੀ ਦੇ ਸ਼ਹੀਦੀ  ਦਿਨ ਨੂੰ ਸਮਰਪਿਤ ਸਮਾਗਮ  
mart daar

ਅੱਡਾ ਸਰਾਂ ਟਾਂਡਾ (ਜਸਵੀਰ ਕਾਜਲ) ਸ਼ਹੀਦ ਭਗਤ ਸਿੰਘ ਯੂਥ ਕਲੱਬ ਨੂਰਪੁਰ ਵੱਲੋਂ  ਸਰਦਾਰ ਸਰੂਪ  ਸਿੰਘ ਰਿਟਾਇਰਡ ਐੱਸ ਡੀ ਓ ਦੀ ਅਗਵਾਈ ਹੇਠ ਪਿੰਡ ਹਾਜੀਪੁਰ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸਰਦਾਰ ਰਵਿੰਦਰ ਸਿੰਘ ਕਾਹਲੋਂ ਪ੍ਰਧਾਨ ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਸਮਾਗਮ ਦੌਰਾਨ ਕਵਿਤਾ, ਭਾਸ਼ਣ, ਗੀਤਾਂ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਬੁੱਤ ਉਪਰ ਫੁੱਲ ਮਾਲਾਵਾਂ ਭੇਟ ਕਰਦੇ ਹੋਏ ਰਵਿੰਦਰ ਸਿੰਘ ਕਾਹਲੋਂ ਨੇ ਕਿਹਾ ਕਿ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਉਨ੍ਹਾਂ ਦੀ ਸੋਚ ਤੇ ਪਹਿਰਾ ਦੇਣਾ ਹੈ ਅੱਜ ਵੀ ਗ਼ਰੀਬ ਅਤੇ ਆਮ ਲੋਕਾਂ ਲਈ ਆਜ਼ਾਦੀ ਇਕ ਸੁਪਨਾ ਹੀ ਹੈ  ਸਮਾਜਿਕ ਬਰਾਬਰਤਾ ਵਾਲੀ ਪੂਰਨ ਆਜ਼ਾਦੀ ਲਈ ਇੱਕ ਵਾਰੀ ਫਿਰ ਇਨਕਲਾਬੀ ਕ੍ਰਾਂਤੀ ਦੀ ਲੜਾਈ ਲੜਨੀ ਪਵੇਗੀ  ਜਿਸ ਲਈ ਸ਼ਹੀਦਾਂ ਦੀ ਸੋਚ ਪ੍ਰਤੀ ਨੌਜਵਾਨਾਂ ਅਤੇ ਆਮ ਲੋਕਾਂ ਦਾ ਜਾਣੂ ਹੋਣਾ ਬੇਹੱਦ ਜ਼ਰੂਰੀ ਹੈ । ਇਸ ਮੌਕੇ ਸਰੂਪ ਸਿੰਘ ਨੇ ਕਿਹਾ ਕਿ  ਸਾਨੂੰ ਸ਼ਹੀਦ ਭਗਤ ਸਿੰਘ ਜੀ ਦੀ ਸੋਚ ਹਰ ਵਿਅਕਤੀ ਤੱਕ ਪਹੁੰਚਾਉਣਾ ਚਾਹੀਦਾ ਹੈ । ਇਸ ਮੌਕੇ ਰਮਨਦੀਪ ਕੌਰ ਸਰਪੰਚ ਹਾਜੀਪੁਰ ਅਤੇ ਮਨਜੀਤ ਸਿੰਘ ਸਰਪੰਚ ਨੂਰਪੁਰ ਨੇ ਕਿਹਾ ਕਿ ਅਜੋਕੇ ਸਮੇਂ ਅੰਦਰ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣ ਦੀ ਸਖ਼ਤ ਲੋੜ ਹੈ। ਇਸ ਮੌਕੇ ਸੰਬੋਧਨ ਕਰਦੇ ਹੋਏ ਸੁਮਨਾ ਦੇਵੀ ਪ੍ਰਾਜੈਕਟ ਕੋਆਰਡੀਨੇਟਰ ਸੋਸਾਇਟੀ ਨੇ ਦੱਸਿਆ ਕਿ ਜੋ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ ਉਹ ਜ਼ਿਆਦਾ ਦੇਰ ਤਕ ਜਿਊਂਦੀਆਂ ਨਹੀਂ ਰਹਿੰਦੀਆਂ। ਇਸ ਲਈ ਸਾਨੂੰ ਸ਼ਹੀਦਾਂ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕੁਲਜੀਤ ਸਿੰਘ ਖਿਆਲਾ ਬੁਲੰਦਾ, ਕਾਮਰੇਡ ਸਰਵਣ ਸਿੰਘ ਧਾਮੀ, ਵਿਵੇਕ ਦੀਪ ਸਿੰਘ  ਸੀ ਈ ਓ ਅੰਮ੍ਰਿਤ ਧਾਰਾ ਐੱਫ ਪੀ ਓ ਭੂੰਗਾ  ਆਦਿ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਪ੍ਰੇਮ ਸਿੰਘ ਨੂਰਪੁਰ ਨੇ ਸ਼ਹੀਦਾਂ ਨਾਲ ਸਬੰਧਤ ਗੀਤ ਅਤੇ ਕਵਿਤਾ ਪੇਸ਼ ਕਰਕੇ ਲੋਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ ।ਇਸ ਮੌਕੇ ਦਰਸ਼ਨ ਸਿੰਘ, ਤਰਸੇਮ ਲਾਲ, ਸਰਵਨ ਸਿੰਘ, ਮਲਕੀਤ ਸਿੰਘ, ਤਰਸੇਮ ਕੌਰ, ਸਿਮਰਜੀਤ ਕੌਰ, ਸੰਦੀਪ ਕੌਰ, ਕਿਰਪਾਲ ਸਿੰਘ ਆਦਿ ਹਾਜ਼ਰ ਸਨ ।