ਲਾਂਬੜਾ ਸਕੂਲ ਵਿਖੇ 'ਮੇਰੀ ਮਿੱਟੀ, ਮੇਰਾ ਦੇਸ਼' ਸਮਾਗਮ ਦੌਰਾਨ ਸਾਬਕਾ ਸੈਨਿਕਾਂ ਨੂੰ ਕੀਤਾ ਸਨਮਾਨਤ

ਲਾਂਬੜਾ ਸਕੂਲ ਵਿਖੇ 'ਮੇਰੀ ਮਿੱਟੀ, ਮੇਰਾ ਦੇਸ਼' ਸਮਾਗਮ ਦੌਰਾਨ ਸਾਬਕਾ ਸੈਨਿਕਾਂ ਨੂੰ ਕੀਤਾ ਸਨਮਾਨਤ

ਲਾਂਬੜਾ ਸਕੂਲ ਵਿਖੇ 'ਮੇਰੀ ਮਿੱਟੀ, ਮੇਰਾ ਦੇਸ਼' ਸਮਾਗਮ ਦੌਰਾਨ ਸਾਬਕਾ ਸੈਨਿਕਾਂ ਨੂੰ ਕੀਤਾ ਸਨਮਾਨਤ
mart daar

ਅੱਡਾ ਸਰਾਂ (ਜਸਵੀਰ ਕਾਜਲ)
       ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਅਜਾਦੀ ਕਾ ਅੰਮ੍ਰਿਤ ਮਹਾਂਤੋਸਵ ਨਾਲ ਸਬੰਧਿਤ  'ਮੇਰਾ ਦੇਸ਼, ਮੇਰੀ ਮਿੱਟੀ' ਮੁਹਿੰਮ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਹੁਸ਼ਿਆਰਪੁਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ ਪ੍ਰਿੰਸੀਪਲ ਡਾ. ਅਰਮਨਪ੍ਰੀਤ ਦੀ ਅਗਵਾਈ ਵਿੱਚ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ।ਇਸ ਵਿੱਚ ਪਿੰਡ ਅਤੇ ਇਲਾਕੇ ਦੇ ਸਾਬਕਾ ਸੈਨਿਕਾਂ ਹੌਲਦਾਰ ਸ. ਗੁਰਦੀਪ ਸਿੰਘ, ਸੂਬੇਦਾਰ ਸ.ਜੋਗਾ ਸਿੰਘ, ਸੂਬੇਦਾਰ ਮੇਜਰ ਸ.ਅਜੈਪਾਲ ਸਿੰਘ, ਹੌਲਦਾਰ ਸ. ਕਰਮਜੀਤ ਸਿੰਘ, ਹੌਲਦਾਰ ਸ. ਹਰਦੀਪ ਸਿੰਘ, ਸੂਬੇਦਾਰ ਨੁੰਦਰਦਾਰ ਸ. ਬਲਦੇਵ ਸਿੰਘ, ਸਕੂਲ ਦੇ ਸਾਬਕਾ ਸੈਨਿਕ ਕਰਮਚਾਰੀਆਂ ਸ਼੍ਰੀ ਰਾਜਵੀਰ ਸਿੰਘ ਅਤੇ ਸ਼੍ਰੀ ਪ੍ਰਮਿੰਦਰ ਸਿੰਘ ਜੀ ਨੂੰ ਵਿਸ਼ੇਸ਼ ਤੌਰ ਤੇ ਸੱਦਾ ਪੱਤਰ ਭੇਜ ਕੇ ਸਤਿਕਾਰ ਸਹਿਤ ਸ਼ਾਮਲ ਕੀਤਾ ਗਿਆ। ਸਾਬਕਾ ਸੈਨਿਕਾਂ ਨੇ ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਸਾਬਕਾ ਸੈਨਿਕਾਂ ਦਾ ਮਨੋਬਲ ਉੱਚਾ ਹੁੰਇਆ ਹੈ ਅਤੇ ਉਨ੍ਹਾਂ ਨੂੰ ਸਮਾਜ ਵਿਚ ਹੋਰ ਵੀ ਸਤਿਕਾਰ ਮਿਲੇਗਾ। ਉਨ੍ਹਾਂ ਨੇ ਬੱਚਿਆਂ ਨੂੰ ਦੇਸ਼ ਪਿਆਰ ਦਾ ਸੰਦੇਸ਼ ਦਿੰਦਿਆਂ ਫੌਜ ਵਿੱਚ ਭਰਤੀ ਹੋਣ ਲਈ ਵੀ ਪ੍ਰੇਰਿਤ ਕੀਤਾ। ਬੱਚਿਆ ਨੇ ਦੇਸ਼ ਭਗਤੀ ਨਾਲ ਸਬੰਧਿਤ ਸਕਿਟਾਂ, ਗੀਤ, ਕਵਿਤਾਵਾਂ ਅਤੇ ਭਾਸ਼ਣ ਵੀ ਪੇਸ਼ ਕੀਤੇ। ਇਸ ਮੌਕੇ ਪ੍ਰਿੰਸੀਪਲ ਡਾ. ਅਰਮਨਪ੍ਰੀਤ ਸਿੰਘ ਨੇ ਸਾਬਕਾਂ ਸੈਨਿਕਾਂ ਦਾ ਧੰਨਵਾਦ ਕਰਦਿਆਂ ਸਕੂਲ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਵੋਕੇਸ਼ਨ ਮਾਸਟਰ ਸ਼੍ਰੀ ਸੁੱਖਵਿੰਦਰ ਸਿੰਘ ਨੇ ਬਾਖੂਬੀ ਨਿਭਾਈ। ਸਮਾਗ਼ਮ ਦੌਰਾਨ ਸਮੂਹ ਸਟਾਫ਼, ਵਿੱਦਿਆਰਥੀ, ਮਾਪੇ ਅਤੇ ਐਸ.ਐਮ.ਸੀ ਮੈਂਬਰਾਨ ਹਾਜ਼ਰ ਸਨ।