ਆਪ ਪਾਰਟੀ ਵਲੋਂ ਮਾਰਕੀਟ ਕਮੇਟੀਆ ਦੇ ਥਾਪੇ ਗਏ ਕਾਦੀਆਂ ਚ ਚੇਅਰਮੈਨਾਂ ਦੀ ਕੀਤੀ ਗਈ ਤਾਜਪੋਸ਼ੀ

ਸੇਖਵਾਂ ਨੇ ਮਜੀਠੀਆ ਤੇ ਪ੍ਰਤਾਪ ਬਾਜਵਾ ਤੇ ਸਾਧੇ ਤਿੱਖੇ ਨਿਸ਼ਾਨੇ

bedi shop

ਹਲਕਾ ਕਾਦੀਆ ਵਿੱਚ ਆਪ ਪਾਰਟੀ ਵਲੋਂ ਥਾਪੇ ਗਏ ਨਵੇਂ ਚੇਅਰਮੈਨਾਂ ਨੂੰ ਪਾਰਟੀ ਦੇ ਜਰਨਲ ਸਕੱਤਰ ਜਗਰੂਪ ਸੇਖਵਾਂ ਵਲੋਂ ਕੁਰਸੀਆਂ ਤੇ ਬਿਠਾਇਆ ਗਿਆ ਮਾਰਕੀਟ ਕਮੇਟੀ ਕਾਹਨੂੰਵਾਨ ਦਾ ਚੇਅਰਮੈਨ ਜਸਪਾਲ ਸਿੰਘ ਪੰਧੇਰ ਨੂੰ ਅਤੇ ਕਾਦੀਆ ਮਾਰਕੀਟ ਕਮੇਟੀ ਦਾ ਚੇਅਰਮੈਨ ਮੋਹਨ ਸਿੰਘ ਜਾਗੋਵਾਲ ਬੇਟ ਨੂੰ ਚੇਅਰਮੈਨ ਬਣਾਇਆ ਗਿਆ ਹੈ ਆਪ ਪਾਰਟੀ ਦੇ ਫੈਂਸਲੇ ਮੁਤਾਬਿਕ ਦੋਵੇ ਚੇਅਰਮੈਨ ਆਮ ਘਰਾਂ ਵਿੱਚੋਂ ਹੀ ਚੁਣੇ ਗਏ ਹਨ 
ਉਥੇ ਹੀ ਮਜੀਠੀਆ ਦੇ ਬਿਆਨਾਂ ਨੂੰ ਲੈਕੇ ਕਿਹਾ ਕਿ ਛੱਜ ਤਾਂ ਬੋਲੇ ਛਾਨਣੀ ਕਿਉ ਬੋਲੇ। 
ਉਹਨਾਂ ਕਿਹਾ ਕਿ ਪੰਜਾਬ ਚ ਅਗਰ ਗਠਜੋੜ ਹੁੰਦਾ ਵੀ ਹੈ ਤਾਂ ਉਹ ਸੈਂਟਰ ਤੱਕ ਹੀ ਹੋਵੇਗਾ ਪੰਜਾਬ ਵਿਚ ਤਾਂ ਦੋਵੇ ਇਕ ਦੂਜੇ ਦੇ ਵਿਰੋਧੀ ਧੜੇ ਹਨ। 
ਓਥੇ ਹੀ ਪ੍ਰਤਾਪ ਬਾਜਵਾ ਦੇ 32 ਐਮ ਐਲ ਏ ਵਾਲੇ ਬਿਆਨ ਨੂੰ ਲੈਕੇ ਸੇਖਵਾਂ ਨੇ ਕਿਹਾ ਕਿ ਬਾਜਵਾ ਕੋਲੋ ਕਾਂਗਰਸ ਪਾਰਟੀ ਦੇ ਉਹ ਲੀਡਰ ਤਾਂ ਸੰਭਾਲੇ ਨਹੀਂ ਗਏ ਜੋ ਕਾਂਗਰਸ ਛੱਡ ਕੇ ਭਾਜਪਾ ਵਿਚ ਚਲੇ ਗਏ ਤੇ ਨਾਂ ਹੀ ਆਪਣਾ ਭਰਾ ਸੰਭਾਲਿਆ ਗਿਆ। 
ਤੁਸੀਂ ਦੇਖ ਰਹੇ ਹੋ ਬਿਕਰਮਜੀਤ ਸਿੰਘ ਨਾਲ ਕਰਮਜੀਤ ਜਮਬਾ ਦੀ ਇਹ ਰਿਪੋਰਟ।