ਡੇਰਾ ਬਾਬਾ ਨਾਨਕ ਨਜ਼ਦੀਕ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਲੀ ਵਿਖੇ ਗੁਰਮਤਿ ਸਮਾਗਮ

ਨਾਨਕ ਨਾਮ ਸੇਵਾ ਮਿਸ਼ਨ ਵਲੋਂ

ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਲੀ ਵਿਖੇ ਨਾਨਕ ਨਾਮ ਸੇਵਾ ਮਿਸ਼ਨ ਦੇ ਸਹਿਯੋਗ ਨਾਲ ਸਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਇਲਾਕੇ ਦੇ 5 ਸਕੂਲਾਂ ਦੇ ਬੱਚਿਆਂ ਤੇ ਸਟਾਫ ਨੇ ਹਿਸਾ ਲਿਆ | ਇਸ ਵਿੱਚ ਬੱਚਿਆਂ ਚ ਨੇ ਗੁਰਮਤਿ ਕੰਠ ਮੁਕਾਬਲੇ , ਦਸਤਾਰ ਸਜਾਉਣ ਦੇ ਮੁਕਾਬਲੇ, ਤੇ ਕੁਇਜ਼ ਮੁਕਾਬਲੇ ਕਰਵਾਏ ਗਏ। ਬੱਚਿਆਂ ਨੂੰ ਪੰਜਾਬ ਪੰਜਾਬੀਅਤ, ਦੇਸ਼ ਪ੍ਰਤੀ ਪ੍ਰੇਮ ਰੱਖਣ ਅਤੇ ਮਾਂ ਪਿਓ ਦੀ ਸੇਵਾ ਕਰਨ ਬਾਰੇ ਪ੍ਰੇਰਿਤ ਕੀਤਾ ਗਿਆ। ਓਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅੰਸ ਬੰਸ ਬਾਬਾ ਬਲਬੀਰ ਸਿੰਘ ਬੇਦੀ ਜੀ ਵਲੋਂ ਬੱਚਿਆਂ ਨੂੰ ਆਪਣਾ ਵਿਰਸਾ ਸੰਭਾਲਣ ਤੇ ਗੁਰਮਤਿ ਨਾਲ ਜੁੜਨ ਬਾਰੇ ਦੱਸਿਆ ਗਿਆ ਤੇ ਸਰਬੱਤ ਦੇ ਭਲੇ ਲਈ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਚ ਬੇਨਤੀ ਵੀ ਕੀਤੀ ਗਈ । ਜਿਕਰ ਯੋਗ ਹੈ ਕਿ ਬੱਚਿਆਂ ਦੀ ਹੋਂਸਲਾ ਅਫਜਾਈ, ਪ੍ਰਮਾਣ ਪੱਤਰ ਤੇ ਗਿਫਟ ਦੇ ਕੇ ਕੀਤੀ ਗਈ। ਤੇ ਆਏ ਹੋਏ ਪਤਵੰਤੇ ਸੱਜਣਾ ਨੂੰ ਸਰ ਪਾਓ ਪਾ ਕੇ ਨਿਵਾਜਿਆ ਵੀ ਗਿਆ। ਇਸ ਮੌਕੇ ਡੀ ਐਸ ਪੀ ਮਨਿੰਦਰ ਪਾਲ ਸਿੰਘ ਤੇ ਥਾਣਾ ਕੋਟਲੀ ਦੇ ਐਸ ਐਚ ਓ ਵੀ ਵਿਸ਼ੇਸ਼ ਤੌਰ ਤੇ ਮਜੂਦ ਸਨ। ਸਕੂਲ ਦੇ ਸਟਾਫ ਤੇ ਬੱਚਿਆਂ ਵਲੋਂ ਬਲਬੀਰ ਸਿੰਘ ਬੇਦੀ ਜੀ ਦਾ ਧੰਨਵਾਦ ਕੀਤਾ ਗਿਆ ਤੇ ਆਸ਼ਾ ਪ੍ਰਗਟ ਕੀਤੀ ਕਿ ਬਾਬਾ ਜੀ ਇਸੇ ਤਰਾਂ ਇਹੋ ਜਹੇ ਧਾਰਮਿਕ ਪ੍ਰੋਗਰਾਮਾਂ ਦੀ ਲੜੀ ਜਾਰੀ ਰੱਖਣ ਗੇ । ਇਸ ਮੌਕੇ 5 ਸਕੂਲਾਂ ਦੇ ਸਮੂਹ ਸਟਾਫ ਮੈਬਰ ਅਤੇ ਬੱਚੇ ਹਾਜ਼ਰ ਸਨ । 
ਤੁਸੀਂ ਦੇਖ ਰਹੇ ਹੋ ਕ੍ਰਿਸ਼ਨ ਗੋਪਾਲ ਨਾਲ ਜਤਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ।