ਹੁਸ਼ਿਆਰਪੁਰ ਵਿਖੇ 9 ਅਕਤੂਬਰ ਨੂੰ ਹੋਵੇਗੀ ਸੰਵਿਧਾਨ ਬਚਾਓ ਮਹਾਰੈਲੀ - ਜਸਵੀਰ ਸਿੰਘ ਗੜ੍ਹੀ

ਨੌਜਵਾਨ ਆਗੂ ਰਾਸ਼ਟਰੀ ਕੋਆਰਡੀਨੇਟਰ ਸ਼੍ਰੀ ਆਕਾਸ਼ ਆਨੰਦ ਹੋਣਗੇ ਮੁੱਖ ਮਹਿਮਾਨ

mart daar

ਅੱਡਾ ਸਰਾਂ  2 ਅਕਤੂਬਰ (ਜਸਵੀਰ ਕਾਜਲ)

ਪੰਜਾਬ ਵਿੱਚ ਗਰੀਬ ਸਿੱਖਾਂ ਦਾ ਰਾਜ ਬਸਪਾ ਲਿਆਵੇਗੀ। ਬਸਪਾ ਪੰਜਾਬ ਵਲੋਂ ਗਰੀਬਾਂ,  ਦਲਿਤਾਂ ਤੇ ਪਿਛੜੇ ਵਰਗਾਂ ਦੀ ਲਾਮਬੰਦੀ ਲਈ ਸੂਬਾ ਪੱਧਰੀ ਸੰਵਿਧਾਨ ਬਚਾਓ ਮਹਾਂਪੰਚਾਇਤ ਮਹਾਂਰੈਲੀ 9 ਅਕਤੂਬਰ ਨੂੰ ਬਸਪਾ ਦੇ ਬਾਨੀ ਸਾਹਿਬ ਕਾਂਸ਼ੀ ਰਾਮ ਜੀ ਦੇ ਪਰੀਨਿਰਵਾਣ ਦਿਵਸ ਮੌਕੇ ਹੁਸ਼ਿਆਰਪਰ ਵਿਖੇ ਕੀਤੀ ਜਾਵੇਗੀ। ਨੌਜਵਾਨ ਆਗੂ ਰਾਸ਼ਟਰੀ ਕੋਆਰਡੀਨੇਟਰ ਸ਼੍ਰੀ ਆਕਾਸ਼ ਆਨੰਦ ਮੁੱਖ ਮਹਿਮਾਨ ਹੋਣਗੇ।ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਇਨ੍ਹਾਂ ਸ਼ਬਦਾਂ ਪ੍ਰਗਟਾਵਾ ਕੰਧਾਲਾ ਜੱਟਾਂ  ਵਰਕਰਾਂ ਨੂੰ ਸੰਬੋਧਨ ਕਰਦਿਆਂ   ਕਿਹਾ ਕਿ ਆਕਾਸ਼ ਆਨੰਦ ਜੀ ਨੇ ਪੂਰੇ ਦੇਸ਼ ਵਿੱਚ ਬਹੁਜਨ ਸਮਾਜ ਨੂੰ ਲਾਮਬੰਦ ਕਰਨ ਲਈ ਰੈਲੀਆਂ, ਕੇਡਰ ਕੈਂਪਾਂ ਤੇ ਪੈਦਲ ਯਾਤਰਾਵਾਂ ਦੀ ਅਨੰਤ ਲੜੀ ਨਾਲ ਬਸਪਾ ਕੇਡਰ ਵਿੱਚ ਜੋਸ਼ ਦਾ ਸੰਚਾਰ ਕੀਤਾ ਹੈ ਜੋਕਿ ਆਗਾਮੀ ਲੋਕ ਸਭਾ ਦੀਆਂ ਚੋਣਾਂ ਵਿੱਚ ਚੰਗੇ ਨਤੀਜ਼ੇ ਵਜੋਂ ਸਹਾਈ ਹੋਵੇਗਾ।
ਅੱਜ ਪਟਿਆਲਾ ਵਿਖੇ ਆਮ ਆਦਮੀ ਵਲੋਂ ਮਾਤਾ ਕੁਸ਼ੱਲਿਆ ਹਸਪਤਾਲ ਦੇ ਆਈਸੀਯੂ ਦੇ ਉਦਘਾਟਨ ਲਈ 1560ਸਰਕਾਰੀ ਬੱਸਾਂ ਦੀ ਦੁਰਵਰਤੋਂ ਅਤੇ ਸਰਕਾਰੀ ਕਰਮਚਾਰੀਆਂ ਦੀ ਡਿਊਟੀ ਬੱਸ ਇੰਚਾਰਜ ਵਜੋਂ ਲਗਾਉਣਾ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਬਦਲਾਓ ਦੇ ਜੁਮਲੇ ਤੇ ਕਲੰਕ ਹੈ। ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੇ ਕੀਤੇ ਬਦਲਾਓ ਦੇ ਵਾਅਦਿਆਂ ਦੀ ਫ਼ੂਕ ਨਿਕਲ ਚੁੱਕੀ ਹੈ।
ਸ ਗੜ੍ਹੀ ਨੇ ਕਿਹਾ ਕਿ ਪੰਜਾਬ ਦੇ ਤਿੰਨ ਕਰੋੜ ਪੰਜਾਬੀਆਂ ਨੂੰ ਬਦਲਾਅ ਦੇ ਨਾਮ ਤੇ ਗੁੰਮਰਾਹ ਕਰਕੇ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਨੇ ਭਗਵੰਤ ਮਾਨ ਸਰਕਾਰ ਹੋਂਦ ਵਿੱਚ ਲਿਆਕੇ ਲੋਕਾਂ ਦੀਆਂ ਪਵਿੱਤਰ ਭਾਵਨਾਵਾਂ ਦਾ ਘਾਣ ਕੀਤਾ। ਬਾਬਾ ਸਾਹਿਬ ਅੰਬੇਡਕਰ ਦੀ ਫੋਟੋ ਤਾਂ ਲਗਾਈ ਪ੍ਰੰਤੂ ਬਾਬਾ ਸਾਹਿਬ ਅੰਬੇਡਕਰ ਦੇ ਸਮਾਜ ਨੂੰ ਸਰਕਾਰੀ ਨੀਤੀਆਂ ਵਿੱਚ ਕੁਚਲਿਆ ਜਾ ਰਿਹਾ ਹੈ। ਦਲਿਤ ਡਿਪਟੀ ਮੁੱਖ ਮੰਤਰੀ ਲਗਾਉਣ ਦਾ ਲਾਰਾ ਇਸੇ ਕੜੀ ਦਾ ਹਿੱਸਾ ਹੈ। ਤਾਜ਼ਾ ਘਟਨਾ ਵਿਚ ਅਨੁਸੂਚਿਤ ਜਾਤੀਆਂ, ਪਿਛੜੀਆਂ ਸ਼੍ਰੇਣੀਆਂ ਤੇ ਧਾਰਮਿਕ ਘੱਟਗਿਣਤੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਪੰਜਾਬ ਯੂਨੀਵਰਸਿਟੀ ਵਿੱਚ ਅਗਲੇ ਸੈਸ਼ਨ ਤੋਂ ਰੋਕ ਦੇਣ ਦਾ ਸੈਨਟ ਦਾ ਫੈਸਲਾ ਸਰਗੋਸ਼ੀਆਂ ਵਿੱਚ ਹੈ। ਯੂਨੀਵਰਸਿਟੀ ਨੇ ਪੰਜਾਬ ਸਰਕਾਰ ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਬਕਾਇਆ ਨਾ ਦੇਣ ਦਾ ਦੋਸ਼ ਲਗਾਇਆ ਹੈ।
ਇਸ ਮੌਕੇ ਗੁਰਲਾਲ ਸੈਲਾ ਜਨਰਲ ਸੈਕਟਰੀ ਪੰਜਾਬ, ਮਨਿੰਦਰ ਸਿੰਘ ਸ਼ੇਰਪੁਰੀ ਸਕੱਤਰ ਪੰਜਾਬ, ਜਸਵਿੰਦਰ ਸਿੰਘ ਦੁੱਗਲ ਹਲਕਾ ਇੰਚਾਰਜ, ਤੋਂ ਇਲਾਵਾ ਜਸਵੀਰ ਸਿੰਘ ਲੱਕੀ, ਸੰਤੋਖ ਸਿੰਘ ਨਰਿਆਲ,ਚਮਨ ਸੀਕਰੀ, ਗੁਰਜੀਤ ਸਿੰਘ ਲੱਕੀ, ਲਖਵੀਰ ਸਿੰਘ ਸੈਕਟਰੀ ਰੂਪ ਲਾਲ, ਲਵਪ੍ਰੀਤ ਸਿੰਘ,ਜਤਿੰਦਰ ਸਿੰਘ,ਕਰਨ, ਜਪ੍ਰੀਤ ਸਿੰਘ, ਜੱਸਾ ਸੁਰਜੀਤ ਲਾਲ ਪਾਲ, ਆਦਿ ਬਸਪਾ ਵਰਕਰ ਹਾਜ਼ਰ ਸਨ ।