ਦਫਤਰੀ ਇਨਲਿਸਟਡ/ਆਊਟਸੋਰਸਡ ਵਰਕਰਾਂ ਵੱਲੋ 10 ਜਨਵਰੀ ਨੂੰ ਮੁਹਾਲੀ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਵਿਭਾਗੀ ਮੁੱਖੀ ਦੇ ਦਫਤਰ ਵਿਖੇ ਧਰਨਾ
ਦਫਤਰੀ ਇਨਲਿਸਟਡ/ਆਊਟਸੋਰਸਡ ਵਰਕਰਾਂ ਵੱਲੋ 10 ਜਨਵਰੀ ਨੂੰ ਮੁਹਾਲੀ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਵਿਭਾਗੀ ਮੁੱਖੀ ਦੇ ਦਫਤਰ ਵਿਖੇ ਧਰਨਾ
ਅੱਡਾ ਸਰਾਂ (ਜਸਵੀਰ ਕਾਜਲ)
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇਨਲਿਸਟਡ/ਆਊਟਸੋਰਸਿੰਗ ਦਫਤਰੀ ਕਾਮਿਆਂ ਦੀ ਜੱਥੇਬੰਦੀ ਸਬ ਕਮੇਟੀ/ਦਫਤਰੀ ਸਟਾਫ, ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ:ਨੰ.31) ਦੀ ਜਿਲ੍ਹਾ ਪੱਧਰੀ ਮੀਟਿੰਗ ਸਬ ਕਮੇਟੀ ਜਸਵੀਰ ਸਿੰਘ ਲੱਕੀ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਕਮੇਟੀ ਵੱਲੋਂ 10 ਜਨਵਰੀ 2023 ਦੇ ਰੱਖੇ ਗਏ ਪ੍ਰੋਗਰਾਮ ਸਬੰਧੀ ਚਰਚਾ ਕੀਤੀ ਗਈ । ਇਸ ਉਪਰੰਤ ਮਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦੇ ਹੋਏ ਪਰਮਜੀਤ ਸਿੰਘ ਪ੍ਰੈੱਸ ਸਕੱਤਰ ਵੱਲੋ ਦੱਸਿਆ ਗਿਆ ਕਿ ਵਿਭਾਗ ਵਿੱਚ ਦਫਤਰੀ ਕਾਮੇ ਇਨਲਿਸਟਮੈਟਂ, ਵੱਖ-ਵੱਖ ਠੇਕੇਦਾਰਾਂ, ਕੰਪਨੀਆਂ, ਸੋਸਾਇਟੀਆਂ ਆਦਿ ਰਾਹੀ ਵੱਖ-ਵੱਖ ਪੋਸਟਾਂ ਜਿਵੇ ਕਿ ਡਾਟਾ ਐਟਂਰੀ ਓਪਰੇਟਰ, ਬਿੱਲ ਕਲਰਕ, ਲੈਜ਼ਰ ਕੀਪਰ, ਲੈਬ ਕੈਮਿਸਟ, ਜੇ.ਡੀ.ਐਮ.,ਸੇਵਾਦਾਰ ਅਤੇ ਆਫਿਸ ਹੈਲਪਰ ਆਦਿ ਪੋਸਟਾਂ ਤੇ ਲੰਮੇ ਸਮੇ ਤੋ ਕੰਮ ਕਰਦੇ ਆ ਰਹੇ ਹਨ । ਜੱਥੇਬੰਦੀ ਵੱਲੋਂ ਲੰਮੇ ਸਮੇ ਤੋ ਮੰਗ ਕੀਤੀ ਜਾ ਰਹੀ ਹੈ ਕਿ ਵਿਭਾਗ ਦੇ ਸਮੁੱਚੇ ਵਰਕਰਾਂ ਨੂੰ ਵਿਭਾਗ ਵਿੱਚ ਲਿਆਕੇ ਰੈਗੂਲਰ ਕੀਤਾ ਜਾਵੇ, ਵਰਕਰਾਂ ਦੀਆਂ ਤਨਖਾਹਾਂ ਵਿੱਚ ਤਜਰਬੇ/ਯੋਗਤਾਵਾਂ ਅਨੁਸਾਰ ਵਾਧਾ ਕੀਤਾ ਜਾਵੇ ਅਤੇ ਹੋਰ ਮੰਗਾ ਸਬੰਧੀ। ਇਹਨਾਂ ਤੋ ਇਲਾਵਾ ਹੋਰ ਮੰਗਾਂ ਲਈ ਸੰਘਰਸ਼ਾਂ ਦੌਰਾਨ ਵਿਭਾਗ ਦੇ ਅਧਿਕਾਰੀਆਂ ਨਾਲ ਹੋਈਆਂ ਮੀਟਿੰਗ ਵਿੱਚ ਅਧਿਕਾਰੀਆਂ ਵੱਲੋ ਸਿਰਫ ਟਾਲ ਮਟੋਲ ਦੀ ਨੀਤੀ ਅਪਣਾਈ ਗਈ ਅਤੇ ਮੰਗਾਂ ਦਾ ਨਿਪਟਾਰਾ ਕਰਨ ਦੀ ਬਜਾਏ ਵਰਕਰਾਂ ਦੀਆਂ ਵਧੀਆਂ ਹੋਈਆਂ ਤਨਖਾਹਾਂ ਤੇ ਰੌਕ ਲਗਾਈ ਗਈ, ਜਿਸ ਗੱਲ ਦੀ ਜੱਥੇਬੰਦੀ ਵੱਲੋ ਨਿਖੇਧੀ ਕੀਤੀ ਗਈ । ਇਸ ਲਈ ਜੱਥੇਬੰਦੀ ਵਿਭਾਗ ਅਤੇ ਪੰਜਾਬ ਸਰਕਾਰ ਤੋ ਮੰਗ ਕਰਦੀ ਹੈ ਕਿ ਵਰਕਰਾਂ ਦੀਆਂ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ । ਜੇਕਰ ਸਮੁੱਚੇ ਵਰਕਰਾਂ ਨਾਲ ਇਨਸਾਫ ਨਾ ਕੀਤਾ ਗਿਆ ਤਾਂ ਸੂਬਾ ਕਮੇਟੀ ਵੱਲੋ ਲਏ ਗਏ ਫੈਸਲੇ ਅਨੁਸਾਰ ਵਿਭਾਗ ਪ੍ਰਤੀ ਰੋਸ਼ ਵਜੋਂ ਮਿਤੀ 10-01-2023 ਨੂੰ ਮੁਹਾਲੀ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਵਿਭਾਗੀ ਮੁੱਖੀ ਦੇ ਦਫਤਰ ਵਿਖੇ ਧਰਨੇ ਦਾ ਐਲਾਨ ਵਜੋਂ ਵਰਕਰਾਂ ਵੱਲੋ ਸੂਬਾ ਪੱਧਰੀ ਧਰਨਾ ਦਿੱਤਾ ਜਾਵੇ । ਜਿਸ ਵਿੱਚ ਜਿਲ੍ਹੇ ਦੇ ਵਰਕਰਾਂ ਸੂਬਾ ਪੱਧਰੀ ਧਰਨੇ ਵ੍ਵਿਚ ਵੱਧ ਚੜ੍ਹ ਕੇ ਸਮੂਲੀਅਤ ਕੀਤੀ ਜਾਵੇਗੀ । ਇਸ ਮੀਟਿੰਗ ਵ੍ਵਿਚ ਮੀਟਿੰਗ ਵਿੱਚ ਜਤਿੰਦਰ ਕੁਮਾਰ, ਕਮਲੇਸ ਰਾਣੀ, ਰਣਦੀਪ ਧਨੋਆ,ਨਵਜੋਤ ਕੋਰ ਅਤੇ ਹੋਰ ਆਗੂ/ਵਰਕਰ ਆਗੂ ਹਾਜਿਰ ਹੋਏ ।