ਆਪ ਆਗੂ ਜੌਰਜ ਮਸੀਹ ਨੇ ਜਗਰੂਪ ਸਿੰਘ ਸੇਖਵਾਂ ਨਾਲ ਮੁਲਾਕਾਤ ਕੀਤੀ
ਭਵਿੱਖ ਦੀ ਰਾਜਨੀਤੀ ਬਾਰੇ ਡੂੰਘੀਆਂ ਚਰਚਾਵਾਂ ਕੀਤੀਆਂ

ਫ਼ਤਿਹਗੜ੍ਹ ਚੂੜੀਆਂ/ ਰਾਜੀਵ ਸੋਨੀ / ਹਲਕਾ ਫਤਿਹਗੜ੍ਹ ਚੂੜੀਆਂ ਤੋਂ ਆਮ ਆਦਮੀਂ ਪਾਰਟੀ ਦੇ ਫਾਉਂਡਰ ਮੈਂਬਰ ਜੌਰਜ ਮਸੀਹ ਨੇ ਅੱਜ ਅੰਮ੍ਰਿਤਸਰ 'ਚ ਬਚਤ ਭਵਨ ਵਿਖੇ ਆਮ ਆਦਮੀ ਪਾਰਟੀ ਦੇ ਨਵਨਿਯੁਕਤ ਜਨਰਲ ਸਕੱਤਰ ਸ੍ਰ ਜਗਰੂਪ ਸਿੰਘ ਸੇਖਵਾਂ ਨਾਲ ਮੁਲਾਕਾਤ ਕੀਤੀ ਅਤੇ ਸੇਖਵਾਂ ਨੂੰ ਪਾਰਟੀ ਵੱਲੋਂ ਮਿਲੀ ਅਹਿਮ ਜੁੰਮੇਵਾਰੀ ਲਈ ਮੁਬਾਰਕ ਦਿੱਤੀ। ਜੌਰਜ ਮਸੀਹ ਮਸੀਹ ਨੇ ਦੱਸਿਆ ਕਿ ਇਸ ਮੌਕੇ ਇਸ ਮੁਲਾਕਤ ਦੌਰਾਨ ਅਸੀਂ ਆਪਣੇ ਸਾਥੀਆਂ ਨਾਲ ਮਿਲ ਕੇ, ਜਗਰੂਪ ਸਿੰਘ ਸੇਖਵਾਂ ਜੀ ਨਾਲ ਭਵਿੱਖ ਦੀ ਰਾਜਨੀਤੀ ਬਾਰੇ ਸੰਜੀਦਗੀ ਨਾਲ ਵਿਚ ਚਰਚਾ ਕੀਤੀ, ਤਾਂ ਕਿ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਲਈ ਆਉਣ ਵਾਲੇ ਸਮੇਂ ਵਿਚ ਪਹਿਲਾਂ ਤੋਂ ਵੀ ਵਧੀਆ ਉਪਰਾਲੇ ਕੀਤੇ ਜਾਣ। ਇਸ ਮੌਕੇ ਜੌਰਜ ਮਸੀਹ, ਜਸਬੀਰ ਸਿੰਘ ਚੇਅਰਮੈਨ ਯੋਜਨਾ ਬੋਰਡ ਅੰਮ੍ਰਿਤਸਰ, ਨਰੇਸ਼ ਗੋਇਲ ਚੇਅਰਮੈਨ ਨਗਰ ਸੁਧਾਰ ਟਰੱਸਟ ਬਟਾਲਾ ਵੀ ਹਾਜ਼ਰ ਸਨ।