ਰਾਜਪੁਰ ਵਿਖੇ ਦੂਜਾ ਤੀਆਂ ਦਾ ਤਿਉਹਾਰ ਮਨਾਇਆ
ਰਾਜਪੁਰ ਵਿਖੇ ਦੂਜਾ ਤੀਆਂ ਦਾ ਤਿਉਹਾਰ ਮਨਾਇਆ
ਅੱਡਾ ਸਰਾਂ , (ਜਸਵੀਰ ਕਾਜਲ) ਗੜ੍ਹਦੀਵਾਲਾ ਨਜਦੀਕ ਪੈਂਦੇ ਪਿੰਡ ਰਾਜਪੁਰ ਵਿਖੇ ਸੁਆਣੀਆਂ ਵੱਲੋਂ ਬੜੇ ਉਤਸ਼ਾਹ ਪੂਰਵਕ ਦੂਜੇ ਸਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ। ਪੰਜਾਬੀ ਸਭਿਆਚਾਰ ਦਾ ਪ੍ਰਤੀਕ ਤੀਆਂ ਦੇ ਤਿਉਹਾਰ ਤੇ ਸਭਿਆਚਾਰਕ ਵਿਰਸੇ ਨਾਲ ਜੁੜੇ ਗੀਤ ਗਾ ਕੇ ਤੇ ਬੋਲੀਆਂ ਪਾਕੇ ਤੀਆਂ ਦੇ ਸਮਾਰੋਹ ਦੀ ਸ਼ੋਭਾ ਨੂੰ ਚਾਰ ਚੰਨ ਲਾਏ ਗਏ । ਇਸ ਮੌਕੇ ਪੰਜਾਬ ਦਾ ਵਿਰਾਸਤੀ ਨਾਚ ਗਿੱਧਾ ਪਾਕੇ ਸੁਆਣੀਆਂ ਵੱਲੋਂ ਖੁਸ਼ੀ ਮਨਾਈ ਗਈ। ਸੁਆਣੀਆਂ ਵੱਲੋਂ ਤ੍ਰਿੰਝਣ ਦੀ ਝਾਕੀ ਪੇਸ਼ ਕਰਦਿਆ ਪੀਂਘ ਦੇ ਹੁਲਾਰੇ, ਕਿੱਕਲੀ ਤੇ ਪੰਜਾਬੀ ਲੋਕ ਗੀਤ ਪੇਸ਼ ਕੀਤੇ ਗਏ। ਇਸ ਮੌਕੇ ਸੰਤੋਸ਼ ਕੌਰ, ਮਨਜੀਤ ਕੌਰ,ਬਲਜੀਤ ਕੌਰ,ਪਰਮਜੀਤ ਕੌਰ,ਰਵਿੰਦਰ ਕੌਰ,ਰੇਨੂੰ,ਜੋਗਿੰਦਰ ਕੌਰ,ਬਲਵਿੰਦਰ ਕੌਰ,ਅਮਨਦੀਪ ਕੌਰ,ਬੰਦਨਾ,ਨਰਿੰਦਰ ਕੌਰ,ਪ੍ਰਿਤਪਾਲ ਕੌਰ,ਰਜਨੀ ਆਦਿ ਸੁਆਣੀਆਂ ਹਾਜ਼ਰ ਸਨ।