ਰਾਜਸਥਾਨ ਦੇ ਸਕੂਲ ਦੀ ਘਟਨਾ ਬੜੀ ਨਿੰਦਣ ਯੋਗ ਹੈ ''ਸੇਰਪੁਰੀ
ਰਾਜਸਥਾਨ ਦੇ ਸਕੂਲ ਦੀ ਘਟਨਾ ਬੜੀ ਨਿੰਦਣ ਯੋਗ ਹੈ ''ਸੇਰਪੁਰੀ
ਗੜਦੀਵਾਲਾ (ਸੁਖਦੇਵ ਰਮਦਾਸਪੁਰ)
ਅਜ ਬਹੁਜਨ ਸਮਾਜ ਪਾਰਟੀ ਦੇ ਦਫਤਰ ਵਿਖੇ ਹਲਕਾ ਵਿਧਾਨ ਸਭਾ ਟਾਡਾ ਦੇ ਪਰਧਾਨ ਡਾਕਟਰ ਜਸਪਾਲ ਸਿੰਘ ਦੀ ਅਗਵਾਈ ਹੇਠ ਮੀਟਿੰਗ ਹੋਈ ਮੀਟਿੰਗ ਸਕੱਤਰ ਪੰਜਾਬ ਤੇ ਮਨਿੰਦਰ ਸਿੰਘ ਸੇਰਪੁਰੀ ਜੀ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਰਾਜਸਥਾਨ ਦੇ ਸਕੂਲ ਦੀ ਘਟਨਾ ਬੜੀ ਨਿੰਦਣ ਯੋਗ ਹੈ ਜਿਥੇ ਮਾਸਟਰ ਵਲੋਂ ਬੱਚੇ ਨੂੰ ਬੜੀ ਬੇਰਹਿਮੀ ਨਾਲ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਇੰਨੇ ਦਿਨ ਬੀਤ ਜਾਣ ਮਗਰੋਂ ਵੀ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ ਉਹਨਾਂ ਨੇ ਕੇਂਦਰ ਤੇ ਰਾਜਸਥਾਨ ਸਰਕਾਰ ਤੋ ਮੰਗ ਕੀਤੀ ਹੈ ਹੈੱਡ ਮਾਸਟਰ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਅਤੇ ਮੌਤ ਦਾ ਸਿਕਾਰ ਹੋਏ ਬੱਚੇ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਪਰਿਵਾਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਇਸ ਮੌਕੇ ਤੇ ਹਲਕਾ ਇੰਚਾਰਜ ਜਸਵਿੰਦਰ ਸਿੰਘ ਦੁੱਗਲ 'ਕੁਲਦੀਪ ਸਿੰਘ ਬਿੱਟੂ ਗੁਰਦੀਪ ਸਿੰਘ ਨਿਰਮਲ ਸਿੰਘ ਕੰਢਾਲੀ ਮਾਸਟਰ ਰਤਨ ਸਿੰਘ ਮਨਿੰਦਰ ਸਿੰਘ ਸੋਨੂੰ ਸਰਵਣ ਸਿੰਘ ਨਿਆਜੀਆ ਜਗਤਾਰ ਸਿੰਘ ਦਾਰਾ ਆਦਿ ਹਾਜ਼ਰ ਹੋਏ