ਵਿਧਾਇਕ ਜਸਵੀਰ ਰਾਜਾ ਨੇ ਬਲਾਕ ਟਾਂਡਾ ਦੇ ਸਰਪੰਚਾਂ ਅਤੇ ਪੰਚਾਂ ਨਾਲ ਕੀਤੀ ਅਹਿਮ ਮੀਟਿੰਗ
ਵਿਧਾਇਕ ਜਸਵੀਰ ਰਾਜਾ ਨੇ ਬਲਾਕ ਟਾਂਡਾ ਦੇ ਸਰਪੰਚਾਂ ਅਤੇ ਪੰਚਾਂ ਨਾਲ ਕੀਤੀ ਅਹਿਮ ਮੀਟਿੰਗ

ਅੱਡਾ ਸਰ੍ਹਾਂ ( ਜਸਵੀਰ ਕਾਜਲ)
ਬਲਾਕ ਦੇ ਵਿਕਾਸ ਅਤੇ ਪੰਚਾਇਤ ਦਫ਼ਤਰ ਟਾਂਡਾ ਅਧੀਨ ਪੈਂਦੇ ਸਰਪੰਚਾਂ ਔਰ ਪੰਚਾਂ ਦੀ ਵਿਸ਼ੇਸ਼ ਮੀਟਿੰਗ ਬੀਡੀਪੀਓ ਟਾਂਡਾ ਪਰਮਜੀਤ ਸਿੰਘ ਦੀ ਦੇਖ ਰੇਖ ਹੇਠ ਹਲਹੋਈ ਜਿਸ ਵਿਚ ਟਾਂਡਾ ਵਿਧਾਇਕ ਜਸਵੀਰ ਰਾਜਾ ਗਿੱਲ ਵੀ ਮੌਜੂਦ ਸਨ ।ਆਪ ਦੇ ਚੇਅਰਮੈਨ ਹਰਮੀਤ ਸਿੰਘ ਔਲਖ, ਚੇਅਰਮੈਨ ਰਾਜਿੰਦਰ ਸਿੰਘ ਮਾਰਸ਼ਲ ,ਸਾਬਕਾ ਸਰਪੰਚ ਰਣਵੀਰ ਸਿੰਘ ਨੱਥੂਪੁਰ ,ਜਗਜੀਵਨ ਸਿੰਘ ਜੱਗੀ ਸ਼ਹਿਰੀ ਅਧਿਕਾਰੀ ,ਕੇਸ਼ਵ ਸੈਣੀ ,ਅਮਰਪ੍ਰੀਤ ਸਿੰਘ ਪ੍ਰਿੰਸ ਆਦਿ ਦੀ ਮੌਜੂਦਗੀ ਵਿਚ ਵਿਧਾਇਕ ਜਸਵੀਰ ਰਾਜਾ ਗਿਲ ਨੇ ਮੌਜੂਦਾ ਸਰਪੰਚਾਂ ਅਤੇ ਪੰਚਾਂ ਦੀਆਂ ਸ਼ਿਕਾਇਤਾਂ ਸੁਣੀਆਂ ,ਅਤੇ ਉਨ੍ਹਾਂ ਉੱਤੇ ਜਲਦ ਹੀ ਪੂਰੀਆਂ ਕਰਨ ਦਾ ਭਰੋਸਾ ਦਿਵਾਇਆ ।ਉਨ੍ਹਾਂ ਨੇ ਦੱਸਿਆ ਕਿ ਪਿੰਡਾਂ ਦਾ ਵਿਕਾਸ ਸਰਕਾਰ ਦਾ ਇੱਕ ਅਹਿਮ ਟੀਚਾ ਹੈ ਜੋ ਪਹਿਲ ਦੇ ਆਧਾਰ ,ਤੁਹਾਡੇ ਵੱਲੋਂ ਦਿੱਤੀਆਂ ਸ਼ਿਕਾਇਤਾਂ ਉਪਰ ,ਕੰਮ ਕਰਕੇ ਵਿਕਾਸ ਵਿਚ ਅਹਿਮ ਯੋਗਦਾਨ ਪਾਵੇਗੀ ।ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਸੀ ਸਰਪੰਚ ,ਪੰਚ ਅਤੇ ਐਮ ਸੀ ਵਿਕਾਸ ਦੇ ਕੰਮਾਂ ਵਿੱਚ ਮਿਹਨਤ ,ਈਮਾਨਦਾਰੀ ਨਾਲ ਕੰਮ ਕਰਨ ਤੇ ਉਨ੍ਹਾਂ ਦਾ ਸਾਥ ਦਿੰਦੇ ਹੋਏ ਸਰਕਾਰ ਵੀ ਕੋਈ ਕਸਰ ਨਹੀਂ ਛੱਡੇਗੀ । ਵਿਧਾਇਕ ਰਾਜਾ ਨੇ ਬੀਡੀਪੀਓ ਅਤੇ ਸਬੰਧਤ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਅਤੇ ਕਿਹਾ ਮਨਰੇਗਾ ਅਤੇ ਸਰਕਾਰ ਦੀਆਂ ਹੋਰ ਚੱਲ ਰਹੀਆਂ ਵਿਕਾਸ ਯੋਜਨਾਵਾਂ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਪਹਿਲੇ ਵਾਂਗ ਸਬੰਧਤ ਪੰਚਾਇਤਾਂ ਨੂੰ ਦੇਣ ਦਾ ਆਸ਼ਵਾਸਨ ਦਿੱਤਾ ਜਾਵੇ ।ਇਸ ਸਮੇਂ ਟਾਂਡਾ ਇਲਾਕੇ ਦੇ ਪੈਂਦੇ ਪੰਚ ਸਰਪੰਚ ਮੌਜੂਦ ਸਨ ।