ਬੀਰਮਪੁਰ ਸਕੂਲ ਵੱਲੋਂ ਵੋਟਰ ਅਤੇ ਆਧਾਰ ਕਾਰਡ ਸਬੰਧੀ ਰੋਡ ਮਾਰਚ
ਬੀਰਮਪੁਰ ਸਕੂਲ ਵੱਲੋਂ ਵੋਟਰ ਅਤੇ ਆਧਾਰ ਕਾਰਡ ਸਬੰਧੀ ਰੋਡ ਮਾਰਚ
*ਬੀਰਮਪੁਰ ਸਕੂਲ ਵੱਲੋਂ ਵੋਟਰ ਅਤੇ ਆਧਾਰ ਕਾਰਡ ਸਬੰਧੀ ਰੋਡ ਮਾਰਚ*
ਅੱਡਾ ਸਰਾਂ(ਜਸਵੀਰ ਕਾਜਲ) ਮਾਣਯੋਗ ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣ ਅਫਸਰ ਹੁਸ਼ਿਆਰਪੁਰ, ਸ੍ਰੀ ਸੰਦੀਪ ਹੰਸ, ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ)ਸ. ਗੁਰਸ਼ਰਨ ਸਿੰਘ, ਜ਼ਿਲ੍ਹਾ ਸਵੀਪ ਨੋਡਲ ਅਫਸਰ ਸ਼ੈਲੇਂਦਰ ਠਾਕੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਦੇ ਇੰਚਾਰਜ ਪ੍ਰਿੰਸੀਪਲ ਡਾ ਅਰਮਨਪ੍ਰੀਤ ਸਿੰਘ ਅਤੇ ਸਕੂਲ ਸਵੀਪ ਨੋਡਲ ਅਫਸਰ ਸ੍ਰੀ ਪਰਮਜੀਤ ਸਿੰਘ ਦੀ ਯੋਗ ਅਗਵਾਈ ਹੇਠ ਸਵੀਪ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਸੰਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਸਕੂਲ ਨੇੜਲੇ ਰਿਹਾਇਸ਼ੀ ਇਲਾਕਿਆਂ ਵਿਚ ਸ.ਸ.ਸ.ਸ ਬੀਰਮਪੁਰ(ਟਾਂਡਾ) ਦੇ ਵਿਦਿਆਰਥੀਆਂ ਵਲੋਂ ਇੱਕ ਪ੍ਰਭਾਵਸ਼ਾਲੀ ਰੋਡ ਮਾਰਚ ਕੱਢਿਆ ਗਿਆ।ਇਸ ਰੋਡ ਮਾਰਚ ਨੂੰ ਇੰਚਾ: ਡਾ. ਅਰਮਨਪ੍ਰੀਤ ਸਿੰਘ ਸਟੇਟ ਅਵਾਰਡੀ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।ਇਸ ਰੈਲੀ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਹੱਥਾਂ ਵਿਚ ਫੜੀਆਂ ਤਖ਼ਤੀਆਂ, ਚਾਰਟਾਂ ਅਤੇ ਜੋਸ਼ੀਲੇ ਨਾਅਰਿਆਂ ਰਾਹੀਂ ਆਮ ਲੋਕਾਂ ਨੂੰ ਆਪਣੇ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਪ੍ਰੇਰਿਤ ਕੀਤਾ।ਵਿਦਿਆਰਥੀਆਂ ਨੇ ਆਮ ਲੋਕਾਂ ਨੂੰ ਆਪਣੀ ਕੀਮਤੀ ਵੋਟ ਦਾ ਸਹੀ ਉਪਯੋਗ ਕਰਨ ਦਾ ਸੰਦੇਸ਼ ਵੀ ਦਿੱਤਾ।ਇਸ ਰੋਡ ਮਾਰਚ ਦੀ ਪਿੰਡ ਪੰਚਾਇਤ, ਪਤਵੰਤੇ ਸੱਜਣਾਂ ਅਤੇ ਸਕੂਲ ਦੀ ਐੱਸ.ਐੱਮ.ਸੀ ਕਮੇਟੀ ਦੇ ਮੈਂਬਰਾਂ ਵੱਲੋਂ ਸ਼ਲਾਘਾ ਕੀਤੀ ਗਈ। ਰੋਡ ਮਾਰਚ ਵਿੱਚ ਸਕੂਲ ਦੇ ਸਮੂਹ ਸਟਾਫ ਨੇ ਪੂਰੇ ਜੋਸ਼ ਨਾਲ਼ ਭਾਗ ਲਿਆ।
ਫੋਟੋ ਕੈਪ: ਸਵੀਪ ਅਧੀਨ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਸੰਬੰਧੀ ਬੀਰਮਪੁਰ ਸਕੂਲ ਵਲੋਂ ਆਯੋਜਿਤ ਰੈਲੀ ਦਾ ਦ੍ਰਿਸ਼।