ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਦੁਆਬਾ ਲਾਚੋਵਾਲ ਦਾ ਵਫ਼ਦ ਐਸ,ਸੀ, ਬਿਜ਼ਲੀ ਬੋਰਡ ਹੁਸ਼ਿਆਰਪੁਰ ਨੂੰ ਮਿਲਿਆ
ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਦੁਆਬਾ ਲਾਚੋਵਾਲ ਦਾ ਵਫ਼ਦ ਐਸ,ਸੀ, ਬਿਜ਼ਲੀ ਬੋਰਡ ਹੁਸ਼ਿਆਰਪੁਰ ਨੂੰ ਮਿਲਿਆ
ਅਜਾਦ ਕਿਸਾਨ ਸੰਘਰਸ਼ ਕਮੇਟੀ ਦੁਆਬਾ ਲਾਚੋਵਾਲ ਦਾ ਵਫਦ ਐਸ ਸੀ ਬਿਜਲੀ ਬੋਰਡ ਹੁਸ਼ਿਆਰਪੁਰ ਨੂੰ ਮਿਲਿਆ,ਬਿਜਲੀ ਦੇ ਨਾਕਾਮ ਪ੍ਰਬੰਧ ਨੂੰ ਲੈ ਕੇ ਗਹਿਰੀ ਚਿੰਤਾਂ ਜਤਾਈ, ਕਿਸਾਨਾਂ ਵਲੋਂ ਆਪਣੀਆਂ ਮੁਸ਼ਕਲਾਂ ਦੱਸਦੇ ਹੋਏ ਕਿਹਾ ਕਿ ਜਿਹੜੇ ਵਾਅਦੇ ਸਰਕਾਰ ਤੇ ਮਹਿਕਮੇ ਕਰਦੇ ਹਨ,ੳਸ ਕਦੇ ਪੂਰੇ ਨਹੀਂ ਹੁੰਦੇ, ਅਫਸਰ ਐਸ ਸੀ ਹੁਸ਼ਿਆਰਪੁਰ ਨੇ ਭਰੋਸਾ ਦਿਵਾਇਆ ਕਿ ਲਾਇਨਾ ਵਿੱਚ ਮੌਜੂਦ ਖਾਮੀਆ ਨੂੰ ਜਲਦੀ ਹੀ ਦੂਰ ਕਰ ਦਿੱਤਾ ਜਾਵੇਗਾ, ਜਥੇਬੰਦੀ ਦੇ ਮੁੱਖ ਬੁਲਾਰੇ ਉਂਕਾਰ ਸਿੰਘ ਧਾਮੀ ਨੇ ਦੱਸਿਆ ਕਿ ਪਹਿਲਾਂ ਵਾਲੇ ਫੈਸਲੇ ਲਾਗੂ ਹੋਣਗੇ,14ਜੂਨ ਤੋਂ ਬਿਜਲੀ 8ਘੰਟੈ ਨਿਰਵਿਘਨ ਜਲੇਗੀ
ਬਿਜਲੀ ਬੋਰਡ ਵਲੋਂ ਭਰੋਸਾ ਦਿਵਾਇਆ ਗਿਆ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਬਿਜਲੀ ਦੀ ਮੁਸ਼ਕਿਲ ਨਹੀ ਆਉਣ ਦਿੱਤੀ ਜਾਵੇਗੀ,ਇਸ ਮੌਕੇ ਗੁਰਦੀਪ ਸਿੰਘ ਖੁਣਖੁਣ, ਰਣਧੀਰ ਸਿੰਘ ਅਸਲਪੁਰ, ਹਰਪ੍ਰੀਤ ਸਿੰਘ ਲਾਲੀ, ਪਰਮਿੰਦਰ ਸਿੰਘ ਲਾਚੋਵਾਲ ਨੇ ਕਿਹਾ ਕਿ ਅੱਜ ਅਸੀ ਜਥੇਬੰਦੀ ਵਲੋਂ ਧਰਨੇ ਤੇ ਬੈਠਣ ਦਾ ਫੈਸਲਾ ਕੀਤਾ ਸੀ,ਪਰ ਬਿਜਲੀ ਬੋਰਡ ਦੇ ਬਿਜਲੀ ਸੂਧਾਰ ਦੇ ਵਾਅਦੇ ਕਾਰਨ ਇਹ ਧਰਨਾ ਟਾਲ ਦਿੱਤਾ ਗਿਆ ਹੈ,ਇਸ ਮੋਕੇ ਬਾਬਾ ਕਿਰਪਾਲ ਸਿੰਘ, ਮਨਜੀਤ ਸਿੰਘ ਨੰਬਰਦਾਰ ਅਕਬਰ ਸਿੰਘ ਬੂਰੇ ਜੱਟਾਂ,ਪ੍ਰੀਤਮ ਸਿੰਘ ਨੰਗਲ, ਦਲਵੀਰ ਸਿੰਘ, ਅਮਨਦੀਪ ਸਿੰਘ ਸ਼ੇਰਪੁਰ , ਗੁਰਬਚਨ ਸਿੰਘ ਗੋਗੀ,ਨਿਰਮਲ ਸਿੰਘ, ਤਜਿੰਦਰ ਸਿੰਘ,ਮਹਿਦਰ ਸਿੰਘ ਸ਼ੇਰਪੁਰ,ਲਾਭ ਸਿੰਘ, ਰਵਿੰਦਰ ਸਿੰਘ, ਮਨਜੀਤ ਸਿੰਘ,ਜੱਸੀ ਪਥਿਆਲ,ਜਗਦੀਪ ਸਿੰਘ, ਨਿਰਮਲ ਸਿੰਘ, ਕੁਲਜੀਤ ਸਿੰਘ ਧਾਮੀ ਨੂਰਪੁਰ ਹਾਜਰ ਸਨ