ਅੰਬੇਡਕਰ ਫੋਰਸ ਟਾਂਡਾ ਅਤੇ ਦਲਿਤ ਜਥੇਬੰਦੀਆਂ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦਾ ਪੁਤਲਾ ਸਾੜਿਆ

ਅੰਬੇਡਕਰ ਫੋਰਸ ਟਾਂਡਾ ਅਤੇ ਦਲਿਤ ਜਥੇਬੰਦੀਆਂ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦਾ ਪੁਤਲਾ ਸਾੜਿਆ

ਅੰਬੇਡਕਰ ਫੋਰਸ ਟਾਂਡਾ ਅਤੇ ਦਲਿਤ ਜਥੇਬੰਦੀਆਂ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦਾ ਪੁਤਲਾ ਸਾੜਿਆ

ਅੱਡਾ ਸਰਾਂ  (ਜਸਵੀਰ ਕਾਜਲ )  ਅੰਬੇਡਕਰ ਫੋਰਸ ਟਾਂਡਾ ਅਤੇ ਸਮੂਹ ਦਲਿਤ ਜਥੇਬੰਦੀਆਂ ਵੱਲੋਂ   ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਵਿਰੁੱਧ  ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਮਾੜੀ ਸ਼ਬਦਾਵਲੀ ਵਰਤਣ  ਦਾ ਹਵਾਲਾ ਦਿੰਦੇ ਹੋਏ  ਸੁਨੀਲ ਜਾਖੜ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ  ਪੁਤਲਾ ਸਾੜਿਆ ਗਿਆ।

ਅੰਬੇਡਕਰ ਫੋਰਸ ਟਾਂਡਾ ਦੇ ਪ੍ਰਧਾਨ ਪ੍ਰੇਮ ਜੌਡ਼ਾ ਦੀ ਅਗਵਾਈ ਵਿਚ ਇਕੱਠੇ ਹੋਏ  ਦਲਿਤ ਜਥੇਬੰਦੀਆਂ ਦੇ ਮੈਂਬਰਾਂ ਨੇ  ਸ਼ਿਮਲਾ ਪਹਾੜੀ ਪਾਰਕ ਤੋਂ ਲੈ ਕੇ ਸਰਕਾਰੀ ਹਸਪਤਾਲ ਚੌਕ ਤੱਕ ਰੋਸ ਮਾਰਚ ਕੱਢਣ ਉਪਰੰਤ ਸੁਨੀਲ ਜਾਖੜ ਦਾ ਪੁਤਲਾ ਸਾੜਿਆ ਅਤੇ  ਉਨ੍ਹਾਂ ਵੱਲੋਂ ਵਰਤੀ ਗਈ ਮਾੜੀ ਸ਼ਬਦਾਵਲੀ ਦੇ ਵਿਰੋਧ ਵਿੱਚ ਕਾਰਵਾਈ ਕਰਨ ਲਈ  ਡੀ.ਐੱਸ. ਪੀ ਟਾਂਡਾ ਨੂੰ ਇਕ ਮੰਗ ਪੱਤਰ ਦਿੱਤਾ। ਇਸ ਮੌਕੇ ਪ੍ਰਧਾਨ ਪ੍ਰੇਮ ਜੋੜਾ ਤੇ ਹੋਰਨਾਂ ਆਗੂਆਂ ਨੇ ਕਿਹਾ ਕਿ  ਸੁਨੀਲ ਜਾਖੜ ਦੀ ਇਸ ਸ਼ਬਦਾਵਲੀ ਨਾਲ ਕਾਂਗਰਸ ਆਗੂਆਂ ਦੀ ਦਲਿਤਾਂ ਪ੍ਰਤੀ ਸੋਚ ਜੱਗ ਜ਼ਾਹਿਰ ਹੋਈ ਹੈ  ਪ੍ਰੰਤੂ ਦਲਿਤ ਸਮਾਜ ਅਜਿਹੀ ਕੋਈ ਵੀ ਸ਼ਬਦਾਵਲੀ ਬਰਦਾਸ਼ਤ ਨਹੀਂ ਕਰੇਗਾ,ਦਲਿਤ ਆਗੂਆਂ ਨੇ ਸੁਨੀਲ ਜਾਖੜ ਵਿਰੋਧ ਰੋਹ ਭਰਪੂਰ ਨਾਜੇ ਨਾਅਰੇਬਾਜ਼ੀ ਕਰਦੇ ਹੋਏ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।ਇਸ ਰੋਸ ਪ੍ਰਦਰਸ਼ਨ ਦੌਰਾਨ  ਸੁਰਜੀਤਪਾਲ, ਲੱਕੀ   ਕੰਧਾਲਾ ,ਸੁਰਿੰਦਰ ਜਾਜਾ, ਮਨੋਜ ਮਿਆਣੀ, ਸੇਠ ਰਾਮ ਸੇਠੀ,  ਨਰਿੰਦਰ ਨੀਟਾ,ਜਗਤਾਰ ਸਿੰਘ    ਦਾਰਾ, ਰੂਬਲ ਖੁਣਖੁਣਾ , ਅਮਰਜੀਤ ਹੀਰ, ਗੁਰਦੀਪ ਸਿੰਘ ,ਵਿੱਕੀ ਕੁਰਾਲਾ,ਬੌਬੀ ਬੁੱਢੀ ਪਿੰਡ    ਤੋ ਇਲਾਵਾ ਹੋਰ ਦਲਿਤ ਆਗੂ ਵੀ ਹਾਜ਼ਰ
 ਸਨ।