ਪੱਤਰਕਾਰ ਡੇਰਾ ਬਾਬਾ ਨਾਨਕ ਯੂਨੀਅਨ ਵਲੋਂ ਕੈਂਡਲ ਮਾਰਚ - ਡੇਰਾ ਬਾਬਾ ਨਾਨਕ ਨਿਵਾਸੀਆਂ ਨਾਲ ਵੀ ਹੋਵੇਗੀ ਖੁੱਲੀ ਗੱਲਬਾਤ
ਪੱਤਰਕਾਰਾਂ ਵਲੋਂ ਇਲਾਕਾ ਨਿਵਾਸੀਆਂ ਦੀਆਂ ਇਲਾਕੇ ਦੇ ਪ੍ਰਤੀ ਸਮੱਸਿਆਵਾਂ ਬਾਰੇ ਵੀ ਗੱਲਬਾਤ ਕੀਤੀ ਜਾਵੇਗੀ
ਪੱਤਰਕਾਰ ਡੇਰਾ ਬਾਬਾ ਨਾਨਕ ਯੂਨੀਅਨ ਵਲੋਂ ਇੱਕ ਕੈਂਡਲ ਮਾਰਚ, ਦਿਵਿਆ ਪੰਜਾਬ ਦੇ ਸੰਪਾਦਕ ਸਾਹਿਲ ਮਹਿਤਾ ਜੀ ਦੀ ਯਾਦ ਵਿੱਚ ਕੱਢਿਆ ਜਾਵੇਗਾ | ਕੈਂਡਲ ਮਾਰਚ ਸਥਾਨਕ ਹਸਪਤਾਲ ਤੋਂ 7 ਵੱਜੇ ਸ਼ੁਰੂ ਹੋਵੇਗਾ ਅਤੇ ਪੁਰਾਣੇ ਬੱਸ ਸਟੈਂਡ ਤੇ ਸਮਾਪਤ ਹੋਵੇਗਾ | ਇਲਾਕਾ ਨਿਵਾਸੀ ਵੀ ਇਸ ਵਿੱਚ ਸ਼ਿਰਕਤ ਕਰ ਸਕਦੇ ਹਨ | ਇਸ ਕੈਂਡਲ ਮਾਰਚ ਦੀ ਸਮਾਪਤੀ ਤੇ, ਪੱਤਰਕਾਰਾਂ ਵਲੋਂ ਇਲਾਕਾ ਨਿਵਾਸੀਆਂ ਦੀਆਂ ਇਲਾਕੇ ਦੇ ਪ੍ਰਤੀ ਸਮੱਸਿਆਵਾਂ ਬਾਰੇ ਵੀ ਗੱਲਬਾਤ ਕੀਤੀ ਜਾਵੇਗੀ ਤਾਂ ਜੋ ਪੱਤਰਕਾਰਾਂ ਦੀ ਕਲਮ ਅਤੇ ਇਲਾਕਾ ਨਿਵਾਸੀਆਂ ਦੇ ਸਾਥ ਨਾਲ ਸਮੱਸਿਆਵਾਂ ਦੂਰ ਕੀਤੀਆਂ ਜਾ ਸਕਣ |
ਬਿਨੈਕਰਤਾ ਸਮੂਹ ਪੱਤਰਕਾਰ ਡੇਰਾ ਬਾਬਾ ਨਾਨਕ