ਪ੍ਰਸ਼ਾਸਨ ਸ਼ਿਕਾਇਤਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਲੋਕਾਂ ਵਿੱਚ ਖ਼ੁਦ ਜਾਵੇਗਾ:-ਵਿਧਾਇਕ ਜਸਵੀਰ ਰਾਜਾ

ਪ੍ਰਸ਼ਾਸਨ ਸ਼ਿਕਾਇਤਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਲੋਕਾਂ ਵਿੱਚ ਖ਼ੁਦ ਜਾਵੇਗਾ:-ਵਿਧਾਇਕ ਜਸਵੀਰ ਰਾਜਾ

ਪ੍ਰਸ਼ਾਸਨ ਸ਼ਿਕਾਇਤਾਂ ਅਤੇ ਸਮੱਸਿਆਵਾਂ  ਦੇ ਹੱਲ ਲਈ ਲੋਕਾਂ ਵਿੱਚ ਖ਼ੁਦ ਜਾਵੇਗਾ:-ਵਿਧਾਇਕ ਜਸਵੀਰ ਰਾਜਾ
mart daar

ਅੱਡਾ ਸਰਾਂ  ,6 ਮਈ (ਜਸਵੀਰ ਕਾਜਲ  )ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਹੁਣ ਤੱਕ ਜੋ ਕਿਹਾ ਹੈ ਉਹ ਕਰਕੇ ਦਿਖਾਇਆ ਹੈ  ਅਤੇ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਹੀ ਪ੍ਰਸ਼ਾਸਨ ਖੁਦ ਲੋਕਾਂ ਦੇ ਪਿੰਡਾਂ,ਗਲੀਆਂ ਅਤੇ ਘਰਾਂ ਵਿੱਚ ਪਹੁੰਚ ਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ  ਸੁਣ ਰਿਹਾ ਹੈ  

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਹਲਕਾ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਨੇ ਪਿੰਡ ਝਾਵਾਂ ਵਿਖੇ ਲੋਕਾਂ ਦੀਆਂ ਸ਼ਿਕਾਇਤਾਂ ਅਤੇ   ਸਮੱਸਿਆਵਾਂ   ਸੁਣਨ ਲਈ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਲਗਾਏ ਗਏ ਖੁੱਲ੍ਹੇ ਦਰਬਾਰ ਦੌਰਾਨ ਕੀਤਾ।ਗੁਰਦੁਆਰਾ ਸ੍ਰੀ ਹਰਸਰ ਸਾਹਿਬ ਵਿਖੇ  ਲਗਾਏ ਗਏ ਖੁੱਲ੍ਹੇ ਦਰਬਾਰ ਦੌਰਾਨ ਪ੍ਰਸ਼ਾਸਨ ਵੱਲੋਂ ਹਾਜ਼ਰ ਡੀ.ਐਸ.ਪੀ ਟਾਂਡਾ,ਰਾਜ ਕੁਮਾਰ ਐਸ.ਐਚ.ਓ ਜਬਰਜੀਤ ਸਿੰਘ,ਨਾਇਬ ਤਹਿਸੀਲਦਾਰ ਨਿਰਮਲ ਸਿੰਘ,ਬੀ.ਡੀ.ਪੀ.ਓ ਮੈਡਮ ਧਾਰਾ ਕੱਕਡ਼ ,ਐੱਸ.ਡੀ.ਓ ਬਿਜਲੀ ਵਿਭਾਗ ਸਬ ਅਰਬਨ ਸੁਖਵੰਤ ਸਿੰਘ ਮੂਨਕਾਂ,ਐੱਸ.ਡੀ.ਓ ਵਾਟਰ ਸਪਲਾਈ ਵਿਭਾਗ ਸੰਜੀਵ ਕੁਮਾਰ,ਏ,ਪੀ,ਓ ਮਨਰੇਗਾ ਮੈਡਮ ਅੰਜਲੀ ਸ਼ਰਮਾ,ਪਰਮਿੰਦਰ ਸਿੰਘ ਰੀਡਰ ਤਹਿਸੀਲਦਾਰ,ਜੇ.ਈ ਮਲਵਿੰਦਰ ਸਿੰਘ,  ਪਟਵਾਰੀ ਪਵਿੱਤਰ ਸਿੰਘ ਤੇ ਹੋਰਨਾਂ ਦੀ ਹਾਜ਼ਰੀ ਵਿਚ ਲਗਾਏ ਗਏ ਇਸਖੁੱਲ੍ਹੇ ਦਰਬਾਰ ਦੌਰਾਨ ਵਿਧਾਇਕ ਰਾਜਾ ਨੇ ਪਿੰਡ ਝਾਵਾਂ ਨਾਲ ਸੰਬੰਧਤ ਲੋਕਾਂ ਦੀਆਂ  ਵੱਖ-ਵੱਖ ਸ਼ਿਕਾਇਤਾਂ ਤੇ ਸਮੱਸਿਆਵਾਂਸੁਣੀਆਂ ਅਤੇ ਉਨ੍ਹਾਂ ਦਾ ਮੌਕੇ ਤੇ ਨਿਪਟਾਰਾ ਕੀਤਾ  ਅਤੇ ਰਹਿੰਦੀਆਂ ਸ਼ਿਕਾਇਤਾਂ ਨੂੰ ਸਮਾਂ ਪਾ ਕੇ ਹੱਲ ਕਰਨ ਦਾ ਭਰੋਸਾ ਦਿੱਤਾ।ਇਸ ਮੌਕੇ ਵਿਧਾਇਕ ਰਾਜਾ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ  ਸੂਬੇ ਅੰਦਰ  ਨਵੇਂ ਤੇ ਰੰਗਲੇ ਪੰਜਾਬ ਦਾ ਸੁਪਨਾ ਲੈ ਕੇ ਕੰਮ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸ਼ਿਕਾਇਤਾਂ ਹੱਲ ਕਰਨਾ ਸਰਕਾਰ ਦਾ ਮੁੱਢਲਾ ਫ਼ਰਜ਼ ਹੈ।ਉਨ੍ਹਾਂ ਇਸ ਮੌਕੇ ਦੱਸਿਆ ਕਿ ਉਹ ਇਨ੍ਹਾਂ ਖੁੱਲ੍ਹੇ ਦਰਬਾਰਾਂ ਤੋਂ ਇਲਾਵਾ  ਉਹ ਰੋਜ਼ਾਨਾ ਹੀ ਆਪਣੀ ਰਿਹਾਇਸ਼ ਤੇ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤਕ ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਹਨ ਅਤੇ ਸੰਭਵ ਸ਼ਿਕਾਇਤਾਂ ਦਾ ਹੱਲ ਕੀਤਾ ਜਾਂਦਾ ਹੈ ਇਸ ਮੌਕੇ  ਪਿੰਡ ਵਾਸੀਆਂ ਨੇ ਵਿਧਾਇਕ ਰਾਜਾ ਤੇ ਹੋਰਨਾਂ ਨੂੰ ਸਨਮਾਨਤ ਵੀ ਕੀਤਾ।ਇਸ ਮੌਕੇ  ਮਨਰਾਜ ਸਿੰਘ ਰਾਜਾ,ਕਰਮਜੀਤ ਸਿੰਘ ਝਾਵਰ,  ਰਣਜੀਤ ਸਿੰਘ,ਜਤਿੰਦਰਪਾਲ ਸਿੰਘ ਮੱਖਣ,  ਅਮਰਜੀਤ ਸਿੰਘ ਝਾਵਰ, ਚੇਅਰਮੈਨ  ਰਜਿੰਦਰ ਸਿੰਘ ਮਾਰਸ਼ਲ,ਜਗਜੀਵਨ ਜੱਗੀ ਸਿਟੀ ਪ੍ਰਧਾਨ ਟਾਂਡਾ,ਹਰਮੀਤ ਸਿੰਘ ਔਲਖ,ਸੁਖਵਿੰਦਰ ਸਿੰਘ ਅਰੋੜਾ,ਗੁਰਦੀਪ ਸਿੰਘ ਹੈਪੀ,ਕੇਸਵ ਸਿੰਘ ਸੈਣੀ, ਮੋਹਨਇੰਦਰ ਸਿੰਘ ਸੰਘਾ,ਰਣਜੀਤ ਸਿੰਘ,ਬਾਬਾ ਨਰਿੰਦਰ ਸਿੰਘ,ਸਾਬਕਾ ਸਰਪੰਚ ਭਾਗ ਸਿੰਘ,ਸਾਬਕਾ ਸਰਪੰਚ ਡਾ. ਪ੍ਰਸ਼ੋਤਮ ਸਿੰਘ,   ਦਰਸ਼ਨ ਸਿੰਘ,ਸੁੱਚਾ ਸਿੰਘ,ਕਮਲਜੀਤ ਸਿੰਘ, ਟਹਿਲ ਸਿੰਘ, ਇਕਬਾਲ ਸਿੰਘ  ਆਦਿ ਵੀ ਮੌਜੂਦ ਸਨl