ਪਿੰਡ ਧੂਤ ਖੁਰਦ ਵਿਖੇ ਕਰਵਾਇਆ ਗਿਆ ਸਾਲਾਨਾ ਗੁਰਮਤਿ ਸਮਾਗਮ
ਪਿੰਡ ਧੂਤ ਖੁਰਦ ਵਿਖੇ ਕਰਵਾਇਆ ਗਿਆ ਸਾਲਾਨਾ ਗੁਰਮਤਿ ਸਮਾਗਮ
ਅੱਡਾ ਸਰਾਂ,8ਮਈ (ਜਸਵੀਰ ਕਾਜਲ) ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੂੰ ਸਮਰਪਿਤ ਪਿੰਡ ਧੂਤ ਖੁਰਦ ਵਿਖੇ ਮਹਾਨ ਸਾਲਾਨਾ ਗੁਰਮਤਿ ਸਮਾਗਮ ਸ਼ਰਧਾ ਤੇ ਸਤਿਕਾਰ ਨਾਲ ਨਾਲ ਕਰਵਾਇਆ ਗਿਆ।ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਰਵਿਦਾਸ ਜੀ ਵੱਲੋਂ ਨਗਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਹਿਬ ਜੀ ਦੇ ਭੋਗ ਉਪਰੰਤ ਸਜਾਏ ਗਏ ਖੁੱਲ੍ਹੇ ਪੰਡਾਲ ਵਿੱਚ ਇੰਟਰਨੈਸ਼ਨਲ ਗੋਲਡ ਗੋਲਡ ਮੈਡਲਿਸਟ ਢਾਡੀ ਜਥਾ ਗਿਆਨੀ ਬਲਵੀਰ ਸਿੰਘ ਪਾਰਸ ਅੰਮ੍ਰਿਤਸਰ ਵਾਲੇ,ਭਾਈ ਹਰਭਜਨ ਸਿੰਘ ਸੋਤਲੇ ਵਾਲੇ, ਸੰਤ ਬਾਬਾ ਜੋਗੀ ਸਿੰਘ ਜੀ, ਭਾਈ ਵਰਿੰਦਰ ਸਿੰਘ ,ਭਾਈ ਵਿਜੈ ਸਿੰਘ ਧੂਤ ਖੁਰਦ ਵਾਲੇ ਅਤੇ ਭਾਈ ਗੁਰਜੰਟ ਸਿੰਘ ਦੇ ਜਥੇ ਨੇ ਸਮੂਹ ਸੰਗਤ ਨੂੰ ਗੁਰਬਾਣੀ ਕੀਰਤਨ, ਗੁਰਮਤਿ ਵਿਚਾਰਾਂ ਅਤੇ ਸਿੱਖ ਕੌਮ ਦੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਹੋਏ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਮਹਾਨ ਗਾਥਾ ਸੁਣਾਉਂਦੇ ਹੋਏ ਸਮੂਹ ਸੰਗਤ ਨੂੰ ਨਿਹਾਲ ਕੀਤਾ।ਸਮਾਗਮ ਦੌਰਾਨ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਮੁੱਖ ਬੁਲਾਰੇ ਗਿਆਨੀ ਜਸਵਿੰਦਰ ਸਿੰਘ ਧੁੱਗਾ ਨੇ ਸਮੂਹ ਸੰਗਤ ਨੂੰ ਗੁਰਮਤਿ ਵਿਚਾਰਾਂ ਨਾਲ ਨਿਹਾਲ ਕੀਤਾ ਅਤੇ ਗੁਰੂ ਸਾਹਿਬ ਜੀ ਵੱਲੋਂ ਦਰਸਾਏ ਗਏ ਸੇਵਾ ਸਿਮਰਨ ਦੇ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰਨ ਦੀ ਪ੍ਰੇਰਣਾ ਦਿੱਤੀ।ਇਸ ਮੌਕੇ ਗੁਰੂ ਕੇ ਲੰਗਰ ਤੇ ਠੰਢੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ।ਸਮਾਗਮ ਦੌਰਾਨ ਭਾਈ ਸੁਖਜੀਵਨ ਸਿੰਘ ਸਫਰੀ ਦਸੂਹਾ, ਸ਼ਿੰਗਾਰਾ ਸਿੰਘ, ਵਿਜੇ ਸਿੰਘ, ਵਰਿੰਦਰ ਸਿੰਘ, ਪੂਰਨ ਸਿੰਘ,ਗੁਰਮੇਲ ਸਿੰਘ, ਸਰਬਜੀਤ ਸਿੰਘ, ਚੌਧਰੀ ਕਮਲ ਧੂਤ,ਚੌਧਰੀ ਹਰੀਦਾਸ,ਹਰਜੀਤ ਸਿੰਘ ਹੈਪੀ,ਮਿੰਟੂ ਤੂਤਾਂ,ਹਰਵਿੰਦਰ ਸਿੰਘਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।