ਟਾਂਡਾ ਪੁਲਿਸ ਵਲੋ ਚੋਰੀ ਕਰਨ ਵਾਲਾ ਗ੍ਰਿਫਤਾਰ
ਟਾਂਡਾ ਪੁਲਿਸ ਵਲੋ ਚੋਰੀ ਕਰਨ ਵਾਲਾ ਗ੍ਰਿਫਤਾਰ
ਅੱਡਾ ਸਰਾਂ ਜਸਵੀਰ ਕਾਜਲ
ਇੰਸਪੈਕਟਰ ਉਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਨੇ ਦੱਸਿਆ ਕਿ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸ਼੍ਰੀ ਸਰਤਾਜ ਸਿੰਘ ਚਾਹਲ PS ਜੀ ਨੇ ਜਿਲੇ ਅੰਦਰ ਮਾੜੇ ਅੰਨਸਰਾ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ ਜਿਸ ਤਹਿਤ ਸ਼੍ਰੀ ਕੁਲਵੰਤ ਸਿੰਘ ਡੀ ਐਸ ਪੀ ਸਬ ਡਵੀਜ਼ਨ ਟਾਡਾ ਜੀ ਦੀ ਅਗਵਾਹੀ ਵਿਚ ਥਾਣਾ ਟਾਂਡਾ ਦੇ ਅਧੀਨ ਆਉਂਦੇ ਏਰੀਆ ਵਿਚ ਚੋਰੀ ਦੀਆਂ ਵਾਰਾਦਤਾ ਕਰਨ ਵਾਲੇ ਮਾੜੇ ਅਨਸਰਾਂ ਨੂੰ ਗ੍ਰਿਫਤਾਰ ਕਰਨ ਲਈ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਹਨ।ਜਿਸ ਤਹਿਤ ASI ਦਰਸ਼ਨ ਸਿੰਘ 836/ਹੁਸ਼ਿ: ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦ ਮਸਕੀਨ ਅਲੀ ਪੁੱਤਰ ਮੁਹੰਮਦ ਰਮਜਾਨ ਵਾਸੀ ਮਾਡਲ ਟਾਊਨ ਨੇੜੇ ਗੁਰਦੁਆਰਾ ਸਾਹਿਬ ਉੜਮੁੜ ਥਾਣਾ ਟਾਂਡਾਂ ਨੂੰ ਕਾਬੂ ਕਰਕੇ ਉਸ ਪਾਸੋਂ ਚੋਰੀ ਸ਼ੁਦਾ 1 ਪਾਈਪ 15 ਫੁੱਟ ਬ੍ਰਾਮਦ ਕੀਤਾ ਗਿਆ ਤੇ ਇਸ ਦੇ ਸਾਥੀ / ਦੋਸ਼ੀ ਵਿਸ਼ਾਲ ਪੁੱਤਰ ਸੁਖਦੇਵ ਸਿੰਘ ਵਾਸੀ ਵਾਰਡ ਨੰ 14 ਅਹੀਆਪੁਰ ਥਾਣਾ ਟਾਂਡਾ ਦੀ ਗ੍ਰਿਫਤਾਰ ਬਾਕੀ ਹੈ।
ਮੁ ਨ 216 ਮਿਤੀ 23-8-22 ਅ/ਧ 379 ਭ:ਦ ਥਾਣਾ ਟਾਂਡਾ ਗ੍ਰਿਫਤਾਰ ਦੋਸ਼ੀ ਦਾ ਨਾਮ ਪਤਾ - ਮਸਕੀਨ ਅਲੀ ਪੁੱਤਰ ਮੁਹੰਮਦ ਰਮਜਾਨ ਵਾਸੀ ਮਾਡਲ ਟਾਊਨ ਉੜਮੁੜ ਥਾਣਾ ਟਾਂਡਾ
ਰਾਮਦਗੀ - । ਪਾਈਪ 15 ਵੱਟ ਲੋਹਾ