ਪੰਜਾਬ ਦੀ ਰਾਜਨੀਤੀ ਚ ਬਦਲਾਅ ਸ਼ੁਰੂ , ਕਾਂਗਰਸ ਦੇ ਨਾਲ ਨਾਲ ਅਕਾਲੀ ਵਰਕਰ ਵੀ ਭਾਜਪਾ ਚ ਸ਼ਾਮਲ ਹੋਣਾ ਸ਼ੁਰੂ
ਪੰਜਾਬ ਦੀ ਰਾਜਨੀਤੀ ਚ ਬਦਲਾਅ ਸ਼ੁਰੂ , ਕਾਂਗਰਸ ਦੇ ਨਾਲ ਨਾਲ ਅਕਾਲੀ ਵਰਕਰ ਵੀ ਭਾਜਪਾ ਚ ਸ਼ਾਮਲ ਹੋਣਾ ਸ਼ੁਰੂ
ਪੰਜਾਬ ਦੀ ਰਾਜਨੀਤੀ ਬਦਲਦੀ ਨਜ਼ਰ ਆ ਰਹੀ ਹੈ ਜਦਕਿ ਭਾਜਪਾ ਦੇ ਵਿੱਚ ਜਿਥ੍ਹੇ ਕਾਂਗਰਸ ਦੇ ਵੱਡੇ ਸਤੰਭ ਸ਼ਾਮਿਲ ਹੋ ਰਹੇ ਹਨ ਓਥੇ ਹੀ ਅਕਾਲੀ ਵਰਕਰ ਵੀ ਸ਼ਾਮਲ ਹੋਣਾ ਸ਼ੁਰੂ ਹੋ ਗਏ ਹਨ | ਕਾਂਗਰਸ ਨੂੰ ਵੱਡਾ ਝਟਕਾ ਓਦੋਂ ਲੱਗਾ ਜਦੋਂ ਡਾ ਰਾਜ ਕੁਮਾਰ ਵੇਰਕਾ ਨੇ ਆਪਣੇ ਨਾਲ ਪੰਜ ਸਾਬਕਾ ਵਿਧਾਇਕ ਤੇ ਮੰਤਰੀ ਨਾਲ ਲੈ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ | ਹੁਣ ਅੰਮ੍ਰਿਤਸਰ ਦੀ ਹੋਟ ਸੀਟ ਮਜੀਠਾ ਵਿੱਚ ਅਕਾਲੀ ਦਲ ਦੇ ਕਈ ਪਰਿਵਾਰ ਭਾਜਪਾ ਵਿੱਚ ਸ਼ਾਮਲ ਹੋ ਗਏ | ਭਾਜਪਾ ਦੋ ਹਜਾਰ ਚੌਵੀ ਦੀਆਂ ਚੋਣਾਂ ਲਈ ਜ਼ੋਰ ਸ਼ੋਰ ਨਾਲ ਤਿਆਰੀ ਕਰ ਰਹੀ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਦੀਪ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਵਿੱਚ ਘਰ ਘਰ ਅਸੀਂ ਭਾਜਪਾ ਦਾ ਝੰਡਾ ਜ਼ਰੂਰ ਲਹਿਰਾਵਾਂਗੇ | ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਇਕ ਮਜ਼ਬੂਤ ਸਰਕਾਰ ਪੰਜਾਬ ਚ ਦੇਵੇਗੀ |