ਦੀਨਾਨਗਰ ਚ ਦੁਸ਼ਕਰਮ ਦਾ ਮਾਮਲਾ - ਲੜਕੀ ਦੇ ਬਿਆਨਾਂ ਤੇ ਆਰੋਪੀ ਗ੍ਰਿਫਤਾਰ

ਪਿਛਲੇ ਦਿਨੀਂ ਗੁਰਦਾਸਪੁਰ ਚ ਇਕ ਚਾਰ ਸਾਲਾ ਬੱਚੀ ਦੇ ਨਾਲ ਦੁਸ਼ਕਰਮ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਉਹ ਮਾਮਲਾ ਹਾਲੇ ਵੀ ਸੁਰਖੀਆਂ ਵਿਚ ਹੈ | ਦੁਸ਼ਕਰਮ ਦੇ ਨਵੇਂ ਮਾਮਲੇ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ

ਦੀਨਾਨਗਰ ਚ ਦੁਸ਼ਕਰਮ ਦਾ ਮਾਮਲਾ - ਲੜਕੀ ਦੇ ਬਿਆਨਾਂ ਤੇ  ਆਰੋਪੀ ਗ੍ਰਿਫਤਾਰ
mart daar

ਪਿਛਲੇ ਦਿਨੀਂ ਗੁਰਦਾਸਪੁਰ ਚ ਇਕ ਚਾਰ ਸਾਲਾ ਬੱਚੀ ਦੇ ਨਾਲ ਦੁਸ਼ਕਰਮ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਉਹ ਮਾਮਲਾ ਹਾਲੇ ਵੀ ਸੁਰਖੀਆਂ ਵਿਚ ਹੈ |

ਦੁਸ਼ਕਰਮ ਦੇ ਨਵੇਂ ਮਾਮਲੇ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਇਹ ਵੀ ਵਾਪਰਿਆ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਦੀਨਾਨਗਰ ਵਿਚ | ਨਾਬਾਲਿਗ ਲੜਕੇ ਵੱਲੋਂ ਬਾਲਿਗ ਲੜਕੀ ਨਾਲ ਦੁਸ਼ਕਰਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ  | ਪੀੜਤ ਲੜਕੀ ਦੇ ਪਰਿਵਾਰ ਵਾਲਿਆਂ ਵੱਲੋਂ ਦੋਸ਼ ਲਾਏ ਜਾ ਰਹੇ ਨੇ ਕਿ ਉਨ੍ਹਾਂ ਦੀ ਲੜਕੀ ਦਾ ਸਹੀ ਢੰਗ ਨਾਲ ਇਲਾਜ ਨਹੀਂ ਹੋ ਰਿਹਾ ਤੇ ਉਥੇ ਹੀ ਪੁਲਸ ਪ੍ਰਸ਼ਾਸਨ ਵੱਲੋਂ ਲੜਕੀ ਦੇ ਬਿਆਨਾਂ ਨੂੰ ਆਧਾਰ ਮੰਨਦਿਆਂ ਹੋਇਆਂ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ  ਉਹਨਾਂ ਕਿਹਾ ਕੇ ਕਾਰਵਾਈ ਜਾਰੀ ਹੈ |