ਡੇਰਾ ਬਾਬਾ ਨਾਨਕ ਕਰਤਾਰਪੁਰ ਕੌਰੀਡੋਰ ਤੋਂ BSF 89 ਹੈੱਡਕੁਆਰਟਰ ਸ਼ਿਕਾਰ ਤੱਕ ਮੋਟਰਸਾਈਕਲ ਤਿਰੰਗਾ ਯਾਤਰਾ
BSF ਦੀ 10, 89, 185 ਬਟਾਲੀਅਨ ਵੱਲੋਂ ਅਜ਼ਾਦੀ ਦਾ 75ਵਾਂ ਅੰਮ੍ਰਿਤ ਮਹਾਉਤਸਵ
ਡੇਰਾ ਬਾਬਾ ਨਾਨਕ ਕਰਤਾਰਪੁਰ ਕੌਰੀਡੋਰ ਤੋਂ BSF ਦੀ 10 ਬਟਾਲੀਅਨ , 89 ਬਟਾਲੀਅਨ ਅਤੇ 185 ਬਟਾਲੀਅਨ ਵੱਲੋਂ ਅਜ਼ਾਦੀ ਦਾ 75ਵਾਂ ਅੰਮ੍ਰਿਤ ਮਹਾਉਤਸਵ ਮਨਾਉਂਦੇ ਹੋਏ ਮੋਟਰਸਾਈਕਲ ਯਾਤਰਾ ਕੱਢੀ ਗਈ। ਇਸ ਵਿੱਚ ਤਿਰੰਗੇ ਦੀ ਸ਼ਾਨ ਨੂੰ ਧਿਆਨ ਚ ਰੱਖਦੇ ਹੋਏ BSF ਨੇ ਇਲਾਕਾ ਨਿਵਾਸੀਆਂ ਨੂੰ ਤਿਰੰਗੇ ਦਾ ਮਹੱਤਵ ਦੱਸਿਆ। ਪ੍ਰਦੀਪ ਕੁਮਾਰ ਕਮਾਂਡੈਂਟ BSF ਨੇ ਦੱਸਿਆ ਕਿ ਦੇਸ਼ ਵਾਸੀਆਂ ਨੇ ਆਜ਼ਾਦੀ ਦੀ ਜੋ ਲੜਾਈ ਲੜੀ ਅੱਜ ਦੀ ਤਿਰੰਗਾ ਯਾਤਰਾ ਓਹਨਾਂ ਨੂੰ ਨਮਨ ਕਰਨ ਲਈ ਕੱਢੀ ਜਾ ਰਹੀ ਹੈ। ਇਹ ਮੋਟਰਸਾਈਕਲ ਤਿਰੰਗਾ ਯਾਤਰਾ , ਕਰਤਾਰਪੁਰ ਕੌਰੀਡੋਰ ਤੋਂ BSF 89 ਹੈੱਡਕੁਆਰਟਰ ਸ਼ਿਕਾਰ ਤੱਕ ਕੱਢੀ ਗਈ। ਇਸ ਮੌਕੇ ਅਜਾਦੀ ਦੇ ਸਾਰੇ ਘੁਲਾਟੀਆਂ ਨੂੰ ਇਸ ਉਤਸਵ ਦੌਰਾਨ ਯਾਦ ਕੀਤਾ ਗਿਆ ਤੇ ਉਹਨਾਂ ਨੂੰ ਸਮਰਪਿਤ ਕੀਤਾ। ਉਹਨਾਂ ਇਹ ਵੀ ਕਿਹਾ ਕਿ ਤਿਰੰਗੇ ਦੀ ਆਣ ਸ਼ਾਨ ਨੂੰ ਬਰਕਰਾਰ ਰੱਖਣ ਲਈ BSF ਹਮੇਸ਼ਾ ਤੱਤਪਰ ਰਹਿੰਦੀ ਹੈ। all 2 news ਤੋਂ ਕ੍ਰਿਸ਼ਨ ਗੋਪਾਲ ਨਾਲ ਜਤਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ।