ਸੱਭਰਵਾਲ ਗੋਤ ਦੇ ਜਠੇਰਿਆਂ ਦਾ ਮੇਲਾ ਸ਼ਰਧਾਪੂਰਵਕ ਸੰਪੰਨ

ਸੱਭਰਵਾਲ ਗੋਤ ਦੇ ਜਠੇਰਿਆਂ ਦਾ ਮੇਲਾ ਸ਼ਰਧਾਪੂਰਵਕ ਸੰਪੰਨ

ਸੱਭਰਵਾਲ ਗੋਤ ਦੇ ਜਠੇਰਿਆਂ ਦਾ ਮੇਲਾ ਸ਼ਰਧਾਪੂਰਵਕ ਸੰਪੰਨ
Jatheras, Sabharwal Goth, village Bassi Jalal, celebrated

ਅੱਡਾ ਸਰਾਂ ਜਸਬੀਰ ਕਾਜਲ ਪਿੰਡ ਬਸੀ ਜਲਾਲ ਵਿਖੇ ਸੱਭਰਵਾਲ ਗੋਤ ਦੇ ਜਠੇਰਿਆਂ ਦਾ ਸਲਾਨਾ ਜੋੜ ਮੇਲਾ  ਮੁੱਖ ਸੇਵਾਦਾਰ ਕਰਮ ਸਿੰਘ ਸਿੰਘ ਅਤੇ ਸਮੂਹ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਮੂਹ ਸੱਭਰਵਾਲ ਪਰਿਵਾਰਾਂ ਵੱਲੋਂ ਸ਼ਰਧਾਪੂਰਵਕ ਮਨਾਇਆ ਗਿਆ

ਇਸ ਮੌਕੇ ਸੱਭਰਵਾਲ ਪਰਿਵਾਰਾਂ ਵੱਲੋਂ ਦਰਬਾਰ ਤੇ ਝੰਡਾ ਚੜ੍ਹਾਉਣ ਅਤੇ ਚਿਰਾਗ ਰੌਸ਼ਨ ਕਰਨ ਉਪਰੰਤ ਧਾਰਮਿਕ ਪੰਡਾਲ ਸਜਾਇਆ ਗਿਆ ਜਿਸ ਵਿਚ ਅਸਲਮ ਅਲੀ ਕੱਵਾਲ ਪਾਰਟੀ ਤੋਂ ਇਲਾਵਾ ਨਕਲ ਪਾਰਟੀ ਭੋਲੂ  ਸਾਬਰ ਅਤੇ ਸੱਜਰੀ ਸਵੇਰ ਭੰਗੜਾ ਗਰੁੱਪ  ਸੁਖਵਿੰਦਰ ਕੌਰ ਫੇਰੂ ਆਨ ਆਦਿ ਜਥਿਆਂ ਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ ਇਸ ਮੌਕੇ  ਅੱਤੁਟ ਲੰਗਰ ਅਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ ਇਸ ਮੌਕੇ ਕਰਮ ਸਿੰਘ ਪੰਚ ਹਰਮੇਸ਼ ਸਿੰਘ ਪੰਚ  ਸਰਪੰਚ ਵਿਜੈਪਾਲ ਬਲਾਕ ਸੰਮਤੀ ਮੈਂਬਰ ਬਲਜਿੰਦਰ ਕੌਰ ਸੁਖਵੀਰ ਸਿੰਘ ਪਰਦੀਪ ਸਿੰਘ ਸੂਬੇਦਾਰ ਜੋਗਿੰਦਰ ਸਿੰਘ ਏਐੱਸਆਈ  ਆਦਿ ਸੰਗਤਾਂ ਹਾਜ਼ਰ ਸਨ