ਨੰਦਾਚੌਰ ਸਕੂਲ ਵਿਖੇ ਜ਼ੋਨ ਪੱਧਰੀ ਯੋਗ ਓਲੰਪੀਆਡ ਕਰਵਾਇਆ ਗਿਆ
ਨੰਦਾਚੌਰ ਸਕੂਲ ਵਿਖੇ ਜ਼ੋਨ ਪੱਧਰੀ ਯੋਗ ਓਲੰਪੀਆਡ ਕਰਵਾਇਆ ਗਿਆ
ਅੱਡਾ ਸਰਾਂ ਜਸਬੀਰ ਕਾਜਲ
ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਸ਼ਰਨ ਸਿੰਘ ਦੀ ਯੋਗ ਅਗਵਾਈ ਵਿਚ ਰਾਸ਼ਟਰੀ ਯੋਗ ਦਿਵਸ ਦੇ ਮੌਕੇ ਜ਼ੋਨ ਪਥਿਆਲ ਦਾ ਯੋਗ ਓਲੰਪੀਅਡ ਸਰਕਾਰੀ ਹਾਈ ਸਕੂਲ ਨੰਦਾਚੌਰ ਵਿਖੇ ਮੁੱਖ ਅਧਿਆਪਕ ਰਾਜ ਕੁਮਾਰ ਦੀ ਦੇਖ ਰੇਖ ਹੇਠ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ ਕਰਵਾਏ ਮੁਕਾਬਲਿਆਂ ਵਿੱਚ ਲੜਕਿਆਂ ਦੇ ਚੌਦਾਂ ਸਾਲ ਤੋਂ ਘੱਟ ਦੇ ਮੁਕਾਬਲਿਆਂ ਵਿੱਚ ਧਰਮਵੀਰ ਸਿੰਘ ਪਹਿਲੇ, ਮੋਹਿਤ ਸਾਂਧਰਾ ਸਕੂਲ ਦੂਜੇ, ਅਤੇ ਮਨਵੀਰ ਸਿੰਘ ਢੱਡੇ ਫਤਿਹ ਸਿੰਘ ਸਕੂਲ ਤੀਜੇ ਸਥਾਨ ਤੇ ਰਿਹਾ। ਲੜਕੀਆਂ ਦੇ ਚੌਦਾਂ ਸਾਲ ਤੋਂ ਘੱਟ ਦੀ ਉਮਰ ਦੇ ਮੁਕਾਬਲਿਆਂ ਵਿੱਚ ਅਵਲੀਨ ਕੌਰ ਸੂਸ ਪਜੋਦਿੱਤਾ ਪਹਿਲੇ, ਈਸ਼ਾ ਸਾਂਧਰਾ ਸਕੂਲ ਦੂਜੇ,ਪਰਨੀਤ ਸੂਸ ਪਜੋਦਿੱਤਾ ਤੀਜੇ ਸਥਾਨ ਤੇ ਰਹੀਆਂ।ਸੋਲ਼ਾਂ ਸਾਲ ਤੋਂ ਘੱਟ ਉਮਰ ਵਰਗ ਦੇ ਲੜਕਿਆਂ ਦੇ ਮੁਕਾਬਲੇ ਵਿੱਚ ਨੀਰਲ ਅਜੜਾਮ ਸਕੂਲ ਨੇ ਪਹਿਲਾ ,ਜਗਤਾਰ ਸਿੰਘ ਪਥਿਆਲ ਸਕੂਲ ਨੇ ਦੂਜਾ ਅਤੇ ਪ੍ਰਭਜੋਤ ਸਿੰਘ ਖਾਨਪੁਰ ਸਹੋਤਾ ਨੇ ਤੀਜਾ ਸਥਾਨ ਹਾਸਿਲ ਕੀਤਾ। ਲੜਕੀਆਂ ਦੇ ਸੋਲ਼ਾਂ ਸਾਲ ਤੋਂ ਉਮਰ ਘੱਟ ਮੁਕਾਬਲਿਆਂ ਵਿੱਚ ਪੂਨਮ ਸਾਂਧਰਾ ਸਕੂਲ ਨੇ ਪਹਿਲਾ, ਅਮਨਦੀਪ ਨੈਣੋਵਾਲ ਜੱਟਾਂ ਨੇ ਦੂਜਾ, ਅਤੇ ਗੁਰਪ੍ਰੀਤ ਸੂਸ ਪਜੋਦਿਤਾ ਨੇ ਤੀਜਾ ਸਥਾਨ ਹਾਸਿਲ ਕੀਤਾ ।ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਦਾਨੀ ਸੱਜਣ ਮਲਕੀਤ ਸਿੰਘ ਪਾਬਲਾ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਭਾਗ ਲੈਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਪ੍ਰਿੰਸੀਪਲ ਹਰਜੀਤ ਸਿੰਘ ਬੀ ਐੱਨ ਓ ਬੁੱਲੋਵਾਲ,ਸੇਵਾ ਸਿੰਘ ਹਰਮਨਜੀਤ ਸਿੰਘ ਭਰਤ ਤਲਵਾਰ( ਸਾਰੇ ਬੀ ਐਮ),ਸਰਪੰਚ ਰਾਜ ਕੁਮਾਰ, ਸਤਨਾਮ ਸਿੰਘ ਪੰਚ, ਸਤਵੰਤ ਸਿੰਘ, ਹਰਮੇਸ਼ ਸਿੰਘ ਜੀ ਓ ਜੀ, ਪ੍ਰਦੀਪ ਕੁਮਾਰ ਬੀ ਐਮ ਖੇਡਾਂ, ਦਲਵੀਰ ਸਿੰਘ ਉਪ ਸਕੱਤਰ, ਰਣਜੀਤ ਕੌਰ ,ਮੋਨਿਕਾ ਰਤਨ ,ਨਵਦੀਪ ਕੌਰ ,ਇਕਬਾਲ ਸਿੰਘ, ਸੁਨੀਤਾ ਕੁਮਾਰੀ, ਅਮਰਜੀਤ ਕੌਰ, ਅਮਨਦੀਪ ਕੌਰ ਸਿੱਧੂ, ਸੁਖਵੀਰ ਸਿੰਘ ,ਬਲਵੀਰ ਸਿੰਘ, ਵਾਸਦੇਵ ਸਿੰਘ ,ਨਰੇਸ਼ ਕੁਮਾਰ, ਕੁਲਦੀਪ ਕੁਮਾਰ, ਸਿਮਰਜੀਤ ਕੌਰ, ਅੰਜੂ ਬਾਲਾ, ਰੇਨੂ ਬਾਲਾ, ਮਨਜੀਤ ਕੌਰ, ਰਜਵਿੰਦਰ ਕੌਰ ਪੁਸ਼ਪਾ ਰਾਣੀ ਨੀਲਮ ਕੁਮਾਰੀ ਆਦਿ ਅਧਿਆਪਕ ਵੀ ਹਾਜ਼ਰ ਸਨ।