ਪਾਸਟਰ ਸੈਮੂਅਲ ਸੋਨੀ ਅਤੇ ਮਸੀਹ ਭਾਈਚਾਰੇ ਨੇ ਚੇਅਰਮੈਨ ਰਾਜੀਵ ਸ਼ਰਮਾਂ ਰਾਜੂ ਨੂੰ ਸਨਮਾਨਿਤ ਕੀਤਾ

ਮੁੱਖ ਮੰਤਰੀ ਮਾਨ ਅਤੇ ਲੋਕ ਸਭਾ ਇੰਚਾਰਜ ਰਾਜੀਵ ਸ਼ਰਮਾਂ ਦਾ ਧੰਨਵਾਦ ਕੀਤਾ

ਪਾਸਟਰ ਸੈਮੂਅਲ ਸੋਨੀ ਅਤੇ ਮਸੀਹ ਭਾਈਚਾਰੇ ਨੇ ਚੇਅਰਮੈਨ ਰਾਜੀਵ ਸ਼ਰਮਾਂ ਰਾਜੂ ਨੂੰ ਸਨਮਾਨਿਤ ਕੀਤਾ
mart daar

ਫ਼ਤਿਹਗੜ੍ਹ ਚੂੜੀਆਂ/ ਰਾਜੀਵ ਸੋਨੀ / ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜੀਵ ਸ਼ਰਮਾਂ ਰਾਜੂ ਨਿਯੁਕਤੀ ਉਪਰੰਤ ਪੰਤਿਕੋਸਟਲ ਚਰਚ ਵਿਖੇ ਨਤਮਸਤਕ ਹੋਏ। ਜਿੱਥੇ ਪਾਸਟਰ ਸੈਮੂਅਲ ਸੋਨੀ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜੀਵ ਸ਼ਰਮਾਂ ਰਾਜੂ ਦੀ ਨਿਯੁਕਤੀ ਉਪਰੰਤ ਵੱਡੀ ਗਿਣਤੀ ਚ ਮਸੀਹ ਭਾਈਚਾਰੇ ਨਾਲ ਉਹਨਾਂ ਦਾ ਸਨਮਾਨ ਕੀਤਾ ਹੈ। ਸੈਮੂਅਲ ਸੋਨੀ ਨੇ ਚੇਅਰਮੈਨ ਰਾਜੂ ਸ਼ਰਮਾਂ ਦਾ ਸਨਮਾਨ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਅਤੇ ਪਾਰਟੀ ਹਾਈਕਮਾਂਡ ਅਤੇ ਲੋਕ ਸਭਾ ਇੰਚਾਰਜ ਰਾਜੀਵ ਸ਼ਰਮਾਂ ਨੇ ਇਹ ਨਿਯੁਕਤੀ ਕਰਕੇ ਸਿੱਧ ਕੀਤਾ ਹੈ, ਕਿ ਇਸ ਪਾਰਟੀ ਵਿਚ ਮਿਹਨਤੀ ਅਤੇ ਇਮਾਨਦਾਰ ਵਰਕਰਾਂ ਦੀ ਪੂਰੀ ਕਦਰ ਹੈ। ਪਾਸਟਰ ਸੈਮੂਅਲ ਸੋਨੀ ਨੇ ਇਸ ਨਿਯੁਕਤੀ ਲਈ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ, ਲੋਕ ਸਭਾ ਇੰਚਾਰਜ ਰਾਜੀਵ ਸ਼ਰਮਾਂ ਸਮੇਤ ਸਮੁੱਚੀ ਹਾਈਕਮਾਂਡ ਦਾ ਸ਼ੁਕਰਾਨਾ ਕੀਤਾ ਹੈ। ਇਸ ਮੌਕੇ ਸੈਮੂਅਲ ਸੋਨੀ ਦੇ ਨਾਲ, ਜੋੜ ਮਸੀਹ, ਵੀਰੂ ਮਸੀਹ, ਜੈਕਬ ਮਸੀਹ, ਕਾਲਾ ਮਸੀਹ ਤੋਂ ਇਲਾਵਾ ਵੱਡੀ ਗਿਣਤੀ ਚ ਮਸੀਹ ਭਾਈਚਾਰੇ ਦੇ ਲੋਕ ਤੇ ਸਚਿਨ ਪਾਂਧੀ, ਅਵਤਾਰ ਸਿੰਘ ਚੱਠਾ, ਓਂਕਾਰ ਸਿੰਘ ਪਾਰੋਵਾਲ, ਰਾਘਵ ਸੋਨੀ ਵੀ ਹਾਜ਼ਰ ਸਨ।