ਵੈਸਟਰਨ ਯੂਨੀਅਨ ਦੀ ਦੁਕਾਨ ਤੇ ਆਏ ਤਿੰਨ ਲੁਟੇਰੇ ,ਪਿਸਤੌਲ ਦੀ ਨੋਕ ਤੇ ਕੁੜੀ ਤੋਂ ਮੰਗੇ ਪੈਸੇ, ਰੌਲਾ ਪਾਉਣ ਤੇ ਲੁਟੇਰੇ ਹੋਏ ਫ਼ਰਾਰ

ਵੈਸਟਰਨ ਯੂਨੀਅਨ ਦੀ ਦੁਕਾਨ ਤੇ ਆਏ ਤਿੰਨ ਲੁਟੇਰੇ ,ਪਿਸਤੌਲ ਦੀ ਨੋਕ ਤੇ ਕੁੜੀ ਤੋਂ ਮੰਗੇ ਪੈਸੇ, ਰੌਲਾ ਪਾਉਣ ਤੇ ਲੁਟੇਰੇ ਹੋਏ ਫ਼ਰਾਰ

ਵੈਸਟਰਨ ਯੂਨੀਅਨ ਦੀ ਦੁਕਾਨ ਤੇ ਆਏ ਤਿੰਨ ਲੁਟੇਰੇ  ,ਪਿਸਤੌਲ ਦੀ ਨੋਕ ਤੇ ਕੁੜੀ ਤੋਂ ਮੰਗੇ ਪੈਸੇ, ਰੌਲਾ ਪਾਉਣ ਤੇ  ਲੁਟੇਰੇ ਹੋਏ ਫ਼ਰਾਰ

ਅੱਡਾ ਸਰ੍ਹਾਂ( ਜਸਵੀਰ ਕਾਜਲ  )

ਅੱਡਾ ਸਰਾਂ ਵਿਖੇ ਸਥਿਤ ਸ਼ਿਵਾ ਮੋਬਾਇਲ ਜ਼ੋਨ ਅਤੇ ਇੰਟਰਪ੍ਰਾਈਜ਼ ਵੈਸਟਰਨ ਯੂਨੀਅਨ ਦੀ ਦੁਕਾਨ ਉੱਤੇ    ਬੀਤੀ ਦੁਪਹਿਰ ਤਿੰਨ ਲੁਟੇਰਿਆਂ ਵੱਲੋਂ ਲੁੱਟਣ ਦੀ ਕੋਸ਼ਿਸ਼ ਹੋਈ ਨਾਕਾਮ  । ਇਹ ਘਟਨਾ ਦੁਪਹਿਰ ਤਕਰੀਬਨ 2:18 ਕੁ ਵਜੇ ਦੀ ਹੈ ਜਦੋਂ ਦੁਕਾਨ ਮਾਲਕ ਜਗਜੀਤ ਸਿੰਘ  ਮੌਜੂਦ ਨਹੀਂ ਸਨ ਪਰ ਉਨ੍ਹਾਂ ਦੇ ਵਰਕਰ ਰੱਖੀ ਹੋਈ ਕੁੜੀ ਪਰਵੀਨ ਕੁਮਾਰੀ ਇਕੱਲੀ ਹੀ ਦੁਕਾਨ ਵਿੱਚ  ਸੀ ਤਿੰਨ ਲੁਟੇਰੇ  ਇਕ ਗੱਡੀ ਵਿਚ ਆਏ ਅਤੇ ਉਨ੍ਹਾਂ ਵਿਚੋਂ ਇਕ ਨੇ ਮੂੰਹ ਉੱਪਰ ਕੱਪੜਾ ਲਪੇਟ ਕੇ ਦੁਕਾਨ ਅੰਦਰ ਆਇਆ ਅਤੇ ਕਹਿਣ ਲੱਗਾ ਬਾਹਰੋਂ ਵਿਦੇਸ਼ੋਂ ਆਏ ਪੈਸੇ ਪੰਜਾਹ ਹਜ਼ਾਰ ਰੁਪਏ ਕੈਸ਼ ਕਰਵਾਉਣਾ ਹੈ ਅਤੇ ਲੜਕੀ ਨੇ ਕਿਹਾ ਪਹਿਲਾਂ ਕੈਸ਼ ਦੇਖ ਲੈਣ ਦਿਓ ਹੈ ਜਾਂ ਨਹੀਂ  ।ਜਦ ਲੜਕੀ ਪਿੱਛੇ ਬਣੇ ਕੈਬਨ ਵਿਚ ਕੈਸ਼ ਦੇਖ ਰਹੀ ਸੀ ਤਾਂ ਲੁਟੇਰੇ ਨੇ ਆਪਣੀ ਪਿਸਤੌਲ ਉਸ ਤੇ ਤਾਣ ਕੇ ਉਸ ਨੂੰ ਸਾਰੇ ਪੈਸੇ  ਦੇਣ ਲਈ ਕਿਹਾ ਪਰ ਲੜਕੀ ਨੇ ਬਹਾਦਰੀ ਨਾਲ ਜਲਦੀ 'ਪੈਸਿਆਂ ਵਾਲੇ ਗੱਲੇ  ' ਦਾ ਲੌਕ ਲਗਾ ਕੇ ਬਾਹਰ ਨੂੰ ਭੱਜਦੀ ਹੋਈ ਰੌਲਾ ਪਾ ਦਿੱਤਾ ,ਇੰਨੇ ਨੂੰ   ਲੁਟੇਰੇ ਡਰਦੇ ਹੋਏ ਬਾਹਰ ਭੱਜ ਗਏ ਅਤੇ ਗੱਡੀ ਵਿੱਚ ਬੈਠ ਕੇ ਫ਼ਰਾਰ ਹੋ ਗਏ  ।ਦੁਕਾਨ ਮਾਲਕ ਨੇ ਦੱਸਿਆ  ਲੜਕੀ ਦੀ ਬਹਾਦਰੀ ਕਰਕੇ ਗੱਲੇ ਵਿੱਚ ਰੱਖੇ 1 ਲੱਖ ਰੁਪਿਆ ਬਚ ਸਕਿਆ ਅਤੇ ਅਤੇ ਕੋਈ ਵੱਡੀ ਘਟਨਾ ਹੋਣ ਤੋਂ ਬਚਾਅ ਹੋ ਗਿਆ  । ਇਸ ਮੌਕੇ ਡੀ ਐੱਸ ਪੀ ਟਾਂਡਾ ਕੁਲਵੰਤ ਸਿੰਘ ਦੀ ਅਗਵਾਈ ਵਿਚ ਪੁਲਸ ਦੀ ਟੀਮ ਮੌਕੇ ਤੇ ਪਹੁੰਚ ਗਈ , ਇਹ ਸਾਰੀ ਘਟਨਾ  ਸੀਸੀ ਟੀਵੀ ਕੈਮਰਿਆਂ ਵਿਚ ਕੈਦ ਹੋ ਗਈ   ਹੈ । ਇਸ ਮੁਤਾਬਕ ਟਾਂਡਾ  ਪੁਲਸ ਨੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ  ਹੈ ।