ਪੰਜਾਬ 'ਚ 70 ਸਾਲਾ ਸਾਬਕਾ ਵਿਧਾਇਕ ਦਾ ਵਿਆਹ, ਕਾਂਗਰਸ ਨੂੰ ਵਧਾਈਆਂ ਮਿਲਣੀਆਂ ਸ਼ੁਰੂ

ਪੰਜਾਬ ਦੇ ਹਲਕਾ ਭਦੌੜ ਵਿੱਚ ਇੱਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਵਿਧਾਨ ਸਭਾ ਹਲਕਾ ਭਦੌੜ ਸੀਟ ਤੋਂ 1992 ਵਿੱਚ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਰਹੇ ਨਿਰਮਲ ਸਿੰਘ ਨਿੰਮਾ ਨੇ 70 ਸਾਲ ਦੀ ਉਮਰ ਵਿੱਚ ਮੁੜ ਵਿਆਹ ਕਰਵਾ ਲਿਆ।

ਪੰਜਾਬ 'ਚ 70 ਸਾਲਾ ਸਾਬਕਾ ਵਿਧਾਇਕ ਦਾ ਵਿਆਹ, ਕਾਂਗਰਸ ਨੂੰ ਵਧਾਈਆਂ ਮਿਲਣੀਆਂ ਸ਼ੁਰੂ

ਪੰਜਾਬ ਦੇ ਹਲਕਾ ਭਦੌੜ ਵਿੱਚ ਇੱਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਵਿਧਾਨ ਸਭਾ ਹਲਕਾ ਭਦੌੜ ਸੀਟ ਤੋਂ 1992 ਵਿੱਚ ਬਹੁਜਨ ਸਮਾਜ

ਪਾਰਟੀ ਦੇ ਵਿਧਾਇਕ ਰਹੇ ਨਿਰਮਲ ਸਿੰਘ ਨਿੰਮਾ ਨੇ 70 ਸਾਲ ਦੀ ਉਮਰ ਵਿੱਚ ਮੁੜ ਵਿਆਹ ਕਰਵਾ ਲਿਆ। ਨਿੰਮਾ ਨੇ 6 ਮਾਰਚ ਨੂੰ ਲੁਧਿਆਣਾ ਦੀ ਰਹਿਣ ਵਾਲੀ 32 ਸਾਲਾ ਔਰਤ ਨਾਲ ਵਿਆਹ ਕਰਵਾਇਆ ਸੀ। ਨਿੰਮਾ ਨੂੰ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਵਿੱਚ ਲਿਆਂਦਾ ਸੀ। ਪੰਜਾਬ ਵਿਧਾਨ ਸਭਾ ਚੋਣ ਨਤੀਜਿਆਂ ਤੋਂ ਪਹਿਲਾਂ ਨਿੰਮਾ ਦੇ ਵਿਆਹ ਦੀ ਸ਼ੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ। ਲੋਕਾਂ ਨੇ ਕਾਂਗਰਸ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਨਿੰਮਾ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਭਦੌੜ ਤੋਂ ਕਾਂਗਰਸ ਦੀ ਟਿਕਟ ਦੀ ਮੰਗ ਕਰ ਰਹੇ ਸਨ। ਪਰ ਕਾਂਗਰਸ ਨੇ ਚਮਕੌਰ ਸਾਹਿਬ ਤੋਂ ਇਲਾਵਾ ਭਦੌੜ ਤੋਂ ਵੀ ਮੁੱਖ ਮੰਤਰੀ ਚੰਨੀ ਨੂੰ ਉਮੀਦਵਾਰ ਬਣਾਇਆ ਹੈ। ਇਸ ਤੋਂ ਬਾਅਦ ਚੋਣ ਦੌਰਾਨ ਨਿਰਮਲ ਸਿੰਘ ਨਿੰਮਾ ਉਨ੍ਹਾਂ ਦੇ ਨਾਲ ਖੜ੍ਹੇ ਰਹੇ। ਜ਼ਿਕਰਯੋਗ ਹੈ ਕਿ ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ ਦੀ ਪਤਨੀ ਦਾ ਡੇਢ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ।