ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਉ ਪ੍ਰਧਾਨ ਬਣਾਉਣ 'ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ : ਆਕਾਸ਼ ਕੁਮਾਰ
ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਉ ਪ੍ਰਧਾਨ ਬਣਾਉਣ 'ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ : ਆਕਾਸ਼ ਕੁਮਾਰ

ਬਟਾਲਾ, (ਕਰਮਜੀਤ ਜੰਬਾ) - ਵਿਧਾਨ ਸਭਾ ਹਲਕਾ ਬਟਾਲਾ ਦੇ ਇਮਾਨਦਾਰ ਅਤੇ ਪੂਰੀ ਤਰ੍ਹਾਂ ਪਾਰਟੀ ਨੂੰ ਸਮਰਪਿਤ ਵਿਧਾਇਕ ਸ. ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਪਾਰਟੀ ਹਾਈਕਮਾਂਡ ਵਲੋਂ ਵੱਡੀ ਜਿੰਮੇਵਾਰੀ ਦਿੰਦਿਆਂ ਆਮ ਆਦਮੀ ਪਾਰਟੀ ਦਾ ਪੰਜਾਬ ਵਾਇਸ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਵਿਧਾਇਕ ਸ਼ੈਰੀ ਕਲਸੀ ਦੀ ਨਿਯੁਕਤੀ ਨਾਲ ਆਪ ਆਗੂਆਂ, ਵਰਕਰਾਂ ਅਤੇ ਹਲਕਾ ਵਾਸੀਆਂ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਇਸ ਮੌਕੇ 'ਤੇ all2 news ' ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ‘ਆਪ’ ਆਕਾਸ਼ ਕੁਮਾਰ ਨੇ ਅਤੇ ਉਨ੍ਹਾਂ ਦੇ ਸਾਰੇ ਨਗਰ ਨੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਵਿਧਾਇਕ ਸੈ਼ਰੀ ਕਲਸੀ ਪਾਰਟੀ ਦੇ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਲੀਡਰ ਹਨ। ਜਿਹਨਾਂ ਦਾ ਕੱਦ ਪਾਰਟੀ ਵਿਚ ਲਗਾਤਾਰ ਵੱਧਦਾ ਜਾ ਰਿਹਾ ਹੈ ਕਿਉਂਕਿ ਸ਼ੈਰੀ ਕਲਸੀ ਪੂਰੀ ਤਰ੍ਹਾਂ ਪਾਰਟੀ ਨੂੰ ਸਮਰਪਿਤ ਹਨ ਅਤੇ ਬੜੀ ਮਿਹਨਤ ਨਾਲ ਘਰ ਘਰ ਪਾਰਟੀ ਦਾ ਸੁਨੇਹਾ ਪਹੁੰਚਾ ਰਹੇ ਹਨ। ਪਾਰਟੀ ਨੇ ਪਹਿਲਾਂ ਉਹਨਾਂ ਨੂੰ ਕੋਈ ਜ਼ਿਮੇਵਾਰੀਆਂ ਦਿੱਤੀਆਂ ਹਨ ਅਤੇ ਉਹ ਹਰ ਜ਼ਿੰਮੇਵਾਰੀ ਤੇ ਖਰੇ ਉੱਤਰੇ ਹਨ ਜਿਸ ਨੂੰ ਦੇਖਦੇ ਹੋਏ ਪਾਰਟੀ ਵੱਲੋਂ ਉਨ੍ਹਾਂ ਨੂੰ ਪੰਜਾਬ ਦਾ ਵਾਇਸ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਆਕਾਸ਼ ਕੁਮਾਰ ਨੇ ਅੱਗੇ ਬੋਲਦਿਆਂ ਕਿਹਾ ਕਿ ਵਿਧਾਇਕ ਸੈ਼ਰੀ ਕਲਸੀ ਨੂੰ ਪੰਜਾਬ ਦਾ ਵਾਇਸ ਪ੍ਰਧਾਨ ਨਿਯੁਕਤ ਹੋਣ ਤੇ ਹਲਕਾ ਬਟਾਲਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਅਤੇ ਵਿਧਾਇਕ ਸੈ਼ਰੀ ਕਲਸੀ ਨੂੰ ਵਾਧਾਈਆਂ ਦਿੱਤੀਆਂ ਜਾ ਰਹੀਆਂ ਹਨ