ਨਾਬਾਰਡ ਵੱਲੋਂ ਅੰਮ੍ਰਿਤ ਧਾਰਾ ਐੱਫ ਪੀ ਓ ਦੀ ਅਚਨਚੇਤ ਚੈਕਿੰਗ ਕੀਤੀ ਗਈ

ਨਾਬਾਰਡ ਵੱਲੋਂ ਅੰਮ੍ਰਿਤ ਧਾਰਾ ਐੱਫ ਪੀ ਓ ਦੀ ਅਚਨਚੇਤ ਚੈਕਿੰਗ ਕੀਤੀ ਗਈ

ਨਾਬਾਰਡ ਵੱਲੋਂ ਅੰਮ੍ਰਿਤ ਧਾਰਾ ਐੱਫ ਪੀ ਓ ਦੀ ਅਚਨਚੇਤ ਚੈਕਿੰਗ ਕੀਤੀ ਗਈ
mart daar

ਅੱਡਾ ਸਰਾਂ 7 ਜੁਲਾਈ ( ਜਸਬੀਰ ਕਾਜਲ  )

ਅਜੋਕੇ ਸਮੇਂ ਅੰਦਰ ਕਿਸਾਨਾਂ ਦੀਆਂ ਸਮੱਸਿਆਵਾਂ ਉਨ੍ਹਾਂ ਦੇ ਹੱਲ ਅਤੇ ਸਹਾਇਤਾ ਲਈ ਅੰਮ੍ਰਿਤ ਧਾਰਾ ਫਾਰਮਰ  ਪਡਿਊਸਰ ਆਰਗਾਨਾਈਜ਼ੇਸ਼ਨ ਦੇ ਮਾਧਿਅਮ ਨਾਲ ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੋਸਾਇਟੀ  ਪੰਜਾਬ ਵੱਲੋਂ ਰਾਸ਼ਟਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ਮੁੱਖ ਦਫਤਰ ਚੰਡੀਗਡ਼੍ਹ ਦੇ ਸਹਿਯੋਗ ਨਾਲ ਬਲਾਕ ਭੂੰਗਾ ਦੇ  45 ਪਿੰਡਾਂ ਦੇ ਕਿਸਾਨਾਂ ਦੀ ਆਰਥਿਕ ਹਾਲਤ  ਬਿਹਤਰ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਜਿਸ ਦੀ ਅਚਨਚੇਤ ਚੈਕਿੰਗ  ਕਰਨ ਸ੍ਰੀ ਰਜਤ ਛਾਬਡ਼ਾ ਕਲਸਟਰ ਮੈਂਬਰ ਨਾਬਾਰਡ ਦਫਤਰ ਜਲੰਧਰ ਵੱਲੋਂ ਕੀਤੀ ਗਈ।ਜਿਸ ਵਿੱਚ ਅੰਮ੍ਰਿਤਧਾਰਾ ਫਾਰਮਰ ਪਡਿਊਸਰ ਆਰਗੇਨਾਈਜ਼ੇਸ਼ਨ ਦੀ ਵੱਖ ਵੱਖ ਗਤੀਵਿਧੀਆਂ ਅਤੇ ਰਿਕਾਰਡ ਦਾ ਨਿਰੀਖਣ ਕੀਤਾ ਗਿਆ   ।ਇਸ ਮੌਕੇ ਸੰਬੋਧਨ ਕਰਦਿਆਂ ਰਜਤ ਛਾਬੜਾ ਨੇ ਕਿਹਾ ਕਿ ਅੰਮ੍ਰਿਤ ਧਾਰਾ ਵਲੋਂ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ ਹਨ   ।ਆਉਣ ਵਾਲੇ ਸਮੇਂ ਵਿੱਚ ਫਾਰਮਰ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ ਕਿਸਾਨਾਂ ਲਈ ਲਾਹੇਵੰਦ ਸਾਬਿਤ ਹੋਵੇਗੀ ।ਇਸ ਮੌਕੇ ਸੰਬੋਧਨ ਕਰਦਿਆਂ ਰਵਿੰਦਰ ਸਿੰਘ  ਕੋਹਲੀ ਨੇ ਕਿਸਾਨਾਂ ਨੂੰ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਜ਼ਹਿਰਾਂ ਮੁਕਤ ਖੇਤੀ ਕਰਨ, ਪ੍ਰੋਸੈਸਿੰਗ, ਗਰੇਡਿੰਗ , ਸਿੱਧੀ ਮਾਰਕੀਟਿੰਗ, ਐਕਸਪੋਜ਼ਰ ਵਿਜ਼ਿਟ ਟ੍ਰੇਨਿੰਗ ਅਤੇ ਯੋਜਨਾਵੰਦ ਢੰਗ ਨਾਲ ਖੇਤੀ ਕਰਨ ਲਈ ਪ੍ਰੇਰਿਤ ਕੀਤਾ  ।ਇਸ ਮੌਕੇ ਕੁਲਦੀਪ ਸਿੰਘ ਡੀ ਪੀ ਨੇ ਕਿਸਾਨਾਂ ਨੂੰ ਭਾਰਾ ਫਾਰਮਰ ਪਡਿਊਸਰ ਆਰਗਨਾਈਜ਼ੇਸ਼ਨ ਨਾਲ ਜੁੜ ਕੇ ਲਾਭ ਪ੍ਰਾਪਤ ਕਰਨ ਸਬੰਧੀ ਆਪਣੇ ਵਿਚਾਰ ਵੀ ਸਾਂਝੇ ਕੀਤੇ ।ਸੁਮਨ ਦੇਵੀ ਨੇ  ਕਿਸਾਨਾਂ ਨੂੰ ਮੈਂਬਰਸ਼ਿਪ ਪ੍ਰਾਪਤ ਕਰ ਕੇ  ਆਰਥਿਕ ਪੱਧਰ ਮਜ਼ਬੂਤ ਕਰਨ ਲਈ ਕੁਦਰਤੀ ਖੇਤੀ ਅਤੇ ਡਾਇਰੈਕਟ ਮਾਰਕੀਟਿੰਗ ਕਰਨ ਲਈ ਪ੍ਰੇਰਿਤ ਕੀਤਾ  ।ਇਸ ਮੌਕੇ ਉਨ੍ਹਾਂ ਤੋਂ ਇਲਾਵਾ ਸ਼ਿਵਾਨੀ ਅਤੇ ਪ੍ਰਵੀਨ ਕੁਮਾਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਅੰਦਰ ਅੰਮ੍ਰਿਤ ਭਾਰਾ ਫਾਰਮਰ  ਪ੍ਰੋਡਿਊਸਰ ਆਰਗਨਾਈਜ਼ੇਸ਼ਨ ਵੀ ਕਿਸਾਨਾਂ ਨੂੰ ਮਾਰਕੀਟਿੰਗ ਅਤੇ ਆਰਥਿਕ ਸੰਕਟ ਵਿੱਚੋਂ ਕੱਢ ਸਕਦੀ ਹੈ ਇਸ ਲਈ ਕਿਸਾਨਾਂ ਨੂੰ ਇਸ ਨਾਲ ਜੁੜਨਾ ਚਾਹੀਦਾ ਹੈ ਇਸ ਮੌਕੇ ਵਿਸ਼ੇਸ਼ ਤੌਰ  ਤੇ ਹਾਜ਼ਰ ਸਨ ਰਜਨੀ ਸਿੰਘ ਸੁਖਚਰਨ ਸਿੰਘ ਜੋਗਿੰਦਰ ਸਿੰਘ ਖ਼ਾਲਸਾ ਵਿਕਾਸ ਸ਼ਰਮਾ ਕੁਲਦੀਪ ਕੌਰ ਆਦਿ ਸ਼ਾਮਲ ਸਨ  ।